spot_img
Homeਮਾਝਾਗੁਰਦਾਸਪੁਰਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਤੇ ਸ਼ੋਭਾ ਯਾਤਰਾ ਸਜਾਈ

ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਤੇ ਸ਼ੋਭਾ ਯਾਤਰਾ ਸਜਾਈ

ਕਾਦੀਆਂ 8 ਅਕਤੂਬਰ (ਮੁਨੀਰਾ ਸਲਾਮ ਤਾਰੀ)

ਵਾਲਮੀਕੀ ਸਭਾ ਦੇ ਵੱਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਤੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ।ਜਿਸ ਚ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਹਲਕਾ ਇੰਚਾਰਜ ਕਾਦੀਆਂ ਗੁਰਇਕਬਾਲ ਸਿੰਘ ਮਾਹਲ ਸਾਥੀਆਂ ਸਮੇਤ ਪਹੁੰਚੇ ਅਤੇ ਸਮੂਹ ਵਾਲਮੀਕਿ ਸਭਾ ਕਮੇਟੀ ਮੈਂਬਰਾਂ ਸਮੇਤ ਨਗਰ ਨਿਵਾਸੀ ਅਤੇ ਸੰਗਤਾਂ ਨੂੰ ਵਧਾਈ ਦਿੱਤੀ ।ਇਸ ਮੌਕੇ ਗੁਰਇਕਬਾਲ ਸਿੰਘ ਮਾਹਲ ਸਮੇਤ ਵੱਖ ਵੱਖ ਰਾਜਨੀਤਕ ਆਗੂਆਂ ਦਾ ਪ੍ਰਧਾਨ ਸੁਖਵਿੰਦਰ ਨਾਹਰ ਤੇ ਸਮੂਹ ਪ੍ਰਬੰਧਕਾਂ ਵੱਲੋਂ ਸਿਰੋਪਾ ਪਾ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਇਹ ਸ਼ੋਭਾ ਯਾਤਰਾ ਵਾਲਮੀਕੀ ਮੰਦਰ ਕਾਦੀਆਂ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ ਵੱਖ ਥਾਵਾਂ ਮੇਨ ਬਾਜ਼ਾਰ ,ਛੋਟਾ ਬਾਜ਼ਾਰ ,ਪ੍ਰਭਾਕਰ ਚੌਕ, ਬੁੱਟਰ ਰੋਡ ,ਰੇਲਵੇ ਰੋਡ, ਠੀਕਰੀਵਾਲ ਰੋਡ, ਮੁਹੱਲਾ ਧਰਮਪੁਰਾ ਕਾਦੀਆਂ ,ਰਜ਼ਾਦਾ ਰੋਡ, ਬੱਸ ਸਟੈਂਡ ,ਜੱਸਾ ਸਿੰਘ ਰਾਮਗੜ੍ਹੀਆ ਚੌਕ ,ਬਟਾਲਾ ਕਾਦੀਆਂ ਰੋਡ ਤੋਂ ਹੁੰਦੀ ਹੋਈ ਮੰਦਿਰ ਵਾਲਮੀਕੀ ਕਾਦੀਆਂ ਦੇ ਵਿਚ ਸਮਾਪਤ ਹੋਈ ।ਸ਼ੋਭਾ ਯਾਤਰਾ ਦਾ ਕਾਦੀਆਂ ਸ਼ਹਿਰ ਨਿਵਾਸੀਆਂ ਦੇ ਵੱਲੋਂ ਵੱਖ ਵੱਖ ਥਾਵਾਂ ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਵੱਖ ਵੱਖ ਥਾਵਾਂ ਤੇ ਗੁਰੂ ਜੀ ਦੇ ਨਾਂ ਤੇ ਅਤੁੱਟ ਲੰਗਰ ਸੰਗਤਾਂ ਦੇ ਵਿੱਚ ਵਰਤਾਏ ਗਏ । ਇਸ ਦੌਰਾਨ ਪ੍ਰਧਾਨ ਨਾਹਰ ਨੇ ਦੱਸਿਆ ਕਿ ਦਿਨ ਐਤਵਾਰ 9 ਅਕਤੂਬਰ ਨੂੰ ਹਵਨ ਯੱਗ ਸਵੇਰੇ 10 ਵਜੇ ਵਾਲਮੀਕੀ ਮੰਦਰ ਕਾਦੀਆਂ ਵਿਖੇ ਹੋਵੇਗਾ ਅਤੇ ਇਸ ਉਪਰੰਤ ਰਾਤ 8 ਵਜੇ ਨੂੰ ਕੀਰਤਨ ਅਤੇ ਉਸ ਤੋਂ ਬਾਅਦ ਗੁਰੂ ਜੀ ਦੇ ਨਾਂ ਦਾ ਅਤੁੱਟ ਲੰਗਰ ਸੰਗਤਾਂ ਚ ਵਰਤਾਇਆ ਜਾਵੇਗਾ ।ਇਸ ਮੌਕੇ ਪ੍ਰਧਾਨ ਸੁਖਵਿੰਦਰ ਨਾਹਰ ,ਤਰਲੋਚਨ ਦਾਸ, ਕੁਲਦੀਪ ਮੱਟੂ, ਰਾਜਨ ਨਾਹਰ, ਰਕਸ਼ਸ ਕੁਮਾਰ,ਲਾਡੀ,ਵਿੱਕੀ ਭੱਟੀ ,ਸੋਨੂੰ ਮੱਟੂ ,ਅਰਜਨ ਭੱਟੀ,ਰਵੀ ਕੁਮਾਰ, ਵਿਸ਼ਾਲ ਕੁਮਾਰ,ਰਵਿੰਦਰ ਨਾਹਰ,ਜੋਗਿੰਦਰਪਾਲ ਨੰਦੂ ,ਆਮ ਆਦਮੀ ਪਾਰਟੀ ਤੋਂ ਬਬੀਤਾ ਖੋਸਲਾ ,ਪਰਸ਼ੋਤਮ ਲਾਲ ਹੰਸ,ਸਾਬਕਾ ਐਮਸੀ ਵਿਜੇ ਕੁਮਾਰ ,ਅਭਿਸ਼ੇਕ ਭੱਟੀ, ਜਸਵੰਤ ਰਾਏ ਲਾਡੀ ,ਸੁਰੇਸ਼ ਮੱਟੂ ,ਮਹਿੰਦਰਪਾਲ, ਸ਼ਰਮਦਾਸ ,ਧੀਮਾ ਭੱਟੀ, ਕਰਨ ਭੱਟੀ ,ਸੋਨੂੰ ਭੱਟੀ ,ਗੁਲਸ਼ਨ ਕੁਮਾਰ,ਸਮੇਤ ਵੱਖ ਵੱਖ ਰਾਜਨੀਤਿਕ ਅਤੇ ਸਮਾਜਸੇਵੀ ਆਗੂ ਸਹਿਬਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments