spot_img
Homeਮਾਝਾਗੁਰਦਾਸਪੁਰਸੀ ਐਚ ਸੀ ਭਾਮ ਵਿਖੇ ਵਿਸ਼ਵ ਬੁਜ਼ੁਰਗ ਦਿਵਸ ਮੌਕੇ ਕੀਤਾ ਜਾਗਰੂਕ

ਸੀ ਐਚ ਸੀ ਭਾਮ ਵਿਖੇ ਵਿਸ਼ਵ ਬੁਜ਼ੁਰਗ ਦਿਵਸ ਮੌਕੇ ਕੀਤਾ ਜਾਗਰੂਕ

ਹਰਚੋਵਾਲ 1ਅਕਤੂਬਰ ( ਸੁਰਿੰਦਰ ਕੋਰ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨੋਹਰ ਲਾਲ ਦੀ ਅਗਵਾਈ ਹੇਠ ਸੀ ਐਚ ਸੀ ਭਾਮ ਵਿਖੇ ਵਿਸ਼ਵ ਬੁਜ਼ੁਰਗ ਦਿਵਸ ਦੇ ਮੌਕੇ ਤੇ ਬੁਜ਼ੁਰਗਾਂ ਨੂੰ ਉਹਨਾਂ ਦੇ ਹਿਤਾਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਡਾਕਟਰ ਅਨੁਮਾਨ ਸਿੰਘ ਪੱਡਾ ਨੇ ਕਿਹਾ ਕਿ ਅੱਜ ਦਾ ਇਹ ਦਿਨ ਮਨਾਉਣ ਦਾ ਮੁੱਖ ਉਦੇਸ਼ ਬੁਜ਼ੁਰਗਾਂ ਦੀ ਸਿਹਤ ਪ੍ਰਤੀ ਚਿੰਤਾ ਕਰਨੀ, ਆਦਰ ਭਾਵ ਦੇਣਾ, ਸਨਮਾਨ ਕਰਨਾ, ਬੁਜ਼ੁਰਗਾਂ ਨੂੰ ਅਣਗੌਲਿਆ ਨਾ ਕਰਨਾ, ਓਹਨਾ ਦਾ ਧਿਆਨ ਰੱਖਣਾ ਹੈ। ਪਰਿਵਾਰ ਦੇ ਨਾਲ ਨਾਲ ਉਹਨਾਂ ਖੁਦ ਆਪਣੀ ਸਿਹਤ ਦਾ ਧਿਆਨ ਆਪ ਰੱਖਣਾ ਹੁੰਦਾ ਹੈ। ਜਿਸ ਲਈ ਉਹਨਾਂ ਨੂੰ ਆਪਣੇ ਪੋਸ਼ਟਿਕ ਖਾਣ ਪੀਣ , ਸੈਰ ਅਤੇ ਯੋਗਾ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਸ਼ਾਮਿਲ ਕਰਨ ਚਾਹੀਦਾ ਹੈ।ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਬੁਜ਼ੁਰਗਾਂ ਲਈ ਖਾਸ ਧਿਆਨ ਰੱਖਿਆ ਜਾਂਦਾ ਹੈ। ਉਹਨਾਂ ਨੂੰ ਸਮੇੰ ਸਮੇਂ ਤੇ ਸਿਹਤ ਕਰਮੀਆਂ ਦੁਆਰਾ ਵੱਖ ਵੱਖ ਬਿਮਾਰੀਆਂ ਸਬਕੰਧੀ ਜਾਗਰੂਕ ਕੀਤਾ ਜਾਂਦਾ ਹੈ। ਬੀਪੀ ਸ਼ੂਗਰ ਦੀ ਰੈਗੂਲਰ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਜਾਦੀ ਹੈ। ਸਿਹਤਮੰਦ ਆਹਾਰ ਲੈਣ ਲਈ ਦੱਸਿਆ ਜਾਂਦਾ ਹੈ। ਸਮੇਂ ਸਮੇਂ ਤੇ ਐਨ ਸੀ ਡੀ ਵਿੰਗ ਦੁਆਰਾ ਪਿੰਡਾਂ ਵਿਚ ਜਾਂਚ ਕੈੰਪ ਲਗਾਏ ਜਾਂਦੇ ਹਨ। ਇਸ ਮੌਕੇ ਤੇ ਡਾਕਟਰ ਅਨੁਮਾਨ ਸਿੰਘ ਪੱਡਾ ,ਬੀ ਈ ਈ ਸੁਰਿੰਦਰ ਕੌਰ, ਰਾਜਵਿੰਦਰ ਕੌਰ, ਕੁਲਜੀਤ ਸਿੰਘ ਐੱਚ ਆਈ , ਸਰਬਜੀਤ ਸਿੰਘ, ਪਰਜੀਤ ਸਿੰਘ ਆਦਿ ਹਾਜਿਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments