spot_img
Homeਮਾਝਾਗੁਰਦਾਸਪੁਰਕੰਪਿਊਟਰ ਵਿਭਾਗ ਵੱਲੋਂ ਸਾਈਬਰ ਕਰਾਈਮ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ।

ਕੰਪਿਊਟਰ ਵਿਭਾਗ ਵੱਲੋਂ ਸਾਈਬਰ ਕਰਾਈਮ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ।

ਕਾਦੀਆਂ 6 ਅਕਤੂਬਰ (ਸਲਾਮ ਤਾਰੀ)

ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਕੰਪਿਊਟਰ ਵਿਭਾਗ ਵੱਲੋਂ ਸਾਈਬਰ ਸਕਿਉਰਿਟੀ ਸੁਰੱਖਿਆ ਜਾਗਰੂਕਤਾ ਦਿਵਸ ਨੂੰ ਸਮਰਪਿਤ ਇਕ ਜਾਗਰੂਕਤਾ ਸੈਮੀਨਾਰ ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਕਾਲਜ ਸੈਮੀਨਾਰ ਹਾਲ ਵਿਚ ਕਰਵਾਇਆ ਗਿਆ ।ਇਸ ਜਾਗਰੂਕਤਾ ਸੈਮੀਨਾਰ ਵਿੱਚ ਕੰਪਿਊਟਰ ਵਿਭਾਗ ਦੇ ਪ੍ਰੋ ਸਤਵਿੰਦਰ ਸਿੰਘ ਕਾਹਲੋਂ ਅਤੇ ਪ੍ਰੋ ਕੌਸ਼ਲ ਕੁਮਾਰ ਵੱਲੋਂ ਵਿਦਿਆਰਥੀ ਵਰਗ ਨੂੰ ਸਾਈਬਰ ਕ੍ਰਾਈਮ ਦੇ ਵਧ ਰਹੇ ਰੁਝਾਨ ਤੇ ਇਸ ਨਾਲ ਹੁੰਦੇ ਨੁਕਸਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਅੱਜ ਦੇ ਅਜੋਕੇ ਸਮੇਂ ਵਿੱਚ ਬੈਂਕ ਖਾਤੇ ਵਿੱਚੋਂ ਆਨਲਾਈਨ ਪੈਸੇ ਕਢਵਾਉਣ ਨਾਲ ਹੁੰਦੀ ਠੱਗੀ , ਜਾਅਲੀ ਆਈਡੀ ਬਣਾ ਕੇ ਉਸ ਦੀ ਦੁਰਵਰਤੋਂ , ਹੈਕਰ ਵੱਲੋਂ ਕੰਪਿਊਟਰ ਡਾਟਾ ਨੂੰ ਨੁਕਸਾਨ ਪਹੁੰਚਾਉਣਾ , ਇਨਕਮ ਟੈਕਸ ਰਿਟਰਨ ਭਰਨ ਦੇ ਨਾਂ ਤੇ , ਲਾਟਰੀ ਨਿਕਲਣ ਸਬੰਧੀ ਸੂਚਨਾ ਦੇ ਕੇ , ਕੀਤੀ ਜਾਂਦੀ ਠੱਗੀ ਇਨ੍ਹਾਂ ਵਿਸ਼ਿਆਂ ਬਾਰੇ ਚਾਨਣਾ ਪਾਇਆ ਗਿਆ। ਪ੍ਰੋ ਸਤਵਿੰਦਰ ਸਿੰਘ ਕਾਹਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ 6 ਅਕਤੂਬਰ ਨੂੰ ਸਾਈਬਰ ਸੁਰੱਖਿਆ ਸਿਕਿਉਰਿਟੀ ਦਿਵਸ ਦੀ ਅਰੰਭਤਾ ਨੂੰ ਇਕ ਸਾਲ ਪੂਰਾ ਹੋਣ ਤੇ ਇਹ ਜਾਗਰੂਕਤਾ ਸਮਾਗਮ ਕਰਵਾਏ ਜਾ ਰਹੇ ਹਨ । ਜਿਸ ਅਧੀਨ ਕਾਲਜ ਵੱਲੋਂ ਇਹ ਸੈਮੀਨਾਰ ਆਯੋਜਿਤ ਕੀਤਾ ਗਿਆ ਹੈ । ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਵੱਲੋਂ ਸੈਮੀਨਾਰ ਦੇ ਉਦੇਸ਼ ਦੀ ਭਰਪੂਰ ਸ਼ਲਾਘਾ ਕੀਤੀ ਗਈ । ਪ੍ਰੋ ਸਤਵਿੰਦਰ ਸਿੰਘ ਕਾਹਲੋਂ , ਪ੍ਰੋ ਕੌਸ਼ਲ ਕੁਮਾਰ ਨਾਲ ਸਹਾਇਕ ਗੁਰਵਿੰਦਰ ਸਿੰਘ ਤੇ ਵਿਦਿਆਰਥੀ ਹਾਜ਼ਰ ਸਨ ।
ਫੋਟੋ :– ਸੈਮੀਨਾਰ ਦੌਰਾਨ ਬੁਲਾਰੇ ਅਤੇ ਵਿਦਿਆਰਥੀ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments