spot_img
Homeਮਾਝਾਗੁਰਦਾਸਪੁਰਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ

ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ

ਕਾਦੀਆ 29 ਸਤੰਬਰ (ਸਲਾਮ ਤਾਰੀ) ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਕਾਰੀ ਹਾਈ ਸਕੂਲ ਬਸਰਾਵਾਂ ਵਿਖੇ ਸਰਦਾਰ ਭਗਤ ਸਿੰਘ ਦਾ 115ਵਾਂ ਜਨਮ ਦਿਨ ਬਹੁਤ ਹੀ ਵਧੀਆ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ। ਇਸ ਸਮੇਂ ਜਾਣਕਾਰੀ ਦਿੰਦੇ ਹੋਏ ਮੁੱਖ ਅਧਿਆਪਕ ਕਮ ਬੀ. ਐਨ. ਓ ਬਲਾਕ ਕਾਦੀਆਂ ਵਿਜੈ ਕੁਮਾਰ ਨੇ ਦੱਸਿਆ ਕਿ ਸਕੂਲ ਵਿੱਚ ਸਰਦਾਰ ਭਗਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਕੁਇੰਜ,ਭਾਸ਼ਣ,ਕਵਿਤਾ,
ਪੇਟਿੰਗ, ਨਾਟਕ, ਸੁੰਦਰ ਲਿਖਾਈ, ਗੀਤ ਮੁਕਾਬਲੇ ਕਰਵਾਏ ਗਏ ਗਏ। ਇਸ ਵਿੱਚ ਸਭ ਤੋਂ ਖੁਸ਼ੀ ਵਾਲੀ ਗੱਲ ਕਿ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ। ਕੁਇੰਜ ਮੁਕਾਬਲੇ ਵਿੱਚ 6ਵੀਂ ਕਲਾਸ ਪਹਿਲੇ ਸਥਾਨ ਤੇ 7ਵੀਂ ਦੂਜੇ ਅਤੇ 9ਵੀਂ ਤੀਸਰੇ ਸਥਾਨ ਤੇ ਰਹੇ ਹਨ। ਭਾਸ਼ਣ ਮੁਕਾਬਲੇ ਵਿੱਚ ਰੁਪਿੰਦਰਜੀਤ ਕੌਰ ਪਹਿਲੇ, ਮਨਪ੍ਰੀਤ ਕੌਰ ਦੂਜੇ ਅਤੇ ਏਂਜਲ ਤੀਸਰੇ ਸਥਾਨ ਤੇ ਰਹੇ। ਕਵਿਤਾ ਮੁਕਾਬਲੇ ਵਿੱਚ ਜਸਵੀਨ ਕੋਰ ਪਹਿਲੇ, ਸਿਮਰਜੀਤ ਦੂਜੇ ਅਤੇ ਹਰਜੀਤ ਕੌਰ ਤੀਸਰੇ ਸਥਾਨ ਤੇ ਰਹੇ। ਪੇਟਿੰਗ ਮੁਕਾਬਲੇ ਵਿੱਚ ਵਾਰਿਸ ਪਹਿਲੇ ,ਰੀਆਂ ਦੂਸਰੇ ਅਤੇ ਪ੍ਰਿਆਂਸੂ ਤੀਸਰੇ ਸਥਾਨ ਤੇ ਰਹੇ। ਗੀਤ ਮੁਕਾਬਲੇ ਵਿੱਚ ਸਾਗਰ ਸਿੰਘ ਨੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ। ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਅਧਿਆਪਕ ਵਿਜੈ ਕੁਮਾਰ ਵਲੋਂ ਸਨਮਾਨ ਚਿੰਨ੍ਹ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਮੁੱਖ ਅਧਿਆਪਕ ਵਲੋਂ ਵਿਸ਼ੇਸ਼ ਯੋਗਦਾਨ ਲਈ ਸ੍ਰੀਮਤੀ ਮਲਿਕਾ ਗੋਰਾਇਆ ਅੰਗਰੇਜੀ ਮਿਸਟਰੈਸ ,ਸਤਨਾਮ ਸਿੰਘ ਸਾਇੰਸ ਮਾਸਟਰ ,ਸਿਕੰਦਰ ਸਿੰਘ ਪੰਜਾਬੀ ਮਾਸਟਰ, ਗੁਰਪ੍ਰੀਤ ਸਿੰਘ ,ਨਵਪ੍ਰੀਤ ਕੌਰ ਅਤੇ ਮੰਗਲ ਸਿੰਘ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਮਨਪ੍ਰੀਤ ਸਿੰਘ, ਜਰਨੈਲ ਸਿੰਘ, ਲਖਵਿੰਦਰ ਸਿੰਘ ਅਤੇ ਮਿਸ ਅਨੁਰਾਧਾ ਹਾਜਿਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments