spot_img
Homeਮਾਝਾਗੁਰਦਾਸਪੁਰਸ੍ਰੀ ਸਹਿਜ ਪਾਠ ਸੰਸਥਾ ਵੱਲੋਂ ਸਕੂਲ ਵਿਦਿਆਰਥੀ ਸਨਮਾਨਿਤ।   ਨੈਤਿਕ ਕਦਰਾਂ ਕੀਮਤਾਂ...

ਸ੍ਰੀ ਸਹਿਜ ਪਾਠ ਸੰਸਥਾ ਵੱਲੋਂ ਸਕੂਲ ਵਿਦਿਆਰਥੀ ਸਨਮਾਨਿਤ।   ਨੈਤਿਕ ਕਦਰਾਂ ਕੀਮਤਾਂ ਬਾਰੇ ਸੈਮੀਨਾਰ ਕੀਤਾ ।

ਕਾਦੀਆਂ 7  ਅਕਤੂਬਰ (ਮੁਨੀਰਾ ਸਲਾਮ ਤਾਰੀ)ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ  ਵਿਖੇ ਸਕੂਲ ਦੇ ਆਨਰੇਰੀ ਪ੍ਰਬੰਧਕ ਸੇਵਾਮੁਕਤ ਪ੍ਰਿੰਸੀਪਲ ਸ ਅੰਗਰੇਜ਼ ਸਿੰਘ ਬੋਪਾਰਾਏ ਨੈਸ਼ਨਲ ਐਵਾਰਡੀ ਅਤੇ ਸਕੂਲ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਦੀ ਯੋਗ ਅਗਵਾਈ ਹੇਠ ਸ੍ਰੀ ਸਹਿਜ ਪਾਠ ਸੰਸਥਾ ਅੰਮ੍ਰਿਤਸਰ ਵੱਲੋਂ ਨੈਤਿਕ ਸਿੱਖਿਆ  ਬਾਰੇ ਇਕ ਸੈਮੀਨਾਰ ਸਕੂਲ ਅੰਦਰ ਕਰਵਾਇਆ ਗਿਆ।  ਇਸ ਮੌਕੇ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਰਾਜਪਾਲ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ । ਉਨ੍ਹਾਂ ਨਾਲ  ਪ੍ਰਚਾਰਕ ਬੀਬੀ ਸੁਰਜੀਤ ਕੌਰ ਅਤੇ ਭਾਈ ਗੁਰਮੁਖ ਸਿੰਘ ਵੀ ਸੈਮੀਨਾਰ ਵਿੱਚ ਸ਼ਾਮਲ ਹੋਏ।  ਵਿਦਿਆਰਥੀਆਂ ਨੂੰ ਨਸ਼ਿਆਂ ਅਤੇ ਹੋਰ ਮਾਡ਼ੀਆਂ ਕੁਰੀਤੀਆਂ ਤੋਂ ਬਚਣ ਦੀ ਅਪੀਲ ਕਰਦਿਆਂ ਗੁਰਮਤਿ  ਰਹਿਣੀ ,ਬਹਿਣੀ ਵਾਲਾ ਸਾਦਾ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ ਗਿਆ।  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਸਹਿਜ ਪਾਠ ਨਾਲ ਜੁੜਨ ਲਈ  ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ । ਸਕੂਲ ਦੇ ਵਿਦਿਆਰਥੀਆਂ ਨੂੰ ਧਾਰਮਿਕ ਗਤੀਵਿਧੀਆਂ ਵਿਚ ਹਿੱਸਾ ਲੈਣ ,ਤੇ ਸੰਸਥਾ ਵੱਲੋਂ ਮੈਡਲ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।  ਧਾਰਮਿਕ ਲਿਟਰੇਚਰ ਵਿਦਿਆਰਥੀਆਂ ਨੂੰ ਵੰਡਿਆ ਗਿਆ।  ਸਕੂਲ ਸਟਾਫ ਚ ਲੈਕਚਰਰ  ਰਵਿੰਦਰ ਸਿੰਘ , ਅਮਨਦੀਪ ਕੌਰ, ਦਲਜੀਤ ਕੌਰ, ਸਿਮਰਨਜੀਤ ਕੌਰ, ਮਿਤਾਲੀ , ਅਮਨਦੀਪ ਕੌਰ, ਅਨਾਮਿਕਾ , ਅਮਤੁੱਲ  ਮਤੀਨ ਹਾਜ਼ਰ ਸਨ  ।  ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਭੇਟ  ਕੀਤੀ ਗਈ  ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments