Home ਗੁਰਦਾਸਪੁਰ ਡੀਐਲਐਡ ਸਾਲ ਦੂਜਾ ਦੇ ਵਿਦਿਆਰਥੀਆਂ ਦਾ ਦੋ ਰੋਜ਼ਾ ਸੈਮੀਨਾਰ ਸ਼ੁਰੂ। ਸੈਮੀਨਾਰ ਦਾ...

ਡੀਐਲਐਡ ਸਾਲ ਦੂਜਾ ਦੇ ਵਿਦਿਆਰਥੀਆਂ ਦਾ ਦੋ ਰੋਜ਼ਾ ਸੈਮੀਨਾਰ ਸ਼ੁਰੂ। ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਦੇ ਕੰਮ ਕਾਜ ਦੀ ਜਾਣਕਾਰੀ ਦੇਣਾ:- ਡੀ.ਜੀ. ਸਿੰਘ। ਡੀਐਲਐਡ ਸਾਲ ਦੂਜਾ ਦੇ ਵਿਦਿਆਰਥੀਆਂ ਦੀ 117 ਦਿਨਾਂ ਦੀ ਲਗੇਗੀ ਟੀਚਿੰਗ ਪਰੈਕਟਿਸ:- ਡੀ.ਜੀ ਸਿੰਘ।

151
0

ਗੁਰਦਾਸਪੁਰ, 3 ਅਕਤੂਬਰ (ਮੁਨੀਰਾ ਸਲਾਮ ਤਾਰੀ) ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਪ੍ਰਾਈਵੇਟ ਕਾਲਜਾਂ ਵਿੱਚ ਡੀਐਲਐਡ ਕਰ ਰਹੇ ਸਾਲ ਦੂਜਾ ਦੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਦੇ ਕੰਮ ਕਾਜ ਦੀ ਜਾਣਕਾਰੀ ਦੇਣ ਲਈ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਡਾਇਟ ਗੁਰਦਾਸਪੁਰ ਦੇ ਪ੍ਰਿੰਸੀਪਲ ਸੀ.ਵੀ. ਸਿੰਘ ਦੀ ਅਗਵਾਈ ਹੇਠ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਵੱਲੋਂ ਡਾਇਟ ਗੁਰਦਾਸਪੁਰ ਵਿੱਚ ਦੋ ਰੋਜ਼ਾ ਸੈਮੀਨਾਰ ਦੀ ਸ਼ੁਰੂਆਤ ਕੀਤੀ ਗਈ। ਸੈਮੀਨਾਰ ਦੇ ਪਹਿਲੇ ਦਿਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਠਾਨਕੋਟ ਡੀ.ਜੀ. ਸਿੰਘ, ਸ਼ਮੀਰ ਸ਼ਰਮਾ ਡੀਐਮ ਅੰਗਰੇਜ਼ੀ ਪਠਾਨਕੋਟ , ਵਨੀਤ ਮਹਾਜਨ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪਠਾਨਕੋਟ ਅਤੇ ਡਾਇਟ ਗੁਰਦਾਸਪੁਰ ਦੇ ਲੈਕਚਰਾਰ ਅਨੀਤਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸਿਖਿਆਰਥੀਆਂ ਅਧਿਆਪਕਾਂ ਨੂੰ ਸਕੂਲਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਪ੍ਰੇਰਿਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡੀਈਓ ਐਲੀਮੈਂਟਰੀ ਡੀ.ਜੀ. ਸਿੰਘ ਨੇ ਦੱਸਿਆ ਕਿ ਸਿਖਿਆਰਥੀ ਅਧਿਆਪਕਾਂ ਦੀ 10 ਅਕਤੂਬਰ ਤੋਂ ਲਗਭਗ 117 ਦਿਨਾਂ ਦੀ ਟੀਚਿੰਗ ਪਰੈਕਟਿਸ ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਸਰਕਾਰੀ ਸਕੂਲਾਂ ਵਿੱਚ ਲਗ ਰਹੀ ਹੈ ਅਤੇ ਇਨ੍ਹਾਂ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਦੇ ਕੰਮਕਾਜ ਤੋਂ ਜਾਣੂ ਕਰਵਾਉਣ ਲਈ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵੱਲੋਂ ਸੈਮੀਨਾਰ ਲਗਾਏ ਜਾ ਰਹੇ ਹਨ। ਅੱਜ ਸੈਮੀਨਾਰ ਦੇ ਪਹਿਲੇ ਦਿਨ ਜ਼ਿਲ੍ਹਾ ਪਠਾਨਕੋਟ ਦੇ ਰਿਸੋਰਸ ਪਰਸਨ ਸ਼ਾਮ ਲਾਲ ਸ਼ਰਮਾ, ਦੀਪਕ ਸੈਣੀ, ਬਿਸੰਬਰ ਦਾਸ ਅਤੇ ਰਾਜ ਕੁਮਾਰ ਵੱਲੋਂ ਸਿੱਖਿਆਰਥੀ ਅਧਿਆਪਕਾਂ ਨੂੰ ਵਿਭਾਗੀ ਨਿਯਮਾਂ ਅਤੇ ਪੜ੍ਹਾਉਣ ਦੀਆਂ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਇਆ ਗਿਆ ਹੈ।
ਤਾਂ ਜੋ ਉਹ ਭਵਿੱਖ ਵਿੱਚ ਵਧੀਆ ਅਧਿਆਪਕ ਬਣ ਸਕਣ ਅਤੇ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦੇ ਸਕਣ।
ਇਸ ਮੌਕੇ ਤੇ ਲੈਕਚਰਾਰ ਨਰੇਸ਼ ਕੁਮਾਰ, ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪਠਾਨਕੋਟ ਰਾਜੇਸ਼ ਸ਼ਰਮਾ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਗੁਰਦਾਸਪੁਰ ਗਗਨਦੀਪ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਪਠਾਨਕੋਟ ਬਲਕਾਰ ਅੱਤਰੀ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਸਿੱਖਿਆਰਥੀ ਅਧਿਆਪਕਾਂ ਨੂੰ ਪ੍ਰੇਰਿਤ ਕਰਦੇ ਹੋਏ ਡਿਪਟੀ ਡੀਈਓ ਐਲੀਮੈਂਟਰੀ ਪਠਾਨਕੋਟ ਡੀ.ਜੀ. ਸਿੰਘ।

Previous articleਮਜਲਿਸ ਖ਼ੁਦਾਮ ਉਲ ਅਹਿਮਦੀਆ ਕਾਦੀਆਂ ਦਾ ਸਲਾਨਾ ਚਾਰ ਰੋਜ਼ਾ ਸਮਾਰੋਹ ਆਪਣੀ ਰਵਾਇਤੀ ਸ਼ਾਨ ਦੇ ਨਾਲ ਆਯੋਜਿਤ ਹੋਇਆ।
Next articleਸ਼ੀਤਲਾ ਮੰਦਿਰ ਵਿਚ ਚਲ ਰਹੇ ਮੁਰੱਮਤ ਦੇ ਕੱਮ ਲਈ ਗੁਰਇਕਬਾਲ ਸਿੰਘ ਮਾਹਲ ਨੇ ਆਪਣਾ ਯੋਗਦਾਨ ਪਾਈਆ
Editor at Salam News Punjab

LEAVE A REPLY

Please enter your comment!
Please enter your name here