spot_img
Homeਮਾਝਾਗੁਰਦਾਸਪੁਰਲੋਕ ਰਕਸ਼ਕ ਸੈਨਾ ਦੀ ਹੋਈ ਵਿਸ਼ੇਸ਼ ਮੀਟਿੰਗ ਪੰਜਾਬ ਦੇ ਵੱਖ ਵੱਖ ਸਥਾਨਾਂ...

ਲੋਕ ਰਕਸ਼ਕ ਸੈਨਾ ਦੀ ਹੋਈ ਵਿਸ਼ੇਸ਼ ਮੀਟਿੰਗ ਪੰਜਾਬ ਦੇ ਵੱਖ ਵੱਖ ਸਥਾਨਾਂ ਤੇ ਗਊਸ਼ਾਲਾਵਾਂ ਬਣਾਉਣ ਲਈ ਮੁੱਖ ਮੰਤਰੀ ਨਾਲ ਕੀਤੀ ਜਾਵੇਗੀ ਮੀਟਿੰਗ—— ਪੂਨਮ ਖੰਨਾ

  • ਕਾਦੀਆਂ 2 ਅਕਤੂਬਰ (ਸਲਾਮ ਤਾਰੀ)

    ਕਾਦੀਆਂ ਵਿਖੇ ਲੋਕ ਰਕਸ਼ਕ ਸੰਗਠਨ ਦੀ ਇਕ ਵਿਸ਼ੇਸ਼ ਮੀਟਿੰਗ ਡਾ ਅਜੇ ਕੁਮਾਰ ਛਾਬੜਾ ਅਤੇ ਰਾਧਿਕਾ ਖੋਸਲਾ ਦੀ ਅਗਵਾਈ ਹੇਠ ਹੋਈ ।ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਲੋਕ ਰਕਸ਼ਕ ਸੈਨਾ ਦੀ ਰਾਸ਼ਟਰੀ ਸੰਯੋਜਕ ਅਤੇ ਪੰਜਾਬ ਪ੍ਰਧਾਨ ਮਹਿਲਾ ਮੋਰਚਾ ਪੂਨਮ ਖੰਨਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਰਾਸ਼ਟਰੀ ਸੰਯੋਜਕ ਗਊ ਰਕਸ਼ਕ ਸੈਨਾ ਪੂਨਮ ਖੰਨਾ ਨੇ ਸੰਗਠਨ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਗਠਨ ਵਿੱਚ ਲੋੜਵੰਦ ਲੋਕਾਂ ਦੀ ਮੱਦਦ ਕੀਤੀ ਜਾਂਦੀ ਹੈ। ਜੋ ਲੜਕੀਆਂ ਪੜ੍ਹਨ ਵਾਲੀਆਂ ਹਨ ਉਨ੍ਹਾਂ ਦੀ ਮਦਦ ਕੀਤੀ ਜਾਂਦੀ ਹੈ । ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ । ਜਿਸ ਦੇ ਲਈ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ। ਖੂਨਦਾਨ ਕੈਂਪ ਲਗਾਏ ਜਾਂਦੇ ਹਨ । ਅਤੇ ਲੜਕੀਆਂ ਨੂੰ ਆਤਮ ਸੁਰੱਖਿਆ ਬਾਰੇ ਦੱਸਿਆ ਜਾਂਦਾ ਹੈ , ਤਾਂ ਜੋ ਲਡ਼ਕੀਆਂ ਨੂੰ ਸਵੈ ਸੁਰੱਖਿਆ ਦੇ ਲਈ ਟ੍ਰੇਂਡ ਕੀਤਾ ਜਾਂਦਾ ਹੈ । ਇਸ ਮੌਕੇ ਤੇ ਪੂਨਮ ਖੰਨਾ ਨੇ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਗਊ ਸੁਰੱਖਿਆ ਲਈ ਪੱਤਰ ਲਿਖ ਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਜਿੱਥੇ ਗਊਸ਼ਾਲਾਵਾਂ ਨਹੀਂ ਹਨ , ਗਊਸ਼ਾਲਾ ਬਣਾਉਣ ਦੇ ਲਈ ਕਿਹਾ ਗਿਆ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੰਗਠਨ ਛੇਤੀ ਹੀ ਮੁੱਖ ਮੰਤਰੀ ਜੀ ਨਾਲ ਮਿਲ ਕੇ ਇਸ ਬਾਰੇ ਵਿਚਾਰ ਚਰਚਾ ਕਰਨਗੇ ਪੂਨਮ ਖੰਨਾ ਨੇ ਆਪਣੇ ਸੰਗਠਨ ਦੀ ਪੂਰੀ ਟੀਮ ਨੂੰ ਕਾਦੀਆਂ ਸ਼ਹਿਰ ਵਿੱਚ ਹਨੂੰਮਾਨ ਚਾਲੀਸਾ ਦਾ ਉਚਾਰਨ ਕਰਵਾਉਣ ਬਾਰੇ ਵੀ ਕਿਹਾ ਹੈ । ਉਨ੍ਹਾਂ ਕਿਹਾ ਕਿ ਛੇਤੀ ਹੀ ਕਾਦੀਆਂ ਸ਼ਹਿਰ ਵਿੱਚ ਹਨੂੰਮਾਨ ਚਾਲੀਸਾ ਦਾ ਉਚਾਰਨ ਕੀਤਾ ਜਾਵੇਗਾ , ਅਤੇ ਸਨਾਤਨ ਧਰਮ ਦਾ ਪ੍ਰਚਾਰ ਕੀਤਾ ਜਾਵੇਗਾ । ਇਸ ਮੌਕੇ ਤੇ ਉਨ੍ਹਾਂ ਦੇ ਨਾਲ ਨਰੇਸ਼ ਚੋਪਡ਼ਾ , ਰਜਨੀਸ਼ ਮਹਾਜਨ , ਅਨੀਸ਼ ਬਲੱਗਣ , ਪ੍ਰਧਾਨ ਕੁਲਦੀਪ ਸਿੰਘ ਯੁਵਾ ਮੋਰਚਾ , ਪ੍ਰਧਾਨ ਗੁਰਮੁਖ ਸਿੰਘ , ਅੰਕਿਤ ਭਾਟੀਆ , ਰਾਧਿਕਾ ਖੋਸਲਾ , ਸਰਿਤਾ ਚਾਵਲਾ , ਰੀਆ ਭਾਟੀਆ , ਰਾਜੇਸ਼ ਚੋਪੜਾ , ਲੱਕੀ ਜਬਾਲੀਆ , ਗੌਰਵ ਖੋਸਲਾ , ਹਨੀ , ਡਾ ਕੋਹਲੀ , ਬਿਸ਼ਨ ਦਾਸ , ਕੁਮਾਰ , ਸ਼ਿਵ ਕੁਮਾਰ , ਮਾਨਿਕ ਮਹਾਜਨ ਆਦਿ ਮੌਜੂਦ ਸੀ ।
    ਫੋਟੋ :— ਮੀਟਿੰਗ ਦੇ ਦੌਰਾਨ ਮੌਜੂਦ ਲੋਕ ਅਤੇ ਰਕਸ਼ਕ ਸੈਨਾ ਦੇ ਰਾਸ਼ਟਰੀ ਸੰਯੋਜਕ ਪੂਨਮ ਖੰਨਾ ਅਤੇ ਹੋਰ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments