Home ਗੁਰਦਾਸਪੁਰ ਸ਼ਹੀਦ ਭਾਈ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿਚ ਕੀਰਤਨ ਦਰਬਾਰ ਕਰਵਾਇਆ...

ਸ਼ਹੀਦ ਭਾਈ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿਚ ਕੀਰਤਨ ਦਰਬਾਰ ਕਰਵਾਇਆ ਗਿਆ ।

192
0

ਕਾਦੀਆਂ 11 ਅਕਤੂਬਰ (ਸਲਾਮ ਤਾਰੀ)

ਨਜ਼ਦੀਕੀ ਪਿੰਡ ਖੁਜਾਲਾ ਵਿੱਚ ਸ਼ਹੀਦ ਭਾਈ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਸ਼ਹੀਦ ਭਾਈ ਮੋਤੀ ਰਾਮ ਮਹਿਰਾ ਸੁਸਾਇਟੀ ਵੱਲੋਂ ਇਕ ਰੋਜ਼ਾ ਕੀਰਤਨ ਦਰਬਾਰ ਕਰਵਾਇਆ ਗਿਆ । ਇਸ ਕੀਰਤਨ ਦਰਬਾਰ ਵਿਚ ਉੱਚ ਕੋਟੀ ਦੇ ਰਾਗੀ ਭਾਈ ਰਣਬੀਰ ਸਿੰਘ ਖ਼ਾਲਸਾ ਖਾਰੇ ਵਾਲੇ , ਬੀਬੀ ਜਸਵੀਰ ਕੌਰ ਜੱਸ ਇੰਟਰਨੈਸ਼ਨਲ ਢਾਡੀ ਜਥਾ ਸੁਲਤਾਨਪੁਰ ਲੋਧੀ ਵਾਲੇ ,ਭਾਈ ਰਣਜੀਤ ਸਿੰਘ ਕਥਾਵਾਚਕ ਸ੍ਰੀ ਗੁਰੂ ਰਾਮਦਾਸ ਅਕੈਡਮੀ ਪੰਜਾਬ ਦਾ ਕੀਰਤਨੀ ਜਥਾ , ਸਿੰਘ ਸਾਹਿਬ ਗਿਆਨੀ ਸੁਖਵਿੰਦਰ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਾਲੇ ਨੇ ਕੀਰਤਨ ਦਰਬਾਰ ਵਿਚ ਆਈਆਂ ਸੰਗਤਾਂ ਨੂੰ ਗੁਰੂ ਲੜ ਨਾਲ ਜੋੜਿਆ ਅਤੇ ਸੰਗਤਾਂ ਨੂੰ ਰਸ ਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ ।
ਇਸ ਮੌਕੇ ਮੋਤੀ ਰਾਮ ਮਹਿਰਾ ਜੀ ਦੇ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਗਿਆ । ਸੋਸਾਇਟੀ ਦੇ ਅਹੁਦੇਦਾਰਾਂ ਵੱਲੋਂ ਸਮੂਹ ਜਥਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਕੁਲਵੰਤ ਸਿੰਘ , ਕੈਸ਼ੀਅਰ ਤ੍ਰਿਲੋਕ ਸਿੰਘ ,ਸਕੱਤਰ ਜਰਨੈਲ ਸਿੰਘ, ਹਰੀ ਸਿੰਘ, ਦਵਿੰਦਰ ਸਿੰਘ, ਦਿਲਬਾਗ ਸਿੰਘ ,ਭਾਈ ਲਵਪ੍ਰੀਤ ਸਿੰਘ , ਗ੍ਰੰਥੀ ਭਾਈ ਜਗਜੀਤ ਸਿੰਘ , ਭਾਈ ਲੱਖਬੀਰ ਸਿੰਘ , ਭਾਈ ਲਵਪ੍ਰੀਤ ਸਿੰਘ , ਪ੍ਰਚਾਰਕ ਸੰਦੀਪ ਸਿੰਘ ਖਾਲਸਾ , ਜੋਗਾ ਸਿੰਘ ,ਲੱਖਾ ਸਿੰਘ ,ਪ੍ਰਧਾਨ ਚਰਨਜੀਤ ਸਿੰਘ ,ਗੁਰਵਿੰਦਰ ਸਿੰਘ, ਬਿਕਰਮਜੀਤ ਸਿੰਘ ਖਾਲਸਾ , ਸਾਬਕਾ ਸਰਪੰਚ ਜਰਨੈਲ ਸਿੰਘ ‘ਸਾਬਕਾ ਸਰਪੰਚ ਸੁਖਦੇਵ ਸਿੰਘ ,ਸਰਪੰਚ ਕੁਲਦੀਪ ਸਿੰਘ ,ਪ੍ਰਧਾਨ ਲਖਬੀਰ ਸਿੰਘ, ਹਰਜਿੰਦਰ ਸਿੰਘ ਕਾਲਾ ਅਤੇ ਸੇਵਾਦਾਰ ਵੱਡੀ ਗਿਣਤੀ ਵਿਚ ਹਾਜ਼ਰ ਸਨ ।

Previous articleSHO ਸਮੇਤ 55 ਪੁਲਿਸ ਮੁਲਾਜ਼ਮ ਬਰਖਾਸਤ
Next articleਐਸ ਐਸ ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆ ਵਿਖੇ ਅੰਤਰਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਗਿਆ
Editor-in-chief at Salam News Punjab

LEAVE A REPLY

Please enter your comment!
Please enter your name here