spot_img
Homeਮਾਝਾਗੁਰਦਾਸਪੁਰਪ੍ਰਾਈਵੇਟ ਕਾਲਜ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਨਾਨ ਟੀਚਿੰਗ...

ਪ੍ਰਾਈਵੇਟ ਕਾਲਜ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਨਾਨ ਟੀਚਿੰਗ ਸਟਾਫ਼ ਵੱਲੋਂ ਹੜਤਾਲ

ਕਾਦੀਆਂ 29 ਸਤੰਬਰ (ਮੁਨੀਰਾ ਸਲਾਮ ਤਾਰੀ)

ਪ੍ਰਾਈਵੇਟ ਕਾਲਜ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ ਦੀ ਕਾਰਜਕਾਰਨੀ ਦੇ ਸੱਦੇ ਤੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਨਾਨ ਟੀਚਿੰਗ ਸਟਾਫ ਯੂਨੀਅਨ ਦੇ ਪ੍ਰਧਾਨ ਸ ਕਮਲਜੀਤ ਸਿੰਘ ਅਤੇ ਸਕੱਤਰ ਸ ਬਲਰਾਜ ਸਿੰਘ ਦੀ ਅਗਵਾਈ ਹੇਠ ਕਾਲਜ ਗੇਟ ਅੱਗੇ ਆਪਣੀਆਂ ਮੰਗਾਂ ਦੇ ਹੱਕ ਵਿਚ ਰੋਸ ਧਰਨਾ ਦਿੱਤਾ । ਪ੍ਰਧਾਨ ਸ ਕਮਲਜੀਤ ਸਿੰਘ ਨੇ ਆਪਣੀਆਂ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਮੁਲਾਜ਼ਮਾਂ ਦੀ ਤਰਜ਼ ਤੇ ਏਡਿਡ ਕਾਲਜਾਂ ਵਿਚ ਛੇਵੇਂ ਪੇ ਕਮਿਸ਼ਨ ਨੂੰ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ । ਇੱਕ ਦਸੰਬਰ 2011 ਤੋਂ ਸੋਧੇ ਹੋਏ ਗਰੇਡ ਪੇ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ । ਇਕ ਅਗਸਤ 2009 ਤੋਂ ਵਧੀਆਂ ਹੋਈਆਂ ਦਰਾਂ ਅਨੁਸਾਰ ਮਕਾਨ ਭੱਤਾ ਲਾਗੂ ਕਰਨਾ , ਮੈਡੀਕਲ ਭੱਤਾ ਤਿੱਨ ਸੌ ਪੰਜਾਹ ਤੋਂ ਪੰਜ ਸੌ ਰੁਪਏ ਪ੍ਰਤੀ ਮਹੀਨਾ ਕਰਨਾ , ਇੱਕ ਜਨਵਰੀ 2017 ਦੋ ਪੰਜ ਫੀਸਦ ਅੰਤ੍ਰਿਮ ਰਾਹਤ , ਏਡਿਡ ਕਾਲਜਾਂ ਦੀਆਂ ਨਾਨ ਟੀਚਿੰਗ ਖਾਲੀ ਪੋਸਟਾਂ ਜਲਦੀ ਤੋਂ ਜਲਦੀ ਭਰਨ ਤੇ ਲੱਗੀ ਰੋਕ ਹਟਾਉਣ ਸਬੰਧੀ ਸਮੇਤ ਭਖਵੀਆਂ ਮੰਗਾਂ ਹਨ ।ਧਰਨੇ ਵਿਚ ਕਾਲਜ ਨਾਨ ਟੀਚਿੰਗ ਸਟਾਫ ਯੂਨੀਅਨ ਦੇ ਪ੍ਰਧਾਨ ਕਮਲਜੀਤ ਸਿੰਘ ਤੋਂ ਅਲਾਵਾ ਸਕੱਤਰ ਬਲਰਾਜ ਸਿੰਘ , ਹਰਮਨਜੀਤ ਸਿੰਘ, ਅਮਨਦੀਪ ਸਿੰਘ ਤੇ ਗੱਬਰ ਸਿੰਘ, ਮਦਨ ਲਾਲ, ਸੰਤੋਸ਼ ਕੁਮਾਰੀ ,ਗੋਪਾਲ ਸਿੰਘ , ਅਰਜਨ ਸਿੰਘ ,ਜਸਵਿੰਦਰ ਸਿੰਘ ,ਲਵਦੀਪ ਸਿੰਘ ,ਬਲਵਿੰਦਰ ਸਿੰਘ ਸਮੇਤ ਨਾਨ ਟੀਚਿੰਗ ਸਟਾਫ ਮੈਂਬਰ ਹਾਜ਼ਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments