spot_img
Homeਮਾਝਾਗੁਰਦਾਸਪੁਰਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਵਿਰੁੱਧ...

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਵਿਰੁੱਧ ਫਿਰਕੂ,ਪਾਟਕ ਪਾਊ‌ , ਹਾਕਮ ਭਗਤਾਂ ਵਲੋਂ ਰਚੀਆਂ ਜਾ‍ ਰਹੀਆਂ ਸਾਜ਼ਿਸ਼ਾਂ ਦੀ ਜੋਰਦਾਰ ਨਿਖੇਧੀ ਉਗਰਾਹਾਂਜਥੇਬੰਦੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਦਾ ਐਲਾਨ*!

ਕਾਦੀਆਂ 6 ਅਕਤੂਬਰ (ਸਲਾਮ ਤਾਰੀ)

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਪਿਛਲੇ ਸਮੇਂ ਤੋਂ ਕੁਝ ਫਿਰਕੂ ਪਾਟਕ‌ਪਾਊ ਅਨਸਰਾਂ ਵਲੋਂ ਵਿਢੇ ਭੰਡੀ ਪ੍ਰਚਾਰ ਅਤੇ ‌ਦਿਤੀਆਂ ਜਾ ਰਹੀਆਂ ਧਮਕੀਆਂ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੋਢੇ ਨਾਲ ਮੋਢਾ ਲਾਕੇ ਹਿਮੈਤ‌ ਵਿਚ ਖੜ੍ਹਨ ‌ਦਾ ਐਲਾਨ ਕੀਤਾ ਗਿਆ ਹੈ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਮੋਰਚੇ ਦੇ ਆਗੂਆਂ ਸ੍ਰੀ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ ਲਹਿਰਾ, ਬਲਿਹਾਰ ਸਿੰਘ ਕਟਾਰੀਆ, ਗੁਰਵਿੰਦਰ ਸਿੰਘ ਪੰਨੂ, ਸ਼ੇਰ ਸਿੰਘ ਖੰਨਾ, ਸਿਮਰਨ ਜੀਤ ਸਿੰਘ ਨੀਲੋਂ,ਰਮਨਪ੍ਰੀਤ ਕੌਰ ਮਾਨ,ਪਵਨ‌ ਅਮ੍ਰਿਤਸਰ, ਜਸਪ੍ਰੀਤ ਸਿੰਘ ਗਗਨ, ਸੁਰਿੰਦਰ ਸਿੰਘ ਵਲੋਂ ਕਿਹਾ ਗਿਆ ਕਿ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜਥੇਬੰਦੀ, ਪਿਛਲੇ ਅਰਸੇ ਤੋਂ ਹੀ ਇਨ੍ਹਾਂ ਫਿਰਕੂ ਪਾਟਕ‌ਪਾਊ ਅਤੇ ਸਰਕਾਰ ਭਗਤ ਅਨਸਰਾਂ ਦੇ ਨਿਸ਼ਾਨੇ ਤੇ ਕਿਉਂ ਹੈ? ਇਸ ਦੀ‌ ਵਿਆਖਿਆ ਕਰਦੇ ਹੋਏ ਆਗੂਆਂ ਵੱਲੋਂ ਦੱਸਿਆ ਗਿਆ ਕਿ
ਪੰਜਾਬ ਦੇ ਪਿਛਲੇ ਵੀਹ ਸਾਲਾਂ ਦੇ ਇਤਿਹਾਸ ਵਿੱਚ ਕਿਸਾਨਾਂ ਤੇ ਹੋਰਨਾਂ ਲੋਕਾਂ ਦੇ ਸੰਘਰਸ਼ ‘ਚ ਜੇਕਰ ਕੋਈ ਜਥੇਬੰਦੀ ਹਰ ਵੇਲੇ ਹਾਜ਼ਰ ਹੈ ਤੇ ਆਪਣੀ ਸਾਰੀ ਸ਼ਕਤੀ ਝੋਕ ਕੇ ਨਿੱਤਰਦੀ ਹੈ ਤਾਂ ਇਹ ਬੀ ਕੇ ਯੂ ਏਕਤਾ (ਉਗਰਾਹਾਂ) ਹੈ। ਇਨ੍ਹਾਂ ਦੋ ਦਹਾਕਿਆਂ ‘ਚ ਲੜੇ ਗਏ ਪੰਜਾਬ ਦੇ ਸਾਰੇ ਵੱਡੇ ਲੋਕ ਸੰਘਰਸ਼ਾਂ ਦਾ ਇਤਿਹਾਸ ਇਸ ਜਥੇਬੰਦੀ ਤੋਂ ਬਿਨਾਂ ਅਧੂਰਾ ਹੈ। ਕਿਸਾਨਾਂ ਦੇ ਨਾਲ ਨਾਲ ਹਰ ਮਿਹਨਤਕਸ਼ ਵਰਗ ਦਾ ਸੰਘਰਸ਼ ਇਸ ਜਥੇਬੰਦੀ ਦੀ ਹਮਾਇਤ ਦਾ ਆਸਰਾ ਤੱਕਦਾ ਰਿਹਾ ਹੈ ਤੇ ਇਹ ਜਥੇਬੰਦੀ ਇਨ੍ਹਾਂ ਆਸਾਂ ਨੂੰ ਪੂਰਦੀ ਰਹੀ ਹੈ। ਇਹ ਜਥੇਬੰਦੀ ਪੰਜਾਬ ਦੇ ਲੋਕਾਂ ਕੋਲ ਆਪਣੇ ਹੱਕਾਂ ਦੀ ਰਾਖੀ ਲਈ ਜਥੇਬੰਦ ਲੋਕ ਤਾਕਤ ਦੀ ਢਾਲ ਦੀ ਸਭ ਤੋਂ ਮੂਹਰਲੀ ਤੇ ਜਾਨਦਾਰ ਪਰਤ ਹੈ ਤੇ ਇਸੇ ਕਰਕੇ ਇਹ ਸਰਕਾਰਾਂ ਤੇ ਉਨ੍ਹਾਂ ਦੇ ਸਾਰੇ ਝੋਲੀ ਚੁੱਕਾਂ ਦੀ ਅੱਖ ਦਾ ਰੋੜ ਬਣੀ ਹੋਈ ਹੈ। ਪੰਜਾਬ ਅੰਦਰ ਵੱਖ ਵੱਖ ਵੇਲਿਆਂ ‘ਤੇ ਫਿਰਕੂ ਪਾਟਕ ਪਾਉਣ ਦੀਆਂ ਕੋਸ਼ਿਸ਼ਾਂ ਵੇਲੇ ਵੀ ਇਹ ਜਥੇਬੰਦੀ ਹਰ ਵਾਰ ਭਾਈਚਾਰਕ ਏਕਤਾ ਤੇ ਅਮਨ ਦੀ ਰਾਖੀ ਲਈ ਢਾਲ ਬਣਕੇ ਨਿਤਰਦੀ ਰਹੀ ਹੈ। ਇਸ ਜਥੇਬੰਦੀ ਨੇ ਲੋਕ ਸੰਘਰਸ਼ਾਂ ਨੂੰ ਧਾਰਮਿਕ ਪਾਟਕਾਂ ਵਿੱਚ ਉਲਝ ਕੇ ਰੁਲਣ ਨਹੀਂ ਦਿੱਤਾ। ਹਰ ਤਰ੍ਹਾਂ ਦੀਆਂ ਫ਼ਿਰਕਾਪ੍ਰਸਤ ਤਾਕਤਾਂ ਖ਼ਿਲਾਫ਼ ਹਮੇਸ਼ਾਂ ਅਣਲਿਫ ਸਟੈਂਡ ਲਿਆ ਹੈ। ਇਹ ਜਥੇਬੰਦੀ ਲੋਕ ਸੰਘਰਸ਼ਾਂ ਦੇ ਧਰਮ ਨਿਰਲੇਪ ਕਿਰਦਾਰ ਦੀ ਮੁਦਈ ਤੁਰੀ ਆ ਰਹੀ ਹੈ ਤੇ ਕੋਈ ਵੀ ਫਿਰਕਾਪ੍ਰਸਤ ਵੰਨਗੀ ਇਸ ਦੀ ਇਸ ਨਿਹਚਾ ਨੂੰ ਆਂਚ ਨਹੀਂ ਪਹੁੰਚਾ ਸਕੀ। ਸਰਕਾਰਾਂ ਨੇ ਜਬਰ ਨਾਲ ਇਹਨੂੰ ਵਾਰ ਵਾਰ ਛਾਂਗਣ ਦੀ ਕੋਸ਼ਿਸ਼ ਕੀਤੀ ਪਰ ਇਸ ਦੀਆਂ ਲਗਰਾਂ ਹੋਰ ਵਧਦੀਆਂ ਗਈਆਂ ਹਨ। ਸਿਤਮ ਦੀ ਗੱਲ ਤਾਂ ਇਹ ਹੈ ਕਿ ਖ਼ੁਦ ਰਾਜ ਸੱਤਾ ਦੀ ਪਾਰਲੀਮੈਂਟਰੀ ਬੁੱਕਲ ਦਾ ਨਿੱਘ ਮਾਣ ਰਹੇ ਫ਼ਿਰਕੂ ਜਨੂੰਨੀ ਸਿਆਸਤਦਾਨਾਂ ਦੇ ਪਿੱਛ ਲੱਗੂਆਂ ਵੱਲੋਂ ਅਜਿਹੀ ਜਥੇਬੰਦੀ ਖ਼ਿਲਾਫ਼ ਬੇਸਿਰ ਪੈਰ ਪ੍ਰਚਾਰ ਚਲਾਇਆ ਜਾ ਰਿਹਾ ਹੈ ਜਿਹੜੀ ਹਰ ਤਰ੍ਹਾਂ ਦੀਆਂ ਸਰਕਾਰਾਂ ਤੇ ਹਰ ਵੰਨਗੀ ਦੀਆਂ ਲੋਕ ਦੋਖੀ ਤਾਕਤਾਂ ਖ਼ਿਲਾਫ਼ ਸਦਾ ਸੰਘਰਸ਼ਾਂ ਚ ਹੀ ਰਹੀ ਹੈ। ਹੁਣ ਫੇਰ ਸਰਕਾਰੀ ਤਾਕਤਾਂ ਵੱਲੋਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵਰਤ ਕੇ ਇਸ ਨੂੰ ਕਮਜ਼ੋਰ ਕਰਨ ਦਾ ਹੀਲਾ ਵਰਤਿਆ ਜਾ ਰਿਹਾ ਹੈ ਪਰ ਜਥੇਬੰਦ ਹੋਣਾ ਤੇ ਸੰਘਰਸ਼ ਕਰਨਾ ਪੰਜਾਬ ਦੇ ਲੋਕਾਂ ਦੀ ਪਹਿਲੀ ਲੋੜ ਬਣੀ ਪਈ ਹੈ। ਬੀ ਕੇ ਯੂ ਏਕਤਾ ਉਗਰਾਹਾਂ ਇਸ ਸ਼ਾਨਾਮੱਤੇ ਲੋਕ ਰੁਝਾਨ ਦੀ ਨੁਮਾਇੰਦਾ ਹੈ। ਇਹ ਇਸ ਵਰਤਾਰੇ ਦਾ ਨਿਵੇਕਲਾ ਰੂਪ ਹੈ। ਮੌਕਾਪ੍ਰਸਤ ਸਿਆਸੀ ਪਾਰਟੀਆਂ ਤੋਂ ਆਜ਼ਾਦ ਲੋਕਾਂ ਦੀ ਜਥੇਬੰਦ ਤਾਕਤ ਦੀ ਪ੍ਰਤੀਕ ਹੈ । ਦਹਾਕਿਆਂ ਚ ਸੰਘਰਸ਼ਾਂ ਚ ਪ੍ਰਵਾਨ ਚੜ੍ਹੀ ਇਸ ਦੀ ਲੀਡਰਸ਼ਿਪ ਪੰਜਾਬ ਦੇ ਜਨਤਕ ਸੰਘਰਸ਼ਾਂ ਦੀ ਕਮਾਈ ਹੈ। ਇਸ ਨੂੰ ਦਬਾ ਦੇਣ ਦਾ ਮਤਲਬ ਪੰਜਾਬ ਦੇ ਲੋਕਾਂ ਦੇ ਇਸ ਰੁਝਾਨ ਨੂੰ ਮਾਤ ਦੇਣ ਦਾ ਭਰਮ ਪਾਲਣਾ ਹੈ। ਹੱਕਾਂ ਦੀ ਸਿਆਣ ਕਰ ਰਹੇ ਤੇ ਹੱਕਾਂ ਲਈ ਲੜਨਾ ਸਿੱਖ ਗਏ ਪੰਜਾਬ ਲੋਕਾਂ ਨੂੰ ਆਪਣੀ ਮਾਣਮੱਤੀ ਜਥੇਬੰਦ ਤਾਕਤ ਤੋਂ ਵਿਰਵਿਆਂ ਕਰ ਦੇਣਾ ਤੇ ਸੰਘਰਸ਼ਾਂ ਦੀ ਲੀਹ ਤੋਂ ਲਾਹ ਦੇਣਾ ਸੌਖਾ ਨਹੀਂ ਹੈ।

ਕਿਸਾਨਾਂ ਤੇ ਸਭਨਾਂ ਲੋਕਾਂ ਦੇ ਸੰਘਰਸ਼ਾਂ ‘ਚ ਰੜੀ ਤਪੀ ਤੇ ਪ੍ਰਵਾਨ ਚੜ੍ਹੀ ਇਸ ਜਥੇਬੰਦੀ ਖ਼ਿਲਾਫ਼ ਫ਼ਿਰਕੂ ਤਾਕਤਾਂ ਦੀਆਂ ਪ੍ਰਚਾਰ ਮੁਹਿੰਮਾਂ ਅਸਲ ਵਿੱਚ ਲੋਕਾਂ ਨੂੰ ਉਨ੍ਹਾਂ ਦੀ ਆਪਣੀ ਜਥੇਬੰਦ ਸ਼ਕਤੀ ਤੋਂ ਵਾਂਝਾ ਕਰ ਦੇਣ ਦੀ ਸਾਜ਼ਿਸ਼ ਹਨ। ਧਰਮਾਂ ਦੇ ਨਾਂ ‘ਤੇ ਪਾਟਕ ਪਾ ਕੇ ਲੋਕਾਂ ਨੂੰ ਆਪਸ ਚ ਲੜਾਉਣ, ਪੰਜਾਬ ਦੇ ਲੋਕਾਂ ਦੇ ਸੰਘਰਸ਼ਾਂ ਦੀ ਲਹਿਰ ਨੂੰ ਕਮਜ਼ੋਰ ਕਰਨ ਤੇ ਲੁਟੇਰਿਆਂ ਦੀ ਸੇਵਾ ਕਰਨ ਦੀ ਸਾਜ਼ਿਸ਼ ਹੈ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਇਨਾਂ ਸਾਜ਼ਿਸ਼ਾਂ ਦੀ ਜੋਰਦਾਰ ਨਿਖੇਧੀ ਕਰਦਾ ਹੈ ਅਤੇ ਹਰ ਹਾਲਤ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਦਾ ਐਲਾਨ ਕਰਦਾ ਹੈ।
ਜਾਰੀ ਕਰਤਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments