ਕਾਦੀਆਂ 29 ਜੂਨ (ਤਾਰਿਕ ਅਹਿਮਦ, ਸਲਾਮ ਤਾਰੀ )ਕਾਦੀਆਂ ਵਿਖੇ ਰਹਿ ਰਹੀ ਇਕ ਵਿਆਹੁਤਾ ਵਲੋਂ ਓਸ ਦੇ ਪਤੀ ਵਲੋਂ ਆਪਣੇ ਨਾਜਾਇਜ ਸੰਬਧਾ ਦਾ ਦੋਸ਼ ਲਗਾਓਦਆਂ ਤੇ ਓਸ ਦੇ ਦੋ ਬਚਿਆਂ ਨੂੰ ਛੱਡ ਕਿ ਜਾਣ ਤੇ ਲੱਗਭਗ ਤਿੰਨ ਮਹੀਨੇ ਬੀਤਣ ਤੇ ਓਸ ਦੀ ਅਤੇ ਬਚਿਆਂ ਦੀ ਕੋਈ ਸਾਰ ਨਾ ਲੈਣ ਤੇ ਇੰਸਾਫ ਮੰਗਦਿਆਂ ਪ੍ਰਸ਼ਾਸਨ ਪਾਸੋਂ ਮਦਦ ਦੀ ਗੁਹਾਰ ਲਗਾਈ ਹੈ । ਕਾਦੀਆਂ ਆਪਣੇ ਪੇਕੇ ਘਰ ਅੰਦਰ ਆਪਣੇ ਬੁਜਰਗ ਮਾਤਾ ਪਿਤਾ ਕੋਲ ਆਪਣੇ ਦੋਵੇਂ ਬਚਿਆਂ ਸਮੇਤ ਰਹਿਣ ਲਈ ਮਜਬੂਰ ਹੈ ਇਸ ਤੋਂ ਇਲਾਵਾ ਓਸ ਦੇ ਪਤੀ ਦੇ ਨਾਜਾਇਜ ਸੰਬਧਾਂ ਦਾ ਪਤਾ ਲੈਣ ਤੇ ਓਸ ਦੀ ਮਾਰ ਕੁਟਾਈ ਕਰਨ ਤੇ ਸਹੁਰਾ ਪੁਰਿਵਾਰ ਦੇ ਮੈਂਬਰਾਂ ਵਲੋਂ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ । ਸਪਿੰਦਰ ਕੋਰ ਪਤਨੀ ਕ੍ਰਿਪਾਲ ਸਿੰਘ ਵਾਸੀ ਪ੍ਰੇਮ ਨਗਰ ਕਾਦੀਆਂ ਤੇ ਓਸ ਦੇ ਬੁਜਰਗ ਪਿਤਾ ਗੁਰਜੀਤ ਸਿੰਘ ਤੇ ਮਾਤਾ ਰਣਜੀਤ ਕੋਰ ਨੇ ਜਾਣਕਾਰੀ ਦਿੰਦਿਆਂ ਦਸਿਆ ਹੈ ਕਿ ਸਪਿੰਦਰ ਕੋਰ ਦਾ ਵਿਆਹ 9 ਦਸੰਬਰ 2012 ਨੁੰ ਪੂਰੇ ਧਾਰਮਿਕ ਰਿਵਾਜਾਂ ਮੁਤਾਬਿਕ ਕ੍ਰਿਪਾਲ ਸਿੰਘ ਪੁਤਰ ਦੀਦਾਰ ਸਿੰਘ ਵਾਸੀ ਸੈਕਟਰ ਨੰਬਰ ਦੋ ਜੇ ਟੀ ਡੀ ਨਗਰ ਬਾਈ ਪਾਸ ਸ਼ਨੀਰਾਮਾ ਜੰਮੂ ਯਾਮਾ ਸ਼ੋ ਰੂਮ ਜੰਮੂ ਨਾਲ ਹੋਇਆ ਸੀ । ਵਿਆਹ ਤੋਂ ਬਾਅਦ ਬੇਟੀ ਸੀਰਤ ਪਾਲ ਕੋਰ 9ਸਾਲ ਅਤੇ ਪੁਤਰ ਨਿਤਿਨ ਪਾਲ6 ਸਾਲ ਪੈਦਾ ਹੋਏ ਸੀ । ਓਸ ਦਾ ਪੀ ।ਪਹਿਲਾਂ ਇੰਡੀਅਨ ਆਰਮੀ ਲਾਈਟ ਇਨਫੈਂਟਰੀ ਵਿਚ ਨੋਕਰੀ ਕਰਦਾ ਸੀ ਤੇ ਸਾਲ 2017 ਵਿਚ ਰਿਟਾਇਰ ਹੋਣ ਬਾਅਦ ਬਟਾਲਾ ਵਿਖੇ ਭੂਸ਼ਨ ਇੰਡਸਟਰੀ ਅਮ੍ਰਿਤਸਰ ਰੋਡ ਬਟਾਲਾ ਕੰਪਨੀ ਵਿਚ ਸੁਰਖਿਆ ਗਾਰਡ ਵਜੋਂ ਪ੍ਰਾਈਵੇਟ ਨੋਕਰੀ ਕਰਦਾ ਸੀ । ਬੀਤੀ 5 ਅਪ੍ਰੈਲ 2021 ਨੂੰ ਓਸ ਦਾ ਪਤੀ ਓਸ ਨੂੰ ਅਤੇ ਦੋਵੇਂ ਬਚਿਆਂ ਨੂੰ ਇੱਕਲਾ ਛੱਡ ਕਿ ਚਲਾ ਗਿਆ । ਬਟਾਲੇ ਵਿਖੇ ਨੋਕਰੀ ਲੱਗਣ ਕਾਰਨ ਸਪਿੰਦਰ ਅਤੇ ਓਸ ਦੇ ਬਚੇ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਪ੍ਰੇਮ ਨਗਰ ਬੋਹੜਾਂ ਵਾਲਾ ਬਟਾਲਾ ਵਿਖੇ ਰਹਿ ਰਹੇ ਸੀ 5 ਅਪ੍ਰੈਲ 2021 ਨੂੰ ਸਪਿੰਦਰ ਦਾ ਪਤੀ ਘਰ ਵਾਪਿਸ ਨਹੀਂ ਆਇਆ ਕਿਓਂ ਕਿ ਓਸ ਨੂੰ ਸ਼ਕ ਹੈ ਕਿ ਓਸ ਦੇ ਪਤੀ ਦੇ ਆਪਣੀ ਭਰਜਾਈ ਨਾਲ ਨਾਜਾਇਜ ਸੰਬਧ ਚਲਦੇ ਹੋਣ ਕਾਰਣ ਵਾਪਸ ਜੰਮੂ ਚਲਾ ਗਿਆ ਹੈ । ਪਤੀ ਦੀ ਗੁਮ ਸ਼ੁਦਗੀ ਬਾਰੇ 7 ਅਪ੍ਰੈਲ 2021 ਨੂੰ ਸਿਵਿਲ ਲਾਈਨ ਵਿਖੇ ਸੂਚਨਾ ਵੀ ਲਿਖਾਈ ਗਈ ਹੈ । 16 ਅਪ੍ਰੈਲ ਨੂੰ ਵੀ ਪੇਸ਼ ਹੋਈ ਪਰ ਪੁਲਿਸ ਵਲੋਂ ਓਸ ਸਮੇ ਤੇ ਕੋਈ ਸਖਤ ਕਾਰਵਾਈ ਕਰ ਕਿ ਓਸ ਨੂੰ ਇੰਸਾਫ ਨਹੀ ਦਿਤਾ । ਰੋਟੀ ਚਲਾਓਣ ਲਈ ਅਤੇ ਬਚਿਆ ਨੂੰ ਪੜਾਓਣ ਲਈ ਓਸ ਨੂੰ ਪਤੀ ਵਲੋਂ ਰਿਟਾਇਰਮੈਂਟ ਹੋਣ ਤੇ ਪੈਸਿਆਂ ਵਿਚੋਂ ਪਹਿਲਾਂ ਵੀ ਕੁਝ ਨਹੀਂ ਦਿਤਾ ਤੇ ਹੁਣ ਆਪਣੇ ਪੇਕੇ ਘਰ ਕਾਦੀਆਂ ਵਿਖੇ ਰਹਿ ਰਹੀ ਹੈ । ਬੁਜਰਗ ਮਾਤਾ ਪਿਤਾ ਬਚਿਆਂ ਦੀ ਚੰਗੀ ਤਰਾਂ ਦੇਖ ਭਾਲ ਕਰਨ ਵਿਚ ਅਸਮਰਥ ਹਨ ਤੇ ਓਹਨਾਂ ਦਾ ਆਪਣਾ ਗੁਜਾਰਾ ਮੁਸਕਿਲ ਨਾਲ ਚਲ ਰਿਹਾ ਹੈ । ਚੇਅਰਪਰਸਨ ਮਹਿਲਾ ਕਮਿਸ਼ਨ ਚੰਡੀਗੜ ਸਮਾਜਿਕ ਸੁਰਖਿਆ ਵਿਭਾਗ ਸਮੇਤ ਐਸ ਐਸ ਪੀ ਬਟਾਲਾ ਸਮੇਤ ਪ੍ਰਸ਼ਾਨ ਤੋਂ ਆਪਣੇ ਪਤੀ ਅਤੇ ਸਹੁਰਾ ਪਰਿਵਾਰ ਖਿਲਾਫ ਕਾਨੂੰਨੀ ਕਾਰਵਾਈ ਕਰ ਕਿ ਇੰਸਾਫ ਦੀ ਮੰਗ ਕੀਤੀ ਹੈ