spot_img
Homeਮਾਝਾਗੁਰਦਾਸਪੁਰਭੁਪਿੰਦਰ ਸਿੰਘ ਦਿਓ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਹਰਦੋਝੰਡੇ ਵਿਖੇ ਬਤੌਰ ਹੈੱਡ ਟੀਚਰ...

ਭੁਪਿੰਦਰ ਸਿੰਘ ਦਿਓ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਹਰਦੋਝੰਡੇ ਵਿਖੇ ਬਤੌਰ ਹੈੱਡ ਟੀਚਰ ਅਹੁੱਦਾ ਸੰਭਾਲਿਆ *

ਬਟਾਲਾ 29 ਸਤੰਬਰ (ਮੁਨੀਰਾ ਸਲਾਮ ਤਾਰੀ ) *

* ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਗੁਰਦਾਸਪੁਰ ਅਮਰਜੀਤ ਸਿੰਘ ਭਾਟੀਆ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਬਲਬੀਰ ਸਿੰਘ ਵੱਲੋਂ ਬੀਤੇ ਦਿਨ ਈ.ਟੀ.ਟੀ. ਅਧਿਆਪਕਾਂ ਨੂੰ ਬਤੌਰ ਹੈੱਡ ਟੀਚਰ ਪਦਉੱਨਤ ਕੀਤਾ ਗਿਆ ਸੀ। ਇਸ ਦੇ ਚੱਲਦਿਆਂ ਅੱਜ ਬਹੁਤ ਸਾਰੇ ਅਧਿਆਪਕਾਂ ਵੱਲੋਂ ਆਪਣਾ ਹੈੱਡ ਟੀਚਰ ਦਾ ਅਹੁੱਦਾ ਸੰਭਾਲ ਲਿਆ। ਇਸੇ ਤਹਿਤ ਭੁਪਿੰਦਰ ਸਿੰਘ ਦਿਓ ਵੱਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਹਰਦੋਝੰਡੇ ਬਲਾਕ ਬਟਾਲਾ 1 ਵਿਖੇ ਹੈੱਡ ਟੀਚਰ ਦੀ ਪੋਸਟ ਤੇ ਜੁਆਇਨ ਕਰ ਲਿਆ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਿਹਨਤ ਤੇ ਤਨਦੇਹੀ ਨਾਲ ਆਪਣੀ ਡਿਊਟੀ ਕਰਦੇ ਰਹਿਣਗੇ। ਇਸ ਮੌਕੇ ਡੀ.ਈ.ਓ. ਐਲੀ: ਅਮਰਜੀਤ ਸਿੰਘ , ਡਿਪਟੀ ਡੀ.ਈ.ਓ. ਐਲੀ : ਬਲਬੀਰ ਸਿੰਘ , ਬੀ.ਪੀ.ਈ.ਓ. ਬਟਾਲਾ 1 ਜਸਵਿੰਦਰ ਸਿੰਘ , ਲੈਕਚਰਾਰ ਗੁਰਮੀਤ ਸਿੰਘ ਵੱਲੋਂ ਨਵ ਨਿਯੁਕਤ ਹੈੱਡ ਟੀਚਰਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਹੈੱਡ ਸੈਂਟਰ ਮੁੱਖ ਅਧਿਆਪਕ ਅਰਵਿੰਦਰਪਾਲ ਸਿੰਘ ,ਟੀਚਰ ਰਛਪਾਲ ਸਿੰਘ ਉਦੋਕੇ, ਗੁਰਪ੍ਰੀਤ ਸਿੰਘ ਰੰਗੀਲਪੁਰ, ਜਤਿੰਦਰ ਸਿੰਘ ਬੱਜੂਮਾਨ , ਅਮਿਤ ਸਿੰਘ , ਰਾਮ ਸਿੰਘ , ਜਤਿੰਦਰ ਸਿੰਘ , ਸੰਜੀਵ ਵਰਮਾ , ਬਲਜਿੰਦਰ ਸਿੰਘ ਬੱਲ , ਰਾਕੇਸ਼ ਕੁਮਾਰ , ਮਨਜੀਤ ਸਿੰਘ , ਆਦਿ ਹਾਜ਼ਰ ਸਨ। *

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments