spot_img
Homeਮਾਝਾਗੁਰਦਾਸਪੁਰਪੇਂਡੂ ਖੇਡਾਂ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਸਰੀਰਿਕ ਸਿੱਖਿਆ ਅਧਿਆਪਕਾਂ ਨੂੰ ਜ਼ਿਲ੍ਹਾ...

ਪੇਂਡੂ ਖੇਡਾਂ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਸਰੀਰਿਕ ਸਿੱਖਿਆ ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਸਨਮਾਨਿਤ ਕੀਤਾ ਗਿਆ

। ਕਾਦੀਆਂ 10 ਅਕਤੂਬਰ (ਮੁਨੀਰਾ ਸਲਾਮ ਤਾਰੀ)

ਨਜ਼ਦੀਕੀ ਪਿੰਡ ਸ੍ਰੀਹਰਗੋਬਿੰਦਪੁਰ ਸਾਹਿਬ ਵਿਖੇ ਸਥਿਤ ਬਾਬਾ ਨਾਮਦੇਵ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਵਿੱਚ ਪੇਂਡੂ ਖੇਡਾਂ ਵਿੱਚ ਵਧੀਆ ਯੋਗਦਾਨ ਪਾਉਣ ਵਾਲੇ ਸਰੀਰਿਕ ਸਿੱਖਿਆ ਅਧਿਆਪਕਾਂ , ਲੈਕਚਰਾਰਾਂ ਨੂੰ ਬਲਾਕ ਨੋਡਲ ਅਫਸਰ ਰਾਮ ਲਾਲ ਦੀ ਅਗਵਾਈ ਹੇਠ ਕਰਵਾਏ ਗਏ ਸਮਾਰੋਹ ਦੇ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਪਾਲ ਸਿੰਘ ਸੰਧਾਵਾਲੀਆ ਵੱਲੋਂ ਸਨਮਾਨ ਪੱਤਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਨੇ ਸਰੀਰਕ ਸਿੱਖਿਆ ਅਧਿਆਪਕਾਂ ਵੱਲੋਂ ਬੀਤੇ ਦਿਨੀਂ ਪੇਂਡੂ ਖੇਡਾਂ ਵਿੱਚ ਨਿਭਾਈ ਗਈ ਭੂਮਿਕਾ ਦੇ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਬਲਾਕ ਨੋਡਲ ਅਫਸਰ ਪ੍ਰਿੰਸੀਪਲ ਰਾਮ ਲਾਲ ਨੇ ਉਨ੍ਹਾਂ ਦੇ ਪ੍ਰਬੰਧਾਂ ਲਈ ਪ੍ਰਸ਼ੰਸਾ ਕੀਤੀ । ਇਸ ਮੌਕੇ ਤੇ ਹਰਪਾਲ ਸਿੰਘ ,ਸਰਬਜੀਤ ਸਿੰਘ , ਹਰਮਨਜੋਤ ਕੌਰ ,ਗੁਰਮੇਲ ਸਿੰਘ , ਲੈਕਚਰਾਰ ਰਾਜਵਿੰਦਰ ਕੌਰ, ਡੀਆਰਪੀ ਦਿਲਬਾਗ ਸਿੰਘ , ਨੇ ਵੀ ਸਰੀਰਿਕ ਸਿੱਖਿਆ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ । ਇਸ ਮੌਕੇ ਤੇ ਸਕੂਲ ਮੁਖੀ ਹਰਭਜਨ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਬਲਾਕ ਮੈਂਟਰ ਰਾਜਬੀਰ ਕੌਰ , ਹਰਸ਼ਰਨ ਸਿੰਘ ਦਿਓਲ , ਨਿਸ਼ਾਨ ਸਿੰਘ, ਗੁਰਵੰਤ ਕੌਰ ,ਗੁਰਵੀਨ ਕੌਰ, ਪਰਮਜੀਤ ਕੌਰ , ਰਾਜਵਿੰਦਰ ਕੌਰ ,ਅਸ਼ਵਨੀ ਕੁਮਾਰ ‘ਕੰਵਲਜੀਤ ਕੌਰ, ਰਣਜੋਧ ਸਿੰਘ ,ਸਮੇਤ ਬਲਾਕ ਦੇ ਸਰੀਰਕ ਸਿੱਖਿਆ ਅਧਿਆਪਕ ਮੌਜੂਦ ਸੀ , ਫੋਟੋ :—-ਬਲਾਕ ਦੇ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਪਾਲ ਸਿੰਘ ਸੰਧਾਵਾਲੀਆ , ਬੀ ਐੱਨ ਓ ਰਾਮ ਲਾਲ ਅਤੇ ਹੋਰ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments