spot_img
Homeਮਾਝਾਗੁਰਦਾਸਪੁਰਰਿਆੜਕੀ ਕਾਲਜ ਤੁਗਲਵਾਲਾ ਵਿਖੇ ਸੰਪਾਦਕ ਪ੍ਰੀਤਲੜੀ ਵੱਲੋਂ ਸੈਮੀਨਾਰ ਆਯੋਜਿਤ

ਰਿਆੜਕੀ ਕਾਲਜ ਤੁਗਲਵਾਲਾ ਵਿਖੇ ਸੰਪਾਦਕ ਪ੍ਰੀਤਲੜੀ ਵੱਲੋਂ ਸੈਮੀਨਾਰ ਆਯੋਜਿਤ

ਕਾਦੀਆਂ 29 ਸਤੰਬਰ (ਮੁਨੀਰਾ ਸਲਾਮ ਤਾਰੀ) :- ਅੱਜ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ  ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਮੁੱਖ ਰੱਖਦੇ ਹੋਏ ਸੰਸਥਾ ਵਿੱਖੇ ਇਕ ਉਚੇਚਾ ਸੈਮੀਨਰ ਕਰਵਾਇਆ ਗਿਆ। ਜਿਸ ਵਿਚ ਵਿਦਿਆਰਥੀਆਂ ਦੇ ਆਤਮ ਚਿੰਤਨ ਦੇ ਨਾਲ ਨਾਲ ਉਨ੍ਹਾਂ ਦੇ ਆਤਮ ਬਲ ਨੂੰ ਬਲਵਾਨ ਕਰਨ ਉਪਰ ਜ਼ੋਰ ਦਿੱਤਾ ਗਿਆ ਕਿ ਕਿਸ ਤਰੀਕੇ ਨਾਲ ਵਿਦਿਆਰਥੀ ਆਪਣੇ ਚੌਗਿਰਦੇ ਨੂੰ ਮਜ਼ਬੂਤ ਕਾਦੀਆਂਕਰਦਾ ਹੋਇਆ ਆਪਣੇ ਵਿਚਾਰਾਂ ਉੱਪਰ ਸੰਜਮ, ਸਬਰ, ਸੰਤੋਖ ਦੇ ਨਾਲ ਆਪਣੀ ਮੰਜ਼ਿਲ ਹਾਸਲ ਕਰ ਸਕਦਾ ਹੈ।

ਇਸ ਸੈਮੀਨਾਰ ਨੂੰ ਮੈਡਮ ਪੂਨਮ ਸਿੰਘ ਸੰਪਾਦਕ ਪ੍ਰੀਤਲੜੀ ਦੁਆਰਾ ਲਿਆ ਗਿਆ। ਇਸ ਮੌਕੇ ਪੂਨਮ ਜੀ ਨੇ ਦੇਸ਼ ਵਿਦੇਸ਼ ਵਿੱਚ ਵਿੱਦਿਅਕ ਖੇਤਰ ਵਿੱਚ ਅਪਣਾਏ ਜਾ ਰਹੇ ਨਵੇਂ ਤਜਰਬਿਆਂ ਦਾ ਵੀ ਜ਼ਿਕਰ ਕੀਤਾ ਅਤੇ ਵਿਦਿਆਰਥੀਆਂ ਨੂੰ ਇਸ ਦੇ ਸਬੰਧ ਵਿਚ ਜਾਣੂ ਹੀ ਨਹੀਂ ਕਰਵਾਇਆ,  ਸਗੋਂ ਇਨ੍ਹਾਂ ਤਜਰਬਿਆਂ ਨੂੰ ਅਪਨਾਉਣ ਲਈ ਵੀ ਪ੍ਰੇਰਿਆ। ਜਿਸ ਵਿਚ ਉਹਨਾਂ ਨੇ ਈ.ਐਫ਼.ਟੀ.(ਇਮੋਸ਼ਨਲ ਫਰੀਡਮ ਤਕਨੀਕ) ਰਾਹੀਂ ਉਹਨਾਂ ਨੇ ਦੱਸਿਆ ਕਿ ਸਾਨੂੰ ਪਹਿਲਾਂ ਆਪਣੇ ਦੁੱਖਾਂ-ਤਕਲੀਫਾਂ ਨੂੰ ਕਬੂਲ ਕਰਨਾ ਚਾਹੀਦਾ ਹੈ ਅਤੇ ਫਿਰ ਉਹਨਾਂ ਨੂੰ ਆਪਣੇ ਮਨ ਦੀ ਦ੍ਰਿੜਤਾ ਅਤੇ ਵਿਸ਼ਵਾਸ ਨਾਲ ਖਤਮ ਕਰਨਾ ਚਾਹੀਦਾ ਹੈ। ਇਸ ਤਕਨੀਕ ਦਾ ਤਜਰਬਾ ਬਹੁਤ ਸਾਰੇ ਬੱਚਿਆਂ ਉਪਰ ਕੀਤਾ ਗਿਆ। ਮੈਡਮ ਪੂਨਮ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ ਹੁਰਾਂ ਦੇ ਵਿਰਸੇ ਨੂੰ ਅੱਗੇ ਵਧਾਉਂਦੇ ਹੋਏ ਪ੍ਰੀਤ ਲੜੀ ਦੇ ਇਸ ਸਮੇਂ ਸੰਪਾਦਕ ਹਨ ਅਤੇ ਆਪਣੇ ਪਤੀ ਸ੍ਰ. ਰੱਤੀ ਕੰਤ ਸਿੰਘ ਹੁਰਾਂ ਦੇ ਨਾਲ ਸਾਹਿਤ ਦੇ ਇਸ ਵਿਰਸੇ ਵਿੱਚ ਮਿਲੇ ਮਿਸ਼ਨ ਨੂੰ ਅੱਗੇ ਵਧਾ ਰਹੇ ਹਨ। ਇਸ ਮੌਕੇ ਪ੍ਰਿੰਸੀਪਲ ਸਰਦਾਰ ਸਵਰਨ ਸਿੰਘ ਜੀ ਵਿਰਕ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਜੇਕਰ ਵਿਦਿਆਰਥੀ ਇਕਾਗਰਤਾ, ਇਕਸੁਰਤਾ, ਲਗਾਤਾਰਤਾ ਅਤੇ ਇਕਸਾਰਤਾ ਨਾਲ ਕੰਮ ਕਰਨਗੇ ਤਾਂ ਜ਼ਿੰਦਗੀ ਦਾ ਕੋਈ ਵੀ ਮੁਕਾਮ ਹਾਸਲ ਕਰਨਾ ਅਸੰਭਵ ਨਹੀਂ। ਵਿਦਿਆਰਥਣਾਂ ਨੇ ਮੈਡਮ ਪੂਨਮ ਜੀ ਦੇ ਵਿਚਾਰਾਂ ਤੇ ਅਮਲੀ ਪਹਿਰਾ ਦੇਣ ਲਈ ਅਹਿਦ ਲਿਆ ਅਤੇ ਕਿਹਾ ਕਿ ਅੱਜ ਤੋਂ ਬਾਅਦ ਉਹ ਹਮੇਸ਼ਾ ਆਪਣੀਆਂ ਗਲਤੀਆਂ ਨੂੰ ਦਿਲੋਂ ਕਬੂਲਣਗੇ ਅਤੇ ਇਹਨਾਂ ਨੂੰ ਖਤਮ ਕਰਨ ਲਈ ਆਪਣੇ ਮਨ ਨੂੰ ਦ੍ਰਿੜ੍ਹ ਰੱਖਣਗੇ। ਇਸ ਮੌਕੇ ਸ੍ਰ. ਸੁਖਦਿਆਲ ਸਿੰਘ ਭੁੱਲਰ ਦੀ ਲਿਖੀ ਹੋਈ ਪੁਸਤਕ “ਵਿਸਾਖੀ ਪਾਰ ਦੀ” ਸੰਸਥਾ ਨੂੰ ਭੇਟ ਕੀਤੀ ਗਈ। ਅਖੀਰ ਵਿੱਚ ਸਟੂਡੈਂਟ ਕਮੇਟੀ ਅਤੇ ਪ੍ਰਿੰਸੀਪਲ ਵਿਰਕ ਸਾਹਿਬ ਦੁਆਰਾ ਬਾਹਰੋਂ ਆਏ ਗੈਸਟ ਸਹਿਬਾਨਾਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਅਤੇ ਸਰਦਾਰ ਗੁਰਪ੍ਰੀਤ ਸਿੰਘ ਜੀ ਮਰੜ ਵੀ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments