spot_img
Homeਮਾਝਾਗੁਰਦਾਸਪੁਰਮਜਲਿਸ ਖ਼ੁਦਾਮ ਉਲ ਅਹਿਮਦੀਆ ਕਾਦੀਆਂ ਦਾ ਸਲਾਨਾ ਚਾਰ ਰੋਜ਼ਾ ਸਮਾਰੋਹ ਆਪਣੀ ਰਵਾਇਤੀ...

ਮਜਲਿਸ ਖ਼ੁਦਾਮ ਉਲ ਅਹਿਮਦੀਆ ਕਾਦੀਆਂ ਦਾ ਸਲਾਨਾ ਚਾਰ ਰੋਜ਼ਾ ਸਮਾਰੋਹ ਆਪਣੀ ਰਵਾਇਤੀ ਸ਼ਾਨ ਦੇ ਨਾਲ ਆਯੋਜਿਤ ਹੋਇਆ।

ਕਾਦੀਆਂ 3 ਅਕਤੂਬਰ (ਮੁਨੀਰਾ ਸਲਾਮ ਤਾਰੀ )

ਕਾਦੀਆਂ ਵਿਖੇ ਅਹਿਮਦੀਆ ਮੁਸਲਿਮ ਨੌਜਵਾਨਾਂ ਦੀ ਨੌਜਵਾਨਾਂ ਦੀ ਸੰਸਥਾ ਮਜਲਿਸ ਖ਼ੁਦਾਮ ਉਲ ਅਹਿਮਦੀਆ ਕਾਦੀਆਂ ਅਤੇ ਪੰਦਰਾਂ ਸਾਲ ਤੱਕ ਦੇ ਬੱਚਿਆਂ ਦੀ ਸੰਸਥਾ ਮਜਲਿਸ ਅਤਫਾਲ ਉਲ ਅਹਿਮਦੀਆ ਨੇ ਆਪਣਾ ਸਲਾਨਾ ਸਮਾਰੋਹ ਆਯੋਜਿਤ ਕੀਤਾ।

ਮਜਲਿਸ ਦਾਸਾਲਾਨਾ ਸਮਾਰੋਹ ਕਾਦੀਆਂ ਵਿਖੇ ਪਵਿੱਤਰ ਕੁਰਾਨ ਸ਼ਰੀਫ਼ ਦੀ ਤਿਲਾਵਤ ਦੇ ਨਾਲ ਆਰੰਭ ਹੋਗਿਆ।ਇਸ ਤੋਂ ਬਾਅਦ ਮਜਲਿਸ ਦਾ ਕੌਮੀ ਝੰਡਾ ਲਹਿਰਾਇਆ ਗਿਆ।ਇਸ ਮੌਕੇ ਹਾਫ਼ਿਜ਼ ਮਖਦੂਮ ਸ਼ਰੀਫ਼ ਸਾਹਿਬ ਐਡੀਸ਼ਨਲ ਮੁੱਖ ਸਕੱਤਰ ਜਨੂਬੀ ਹਿੰਦ ਅਤੇ ਅਬਦੁਲ ਬਾਰੀ ਮੀਤ ਪ੍ਰਧਾਨ ਮਜਲਿਸ ਅਤੇ ਮਜਲਿਸ ਦੇ ਕੌਮੀ ਪ੍ਰਧਾਨ ਕੇ ਤਾਰਿਕ ਅਹਿਮਦ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ ਮਜਲਿਸ, ਅਹਿਮਦੀ ਨੌਜਵਾਨਾਂ  ਅਤੇ ਬੱਚਿਆਂ ਵਿੱਚ ਅੱਗੇ ਵਧਣ ਦਾ ਜਜ਼ਬਾ ਅਤੇ ਦੇਸ਼ ਪ੍ਰੇਮ ਦਾ ਜਜ਼ਬਾ ਪੈਦਾ ਕਰਨ ਲਈ ਇਹੋ ਜਿਹੇ ਸਮਾਰੋਹ ਆਯੋਜਿ ਤਕਰਦੀ ਹੈ।ਉਨ੍ਹਾਂ ਦੱਸਿਆ ਕਿ ਇਸ ਮੌਕੇ ਬੱਚਿਆਂ ਅਤੇ ਨੌਜਵਾਨ ਦੇ ਖੇਡਾਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ।

ਇਨ੍ਹਾਂ ਖੇਡਾਂ ਵਿਚ ਵਿਸ਼ੇਸ਼ ਤੌਰ ਤੇ ਫੁੱਟਬਾਲ, ਵਾਲੀਬਾਲ, ਬੈਡਮਿੰਟਨ, ਕ੍ਰਿਕਟ, ਰੱਸਾਕਸ਼ੀ, ਸਾਇਕਲਰੇਸ,ਮੈਰਾਥਨ,ਕਬੱਡੀ ਅਤੇ ਹੋਰ ਵੀ  ਵੱਖ ਵੱਖ ਤਰ੍ਹਾਂ ਦੇ ਖੇਡ ਮੁਕਾਬਲੇ ਅਤੇ ਅਧਿਆਤਮਕ ਮੁਕਾਬਲੇ ਕਰਵਾਏ ਗਏ।ਵੱਖ ਵੱਖ ਮੁਕਾਬਲਿਆਂ ਵਿੱਚ ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਬੱਚਿਆਂ ਅਤੇ ਨੌਜਵਾਨਾਂ ਨੂੰ ਇਨਾਮ ਵੀ ਵੰਡੇ ਗਏ।ਇਸ ਮੌਕੇ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਇਕ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਗਈ।ਜਿਸ ਵਿਚ ਬੱਚਿਆਂ ਅਤੇ ਨੌਜਵਾਨਾਂ ਨੇ ਵੱਖ ਵੱਖ ਤਰ੍ਹਾਂ ਦੀਆਂ ਚੀਜ਼ਾਂ ਬਣਾਕੇ ਰੱਖੀਆਂ ਸਨ।ਅਤੇ ਸਾਇੰਸ ਦੇ ਪ੍ਰੋਜੈਕਟ ਵੀਬਣਾਏ ਗਏ ਸੀ।ਇਸ ਮੌਕੇ ਸੰਬੋਧਨ ਕਰਦਿਆਂ ਮਜਲਿਸ ਦੇ ਕੌਮੀ ਪ੍ਰਧਾਨ ਕੇ ਤਾਰਿਕ ਅਹਿਮਦ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਇਨ੍ਹਾਂ ਜੇਤੂ ਨੌਜਵਾਨਾਂ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਤ ਕੀਤਾ।ਅਤੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।ਜਿਸ ਨਾਲ ਚੰਗੀ ਸਿਹਤ ਹੋਣ ਨਾਲ ਨੌਜਵਾਨ ਆਪਣੀ ਪੜ੍ਹਾਈ ਵਿਚ ਵੀ ਅੱਗੇ ਵਧ ਸਕਦੇ ਹਨ।ਅਤੇ ਦੇਸ਼ ਦੀ ਸੇਵਾ ਵੀ ਚੰਗੇ ਢੰਗ ਨਾਲ ਨਿਭਾ ਸਕਦੇ ਹਨ।ਅਤੇ ਇਹ ਸਮਾਰੋਹ ਦੁਆ ਦੇ ਨਾਲ ਸਮਾਪਤ ਹੋਇਆ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments