spot_img
Homeਮਾਝਾਗੁਰਦਾਸਪੁਰਵਿਸ਼ਵ ਦਿਲ ਦਿਵਸ ਮੌਕੇ ਸਮਝਾਈ ਦਿਲ ਦੀ ਅਹਿਮੀਅਤ ਯੋਗਾ,ਸੈਰ ਅਤੇ ਸੰਤੁਲਿਤ ਆਹਾਰ...

ਵਿਸ਼ਵ ਦਿਲ ਦਿਵਸ ਮੌਕੇ ਸਮਝਾਈ ਦਿਲ ਦੀ ਅਹਿਮੀਅਤ ਯੋਗਾ,ਸੈਰ ਅਤੇ ਸੰਤੁਲਿਤ ਆਹਾਰ ਦਿਲ ਨੂੰ ਤੰਦੁਰੁਸਤ ਰੱਖਣਾ ਸਮੇਂ ਦੀ ਮੰਗ- ਡਾਕਟਰ ਅਨੁਮਾਨ ਸਿੰਘ ਪੱਡਾ

ਹਰਚੋਵਾਲ 29 ਸਤੰਬਰ-(ਸੁਰਿੰਦਰ ਕੌਰ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਸੀ ਐਚ ਸੀ ਭਾਮ ਵਿਖੇ ” ਯੂਜ ਹਾਰਟ ਆਫ ਐਵੇਰੀ ਹਾਰਟ ਥੀਮ ਹੇਠ ਵਿਸ਼ਵ ਦਿਲ ਦਿਵਸ ਮਨਾਇਆ ਗਿਆ। ਡਾਕਟਰ ਮੋਹਪ੍ਰੀਤ ਸਿੰਘ ਅਤੇ ਡਾਕਟਰ ਅਨੁਮਾਨ ਸਿੰਘ ਪੱਡਾ ਨੇ ਦੱਸਿਆ ਕਿ 2014 ਤੋਂ ਹਰ ਸਾਲ ਹੀ 29 ਸਤੰਬਰ ਵਿਸ਼ਵ ਦਿਲ ਦਿਵਸ ਵਜੋਂ ਮਨਾਇਆਜਾ ਰਿਹਾ ਹੈ। ਉਮਰ ਤੇ ਸਿਹਤ ਅਨੁਸਾਰ 1 ਮਿਨ ਚ ਆਮ ਵਿਅਕਤੀ ਦਾ ਦਿਲ 72 ਵਾਰੀ ਧੜਕਦਾ ਹੈ। ਇਕ ਸਟੱਡੀ ਅਨੁਸਾਰ 27 ਪ੍ਰੈਸ਼ਤ ਲੋਕ ਹਰ ਸਾਲ ਹਰਟ ਅਟੈਕ ਦਾ ਸ਼ਿਕਾਰ ਹੁੰਦੇ ਹਨ ਤੇ ਜੇਕਰ ਸਾਡੀ ਜੀਵਨ ਸ਼ੇੱਲੀ ਅਜਿਹੀ ਹੈ ਰਹੀ ਤਾਂ 2025 ਤੱਕ ਹਰ ਤੀਸਰਾ ਵਿਅਕਤੀ ਦਿਲ ਦਾ ਮਰੀਜ ਹੋਏਗਾ। ਵਿਅਕਤੀ ਨੂੰ ਰਾਤ ਨੂੰ ਘੱਟੋ ਘੱਟ 8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ, ਸੈਰ ਅਤੇ ਯੋਗਾ ਨੂੰ ਜਿੰਦਗੀ ਦਾ ਹਿੱਸਾ ਬਨਾਨਾ ਚਾਹੀਦਾ ਹੈ, ਸ਼ਰਾਬ, ਤਬਾਕੂ, ਸਿਗਰੇਟ ਦਾ ਸੇਵਨ ਨਾਈ ਕਰਨਾ ਚਾਹੀਦਾ, ਤਨਾਅ ਤੋਂ ਦੂਰ ਰਹਿਣਾ ਚਾਹੀਦਾ, ਜਿੰਨਾ ਹੋਏ ਪੈਦਲ ਚੱਲੋ, ਸਾਈਕਲ ਚਲਾਓ, ਲਿਫਟ ਦੇ ਉਪਯੋਗ ਤੋਂ ਗੁਰੇਜ਼ ਕਰੋ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਖ਼ਾਨਪੀਨ ਵਿਚ ਪੋਸ਼ਟਿਕ ਆਹਾਰ ਲੋ ਅਤੇ ਤਲੀਆਂ ਵਸਤੂਆਂ ਖਾਣ ਤੋਂ ਗੁਰੇਜ਼ ਕਰੋ। ਘਟੋ ਘੱਟ ਦਿਨ ਵਿਚ 30 ਮਿਨ ਸੈਰ ਕਰਨੀ ਚਾਹੀਦੀ ਹੈ। ਸਿਹਤ ਵਿਭਾਗ ਵੱਲੋਂ IHCI ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜੋ ਕਿ ਸਿਹਤ ਮੁਲਾਜਮਾਂ ਵੱਲੋਂ ਪਿੰਡਾਂ ਵਿਚ ਲੋਕਾਂ ਦੇ ਬਲੱਡ ਪ੍ਰੈੱਸਰ ਦੀ ਜਾਂਚ ਲਗਾਕੇ ਕਰਦੇ ਹਨ। ਅਤੇ ਕੈੰਪ ਦੌਰਾਨ ਜਰੂਰੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਨਾਲ ਹੀ ਸਿਹਤ ਤੰਦੂਰਸਤੀ ਲਈ ਜਾਗਰੂਕ ਕੀਤਾ ਜਾਂਦਾ ਹੈ। ਇਸ ਮੌਕੇ ਤੇ ਲੋਕਾਂ ਨੂੰ ਕੈੰਪ ਲਗਾਕੇ ਦਵਾਈਆਂ ਵੰਡੀਆਂ ਗਈਆਂ।ਇਸ ਮੌਕੇ ਤੇ ਡਾਕਟਰ ਮੋਹਪ੍ਰੀਤ ਸਿੰਘ,ਡਾਕਟਰ ਅਨੁਮਾਨ ਸਿੰਘ ਪੱਡਾ ,ਬੀ ਈ ਈ ਸੁਰਿੰਦਰ ਕੌਰ, ਰਾਜਵਿੰਦਰ ਕੌਰ ਸਟਾਫ, ਸੀ ਐੱਚ ਓ ਕੋਮਲ, ਪ੍ਰਭਜੋਤ ਕੌਰ ਸਟਾਫ,ਰਾਜਵਿੰਦਰ ਕੌਰ, ਬਰਿੰਦਰ ਕੌਰ ਲਾਜਵੰਤੀ , ਸਵਿੰਦਰ ਜੀਤ ਕੌਰ ,ਗੁਲਸ਼ਨ ਆਦਿ ਹਾਜ਼ਰ ਰਹੇ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments