ਰਾਜਨੀਤਕ ਆਗੂਆਂ ਦੀਆਂ ਗੱਲਾਂ ਵਿੱਚ ਨਾ ਆਉਣ ਸਫਾਈ ਸੇਵਕ -ਪ੍ਰਧਾਨ ਅਰੁਣ ਗਿੱਲ

0
229

ਜਗਰਾਉਂ 29 ਜੂਨ (ਰਛਪਾਲ ਸਿੰਘ ਸ਼ੇਰਪੁਰੀ)   ਸਫਾਈ ਸੇਵਕਾਂ ਦੇ ਮਨਾਂ ਅੰਦਰ ਸਰਕਾਰ ਪ੍ਰਤੀ ਦਿਨੋ ਦਿਨ ਰੋਸ ਵੱਧਦਾ ਜਾ ਰਿਹਾ ਹੈ ਕਿਉਂਕਿ ਪਿਛਲੇ 48 ਦਿਨਾ ਤੋਂ ਆਪਣੀਆਂ ਜਾਇਜ ਮੰਗਾਂ ਮਨਵਾਉਣ ਲਈ ਪੱਕੇ ਕੱਚੇ ਸਫਾਈ ਸੇਵਕ ਅਤੇ ਸੀਵਰਮੈਨ ਹੜਤਾਲ ਤੇ ਬੈਠੇ ਹਨ ਪੰਜਾਬ ਦਾ ਹਰ ਸਫਾਈ ਸੇਵਕ ਰੋਹ ਨਾਲ ਭਰਿਆ ਪਿਆ ਹੈ ਸਫਾਈ ਸੇਵਕ ਯੂਨੀਅਨ ਪੰਜਾਬ ਮਿਉਂਸਪਲ ਐਕਸ਼ਨ ਕਮੇਟੀ ਵੱਲੋਂ ਵਾਰ ਵਾਰ ਸ਼ਾਤ ਮਈ ਸੰਘਰਸ਼ ਲਈ ਬੇਨਤੀ ਕੀਤੀ ਜਾ ਰਹੀ ਹੈ ਸਫਾਈ ਦਾ ਬੁਰਾ ਹਾਲ ਹੋਣ ਕਰਕੇ ਕੁੱਝ ਰਾਜਨੀਤਕ ਆਗੂਆਂ ਵੱਲੋਂ ਰਾਜਨੀਤੀ ਚਾਲਾਂ ਰਾਹੀਂ ਸਫਾਈ ਕਰਮਚਾਰੀਆਂ ਅੰਦਰ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ ਕਈ ਆਗੂਆਂ ਵੱਲੋਂ ਆਪਣੀ ਰਾਜਨੀਤੀ ਚਮਕਾਉਣ ਲਈ ਫੁੱਟ ਪਾਕੇ ਛੋਟੇ ਮੋਟੇ ਲਾਲਚਾਂ ਰਾਹੀਂ ਕੰਮ ਕਰਵਾਉਣ ਦੀਆਂ ਵਿਉਂਤ ਬੰਦੀਆ ਕੀਤੀਆਂ ਜਾ ਰਹੀਆਂ ਹਨ ਜਿਲਾ ਲੁਧਿਆਣਾ ਸਫਾਈ ਯੂਨੀਅਨ ਦੇ ਪ੍ਰਧਾਨ ਅਰੁਣ ਗਿੱਲ ਨੇ ਕਿਹਾ ਕਿ ਪੰਜਾਬ ਦੇ ਸਫਾਈ ਸੇਵਕ ਇਕ ਹਨ ਉਹ ਛੋਟੇ ਮੋਟੇ ਲਾਲਚਾਂ ਵਿੱਚ ਨਹੀਂ ਫਸਣਗੇ ਅਤੇ ਨਾ ਹੀ ਫੁੱਟ ਦਾ ਸ਼ਿਕਾਰ   ਹੋਣਗੇ ਉਨਾਂ ਕਿਹਾ ਕਿ ਹਮੇਸ਼ਾ ਛੋਟਾ ਲਾਲਚ ਵੱਡਾ ਨੁਕਸਾਨ ਕਰਦਾ ਹੈ ਇਸ ਲਈ ਸਫਾਈ ਸੇਵਕਾਂ ਤੇ ਸੀਵਰਮੈਨਾ ਨੂੰ ਸੁਚੇਤ ਰਹਿਣ ਦੀ ਲੋੜ ਹੈ ਸਫਾਈ ਕਰਮਚਾਰੀਆਂ ਅੰਦਰ ਰੋਹ ਦੇ ਨਾਲ ਨਾਲ ਸਹਿਰ ਅੰਦਰ ਸਫਾਈ ਨਾ ਹੋਣ ਕਰਕੇ ਅੱਗੋਂ ਬਰਸਾਤ ਦਾ ਮੌਸਮ ਆ ਰਿਹਾ ਹੈ ਜਿਸ ਕਰਕੇ ਰੋਹ ਤੇ ਗੰਦਗੀ ਕਾਰਨ ਜਵਾਲਾ ਮੁੱਖੀ ਫੱਟ ਸਕਦਾ ਹੈ ਜਿਸ ਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਸਰਕਾਰ ਜਾਣ ਬੁੱਝ ਕੇ ਤਕਰਾਰ ਵਾਲੇ ਹਾਲਾਤ ਪੈਦਾ ਕਰ ਰਹੀ ਹੈ ਜਦਕਿ ਸਫਾਈ ਕਰਮਚਾਰੀਆਂ ਤੇ ਸੀਵਰਮੈਨਾ ਦੀਆਂ ਮੰਗਾਂ ਜਾਇਜ ਹਨ ਸਰਕਾਰ ਨੂੰ ਤੁਰੰਤ ਮੰਨ ਕੇ ਪੰਜਾਬ ਅੰਦਰ ਸਫਾਈ ਪ੍ਰਤੀ ਹਾਲਾਤ ਸੁਖਾਵੇਂ ਬਣਾਉਣੇ ਚਾਹੀਦੇ ਹਨ ਇਸ ਮੌਕੇ ਸਫਾਈ ਯੂਨੀਅਨ ਦੇ ਸਰਪ੍ਰਸਤ ਸੁਤੰਤਰ ਗਿਲ ਸੈਕਟਰੀ ਰਜਿੰਦਰ ਕੁਮਾਰ ਚੇਅਰਮੈਨ ਰਾਜ ਕੁਮਾਰ ਪ੍ਰਧਾਨ ਗੋਵਰਧਨ ਸੀਵਰੇਜ ਯੂਨੀਅਨ ਦੇ ਪ੍ਰਧਾਨ ਲਖਵੀਰ ਸਿੰਘ ਰਾਜ ਕੁਮਾਰ ਅਤੇ ਸਮੂਹ ਮਿਊਂਸਪਲ ਕਾਮੇ ਹਾਜਰ ਸਨ

Previous articleਦੋ ਬਚਿਆਂ ਅਤੇ ਪਤਨੀ ਨੂੰ ਛੱਡ ਕਿ ਹੋਇਆ ਫਰਾਰ ਪਤਨੀ ਨੇ ਪਤੀ ਦੇ ਨਾਜਾਇਜ ਸੰਬਧਾਂ ਕਾਰਨ ਤੰਗ ਪ੍ਰੇਸ਼ਾਨ ਕਰਨ ਦਾ ਲਾਇਆ ਦੋਸ਼
Next articleਡੀਜੀਪੀ ਦਿਨਕਰ ਗੁਪਤਾ ਨੇ ਡਰੋਨਾਂ ਕਾਰਨ ਵੱਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਬੀਐਸਐਫ ਅਤੇ ਪੰਜਾਬ ਪੁਲਿਸ ਵਿਚਾਲੇ ਬਿਹਤਰ ਤਾਲਮੇਲ ਦੀ ਕੀਤੀ ਮੰਗ
Editor-in-chief at Salam News Punjab

LEAVE A REPLY

Please enter your comment!
Please enter your name here