spot_img
Homeਮਾਝਾਗੁਰਦਾਸਪੁਰਸਹਿਕਾਰੀ ਖੰਡ ਮਿੱਲ ਬਟਾਲਾ ਦਾ ਸੱਤਵਾਂ ਸਲਾਨਾ ਆਮ ਇਜਲਾਸ ਹੋਇਆ

ਸਹਿਕਾਰੀ ਖੰਡ ਮਿੱਲ ਬਟਾਲਾ ਦਾ ਸੱਤਵਾਂ ਸਲਾਨਾ ਆਮ ਇਜਲਾਸ ਹੋਇਆ

 ਬਟਾਲਾ, 28 ਸਤੰਬਰ (ਮੁਨੀਰਾ ਸਲਾਮ ਤਾਰੀ)ਪੰਜਾਬ ਸਰਕਾਰ ਅਤੇ ਸ਼ੂਗਰਫੈਡ ਪੰਜਾਬ ਦੀ ਯੋਗ ਰਹਿਨੁਮਾਈ ਹੇਠ ਕੰਮ ਕਰਦੇ ਹੋਏ ਦੀ ਬਟਾਲਾ ਸਹਿਕਾਰੀ ਖੰਡ ਮਿਲਜ਼ ਲਿਮਿ: ਬਟਾਲਾ ਜਿਲਾ੍ਹ ਗੁਰਦਾਸਪੁਰ ਪੰਜਾਬ ਦੇ ਹਿੱਸੇਦਾਰਾਂ ਦਾ ਸੱਤਵਾਂ ਸਲਾਨਾ ਆਮ ਇਜਲਾਸ ਮਿਤੀ  28 -09-2022 ਨੂੰ ਮਿੱਲ ਕੈਪਸ ਵਿੱਚ ਹੋਇਆ। ਇਸ ਆਮ ਇਜਲਾਸ ਦੀ ਪ੍ਰਧਾਨਗੀ ਸਹਿਕਾਰੀ ਖੰਡ ਮਿੱਲ ਬਟਾਲਾ ਦੇ ਬੋਰਡ ਆਫ਼ ਡਾਇਰੈਕਟਰਜ ਦੇ ਚੇਅਰਮੈਨ ਸ੍ਰ: ਸੁਖਵਿੰਦਰ ਸਿੰਘ ਕਾਹਲੋ‘ ਵੱਲੋ ਕੀਤੀ ਗਈ। ਇਸ ਆਮ ਇਲਾਸ ਵਿੱਚ ਮਾਨਯੋਗ ਸ੍ਰੀ ਅਮਨਸ਼ੇਰ ਸਿੰਘ (ਸ਼ੇਰੀ ਕਲਸੀ) ਐਮ.ਐਲ.ਏ. ਬਟਾਲਾਸ੍ਰ. ਬਲਬੀਰ ਸਿੰਘ ਪੰਨੂ ਚੇਅਰਮੈਨ ਪਨਸਪ ਪੰਜਾਬ ਅਤੇ ਸ੍ਰ: ਜਗਰੂਪ ਸਿੰਘ ਸੈਖਵਾਂ ਜ਼ਿਲ੍ਹਾ ਇੰਨਚਾਰਜ ਆਮ ਆਦਮੀ ਪਾਰਟੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਸਹਿਕਾਰੀ ਖੰਡ ਮਿੱਲ ਬਟਾਲਾ ਦੇ ਜਨਰਲ ਮੈਨੇਜਰ ਸ੍ਰ: ਅਰਵਿੰਦਰਪਾਲ ਸਿੰਘ ਕੈਰੋ‘ ਵੱਲੋ ਮਿੱਲ ਦੇ ਵਿੱਤੀ ਹਾਲਾਤਾਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਦੱਸਿਆ ਕਿ ਮਿੱਲ ਵੱਲੋ‘ ਪਿੜਾਈ ਸੀਜਨ 2021-22 ਦੀ ਗੰਨੇ ਦੀ ਕੀਮਤ ਦੀ ਬਣਦੀ ਕੁੱਲ ਅਦਾਇਗੀ 6223.92 ਲੱਖ ਰੁਪਏ ਕਿਸਾਨਾਂ ਭਰਾਵਾਂ ਨੂੰ ਕਰ ਦਿੱਤੀ ਗਈ ਹੈ ਜਿਸ ਵਿੱਚੋ‘ 3215.47 ਲੱਖ ਰੁਪਏ ਦੀ ਅਦਾਇਗੀ ਮਿੱਲ ਵੱਲੋ ਆਪਣੇ ਸਾਧਨਾਂ ਤੋ‘ ਅਤੇ 3008.45 ਲੱਖ ਰੁਪਏ ਰਾਜ ਸਰਕਾਰ ਤੋ‘ ਪ੍ਰਾਪਤ ਹੋਈ ਵਿੱਤੀ ਸਹਾਇਤਾ ਦੁਆਰਾ ਕੀਤੀ ਗਈ ਹੈ। ਉਨ੍ਹਾਂ ਵੱਲੋ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਗਈ ਕਿ ਗੰਨੇ ਦੀਆਂ ਵੱਧ ਝਾੜ ਅਤੇ ਵੱਧ ਰਿਕਵਰੀ ਦੇਣ ਵਾਲੀਆਂ ਅਗੇਤੀਆਂ/ਦਰਮਿਆਨੀਆਂ ਨਵੀਆਂ ਕਿਸਮਾਂ ਜਿਵੇ‘ ਕਿ ਸੀ.ਓ-0118ਸੀ.ਓ.-15023ਸੀ.ਓ.ਪੀ.ਬੀ-92ਸੀ.ਓ.ਪੀ.ਬੀ-95ਸੀ.ਓ.ਪੀ.ਬੀ-96ਸੀ.ਓ.ਪੀ.ਬੀ-98 ਅਤੇ ਸੀ.ਓ.0238 ਆਦਿ ਦੀ ਬਿਜਾਈ ਮਿੱਲ ਦੇ ਗੰਨਾ ਫੀਲਡ ਸਟਾਫ਼ ਨਾਲ ਸਲਾਹ ਮਸ਼ਵਰਾ ਕਰਕੇ ਕਰਨ ਤਾਂ ਜ਼ੋ ਇਨਾਂ ਕਿਸਮਾਂ ਦੀ ਬਿਜਾਈ ਕਰਕੇ ਜਿੰਮੀਦਾਰ ਗੰਨੇ ਦੀ ਫ਼ਸਲ ਤੋ ਵੱਧ ਝਾੜ ਹਾਸਲ ਕਰ ਸਕਣ ਅਤੇ ਮਿੱਲ ਨੂੰ ਖੰਡ ਦੀ ਵੱਧ ਰਿਕਵਰੀ ਹਾਸਲ ਹੋ ਸਕੇ। ਜਨਰਲ ਮੈਨੇਜਰ ਵੱਲੋ‘ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋ‘ ਬਟਾਲਾ ਸਹਿਕਾਰੀ ਖੰਡ ਮਿੱਲ ਵਿਖੇ ਇੱਕ 3500 ਟੀ.ਸੀ.ਡੀ. ਦਾ 5000 ਟੀ.ਸੀ.ਡੀ. ਤੱਕ ਵਧਣਯੋਗ ਨਵਾਂ ਸ਼ੂਗਰ ਰੀਫਾਈਨਰੀ ਪਲਾਂਟ 14 ਮੈਗਾਵਾਟ ਕੋ-ਜਨਰੇਸ਼ਨ ਪਲਾਂਟ ਸਮੇਤ ਲਗਾਉਣ ਦਾ ਕੰਮ ਚੰਲ ਰਿਹਾ ਹੈ ਜਿਸ ਤੇ ਕੁੱਲ 296.14 ਕਰੋੜ ਰੁਪਏ ਖਰਚਾ ਆਵੇਗਾ। ਪਲਾਂਟ ਲਗਾਉਣ ਦਾ ਕੰਮ ਅਪ੍ਰੈਲ 2023 ਤੱਕ ਮੁਕੰਮਲ ਹੋਵੇਗਾ ਅਤੇ ਟਰਾਇਲ ਮਾਰਚ 2023 ਵਿੱਚ ਲਿਆ ਜਾਵੇਗਾ। ਇਸ ਨਵੇ‘ ਸ਼ੂਗਰ ਰੀਫਾਇਨਰੀ ਪਲਾਂਟ ਵਿੱਚ ਤਿਆਰ ਹੋਣ ਵਾਲੀ ਫਾਰਮਾ ਗਰੇਡ ਅਤੇ ਰੀਫਾਇੰਡ ਸ਼ੂਗਰ ਮਾਰਕੀਟ ਵਿੱਚ ਵੱਧ ਕੀਮਤ ਤੇ ਵੇਚੀ ਜਾ ਸਕੇਗੀ ਜਿਸ ਨਾਲ ਮਿੱਲ ਨੂੰ ਵਿੱਤੀ ਲਾਭ ਪ੍ਰਾਪਤ ਹੋਵੇਗਾ। ਨਵਾਂ ਪਲਾਂਟ ਲੱਗਣ ਨਾਲ ਮਿੱਲ ਏਰੀਏ ਵਿੱਚ ਉਪਲੱਭਧ ਵਾਧੂ ਗੰਨੇ ਦੀ ਪੈਦਾਵਾਰ ਨੂੰ ਬਟਾਲਾ ਸਹਿਕਾਰੀ ਖੰਡ ਮਿੱਲ ਆਪਣੇ ਤੌਰ ਤੇ ਪੀੜਨ ਵਿੱਚ ਸਮਰੱਥ ਹੋਵੇਗੀ ਜਿਹੜਾ ਕਿ ਮਿੱਲ ਏਰੀਏ ਦੇ ਕਿਸਾਨ ਭਰਾਵਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਵਿੱਚ ਸਹਾਇਕ ਹੋਵੇਗਾ। ਜਨਰਲ ਮੈਨੇਜਰ ਵੱਲੋ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਗਈ ਕਿ ਨਵੇ‘ ਪਲਾਂਟ ਦੀ ਕਪੈਸਟੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਗੰਨੇ ਦੀ ਫਸਲ ਹੇਠ ਵੱਧ ਤੋ‘ ਵੱਧ ਰਕਬਾ ਲਿਆਂਦਾ ਜਾਵੇ। ਇਸਦੇ ਨਾਲ ਹੀ ਉਨ੍ਹਾਂ ਵੱਲੋ ਇਹ ਵੀ ਦੱਸਿਆ ਗਿਆ ਕਿ ਮਿੱਲ ਦੇ ਬਹਾਦਰਪੁਰ ਫਾਰਮ ਦੀ ਜਮੀਨ ਤੇ ਬਾਇਓ ਸੀ.ਐਨ.ਜੀ. ਪਲਾਂਟ ਲਗਾਉਣ ਦਾ ਕੰਮ ਪਾਰਟੀ ਵੱਲੋ‘ ਸ਼ੁਰੂ ਕਰ ਦਿੱਤਾ ਗਿਆ ਹੈ।

 

 

ਮਿੱਲ ਦੇ ਚੇਅਰਮੈਨ ਸ੍ਰ. ਸੁਖਵਿੰਦਰ ਸਿੰਘ ਕਾਹਲੋ‘ ਵੱਲੋ‘ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਦੱਸਿਆ ਗਿਆ ਕਿ ਮਿੱਲ ਵੱਲੋ ਪਿੜਾਈ ਸੀਜਨ 2022-23 ਲਈ 18.00 ਲੱਖ ਕੁਵਿੰਟਲ ਗੰਨਾ ਪੀੜਨ, 10.00 ਪ੍ਰਤੀਸ਼ਤ ਖੰਡ ਦੀ ਰਿਕਵਰੀ ਹਾਸਲ ਕਰਨ ਅਤੇ 1.80 ਲੱਖ ਕੁਵਿੰਟਲ ਖੰਡ ਉਤਪਾਦਨ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਵੱਲੋ ਬਟਾਲਾ ਮਿੱਲ ਵਿਖੇ ਲੱਗ ਰਹੇ ਨਵੇ’ ਸ਼ੂਗਰ ਪਲਾਂਟ ਅਤੇ ਬਾਇਓ-ਸੀ.ਐਨ.ਜੀ.ਪਲਾਂਟ ਬਾਰੇ ਵੀ ਹਿੱਸੇਦਾਰਾਂ ਨੂੰ ਜਾਣੂ ਕਰਵਾਇਆ ਗਿਆ।

 

 

 

ਇਸ ਮੌਕੇ ਤੇ ਡਾ: ਗਗਨਦੀਪ ਕੌਰ ਖੇਤੀਬਾੜੀ ਵਿਕਾਸ ਅਫ਼ਸਰ (ਗੰਨਾ) ਅੰਮ੍ਰਿਤਸਰਖੇਤਰੀ ਖੋ਼ਜ ਸਟੇਸ਼ਨ ਕਪੂਰਥਲਾ ਤੋ‘ ਵਿਸ਼ੇਸ਼ ਤੌਰ ਪਹੁੰਚੇ ਡਾ: ਰਾਜਿੰਦਰਪਾਲ ਐਗਰੋਨੋਮਿਸਟਡਾ: ਨਵਦੀਪ ਜ਼ਸਵਾਲ ਸ਼ੂਗਰਕੇਨ ਬਰੀਰਡਰ ਸਾਈਟਿਸਟ ਵੱਲੋ’ ਕਿਸਾਨ ਭਰਾਵਾਂ ਨੂੰ ਗੰਨੇ ਦੀ ਫਸਲ ਦੀ ਬਿਜਾਈ ਦੀ ਕਾਸ਼ਤ ਦੇ ਢੰਗ ਤਰੀਕਿਆਂ ਅਤੇ ਗੰਨੇ ਦੇ ਬਰੀਡਰ ਸੀਡ ਨਾਲ ਸਬੰਧਤ ਵੱਖ ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ। ਸ੍ਰ: ਗੁਰਵਿੰਦਰਪਾਲ ਸਿੰਘ ਕਾਹਲੋ ਡਾਇਰੈਕਟਰ ਸਹਿਕਾਰੀ ਖੰਡ ਮਿੱਲ ਬਟਾਲਾ ਵੱਲੋ’ ਸਮਾਗਮ ਦੌਰਾਨ ਸ਼ੂਗਰ ਮਿੱਲਾਂ ਸਬੰਧੀ ਆਪਣੇ ਵਿਚਾਰ ਕਿਸਾਨਾਂ ਨਾਲ ਸਾਂਝੇ ਕੀਤੇ ਗਏ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਤੋ’ ਜਾਣੂ ਕਰਵਾਇਆ। ਇਸ ਤੋ‘ ਉਪਰੰਤ ਜਨਰਲ ਮੈਨੈਜਰ ਵੱੱਲੋ ਆਮ ਇਜਲਾਸ ਵਿੱਚ ਵਿਚਾਰ ਕਰਨ ਲਈ ਅਜੰਡੇ ਰੱਖੇ ਗਏ ਜ਼ੋ ਕਿ ਸਰਬ ਸੰਮਤੀ ਨਾਲ ਪ੍ਰਵਾਨ ਕੀਤੇ ਗਏ ਅਤੇ ਮਿੱਲ ਦੇ ਹਿੱਸੇਦਾਰਾਂ ਵੱਲੋ‘ ਮਿੱਲ ਦੇ ਕਾਰੋਬਾਰ ਤੇ ਵੀ ਤਸੱਲੀ ਪ੍ਰਗਟ ਕੀਤੀ ਗਈ।

 

 

 

ਇਸ ਮੌਕੇ ਤੇ ਸ੍ਰੀ ਅਮਨਸ਼ੇਰ ਸਿੰਘ (ਸ਼ੈਰੀ ਕਲਸੀ) ਐਮ.ਐਲ.ਏ.ਬਟਾਲਾਸ੍ਰੀ ਬਲਬੀਰ ਸਿੰਘ ਪੰਨੂ ਚੇਅਰਮੈਨ ਪਨਸਪ ਪੰਜਾਬ ਅਤੇ ਸ੍ਰੀ ਜਗਰੂਪ ਸਿੰਘ ਸੇਖਵਾਂ ਜਿਲਾ੍ਹ ਇੰਚਾਰਜ ਆਮ ਆਦਮੀ ਪਾਰਟੀ ਗੁਰਦਾਸਪੁਰ ਵੱਲੋ‘ ਆਪਣੇ ਆਪਣੇ ਸੰਬੋਧਨ ਵਿੱਚ ਦੱਸਿਆ ਗਿਆ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਅਤੇ ਸਹਿਕਾਰੀ ਖੰਡ ਮਿੱਲਾਂ ਦੀ ਬਿਹਤਰੀ ਵਾਸਤੇ ਹਮੇਸ਼ਾਂ ਤਤਪਰ ਹੈ। ਉਨ੍ਹਾਂਵੱਲੋ‘ ਇਹ ਵੀ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋ‘ ਸਹਿਕਾਰਤਾ ਖੇਤਰ ਦੀਆਂ ਖੰਡ ਮਿੱਲਾਂ ਨੂੰ ਮੁੜ ਸੁਰਜੀਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਵੱਲੋ‘ ਦੱਸਿਆ ਗਿਆ ਕਿ ਬਟਾਲਾ ਅਤੇ ਗੁਰਦਾਸਪੁਰ ਵਿਖੇ ਵੱਧ ਕਪੈਸਟੀ ਦੇ ਨਵੇ‘ ਸ਼ੂਗਰ ਪਲਾਂਟ ਲੱਗਣ ਨਾਲ ਇਲਾਕੇ ਦੇ ਕਿਸਾਨਾਂ ਦਾ ਸਾਰਾ ਗੰਨਾ ਸਹਿਕਾਰੀ ਮਿੱਲਾਂ ਵੱਲੋ‘ ਪੀੜਿਆ ਜਾਵੇਗਾ ਅਤੇ ਕਿਸਾਨ ਭਰਾ ਪ੍ਰਾਈਵੇਟ ਮਿੱਲਾਂ ਦੀ ਲੁੱਟ ਘਸੁੱਟ ਤੋ‘ ਬਚ ਸਕਣਗੇ। ਇਨ੍ਹਾਂ ਨਵੇ‘ ਪਲਾਂਟਾਂ ਵਿੱਚ ਕੋਜਨਰੇਸ਼ਨ ਪ੍ਰੋਜੈਕਟ ਲੱਗਣ ਨਾਲ ਕਿਸਾਨ ਭਰਾਵਾਂ ਨੂੰ ਪਰਾਲੀ ਸਾੜਨ ਤੋ‘ ਛੁਟਕਾਰਾ ਮਿਲੇਗਾ ਅਤੇ ਉਨਾਂ ਨੂੰ ਆਰਥਿਕ ਲਾਭ ਹੋਵੇਗਾ।

 

 

ਇਸ ਸਮਾਗਮ ਦੇ ਮੌਕੇ ਤੇ ਮਿੱਲ ਵੱਲੋ ਗੰਨੇ ਦੀਆਂ ਵੱਖ ਵੱਖ ਕਿਸਮਾਂ ਦੀ ਪ੍ਰਦਰਸ਼ਨੀ ਤੋ ਇਲਾਵਾ ਸਰਕਾਰੀ ਅਤੇ ਨਿੱਜੀ ਅਦਾਰਿਆਂ ਵੱਲੋ‘ ਆਪਣੇ ਆਪਣੇ ਪ੍ਰਦਰਸ਼ਨੀ ਸਟਾਲ ਲਗਾਏ ਗਏ ਜਿੰਨਾਂ ਵਿੱਚ ਮਾਰਕਫੈਡਮਿਲਕਫੈਡ ਵੇਰਕਾਸ਼ੂਗਰਫੈਡ (ਫਤਹਿ ਬ੍ਰਾਂਡ ਸ਼ੂਗਰ) ਖੰਡ ਮਿੱਲ ਬਟਾਲਾਖੇਤੀਬਾੜੀ ਵਿਭਾਗ ਖਾਲਸਾ ਕਾਲਜ ਅੰਮ੍ਰਿਤਸਰ, ਕਿਸਾਨ ਟਰੈਕਟਰਜ ਬਟਾਲਾਆਰ.ਕੇ (ਸੋਨਾਲੀਕਾ) ਟਰੈਕਟਰਜ ਬਟਾਲਾਜੌਹਨਡੀਅਰ ਟਰੈਕਟਰਜ ਬਟਾਲਾਐਫ.ਐਮ.ਸੀ.ਮਠਾਰੂ ਆਟੋ ਰਿਪੇਅਰ (ਖੇਤੀ ਸੰਦ) ਧਾਰੀਵਾਲ ਅਤੇ ਸ਼ਕਤੀਮਾਨ ਗਰੁੱਪ ਆਦਿ ਸ਼ਾਮਲ ਸਨ। ਇਨਾਂ ਸਟਾਲਾਂ ਤੇ ਸਮਾਗਮ ਦੌਰਾਨ ਹਾਜਰ ਹੋਏ ਕਿਸਾਨਾਂ ਵੱਲੋ‘ ਭਾਰੀ ਦਿਲਚਸਪੀ ਵਿਖਾਈ ਗਈ।

 

 

ਇਸ ਸਮਾਗਮ ਵਿੱਚ ਮਿੱਲ ਦੇ ਮੌਜੂਦਾ ਬੋਰਡ ਆਫ਼ ਡਾਇਰੈਕਟਰਜ ਦੇ ਮੈਬਰ ਸਾਹਿਬਾਨ ਸ੍ਰ. ਬੇਅੰਤ ਸਿੰਘ ਵੜੈਚ ਵਾਈਸ ਚੇਅਰਮੈਨਸ੍ਰ: ਗੁਰਵਿੰਦਰਪਾਲ ਸਿੰਘ ਕਾਹਲੋ‘ ਡਾਇਰੈਕਟਰ,  ਸ੍ਰ: ਸਵਿੰਦਰ ਸਿੰਘ ਰੰਧਾਵਾ ਡਾਇਰੈਕਟਰਸ੍ਰ: ਹਰਜਿੰਦਰ ਸਿੰਘ ਰੰਧਾਵਾ ਡਾਇਰੈਕਟਰ ਦੇ ਨਾਲ ਮੈਨੇਜਿੰਗ ਡਾਇਰੈਕਟਰ ਸ਼ੂਗਰਫੈਡ ਪੰਜਾਬ ਦੇ ਨਮਾਂਇੰਦੇ ਵਜੋ‘ ਸ੍ਰੀ ਪੀ.ਕੇ. ਭੱਲਾ ਜਨਰਲ ਮੈਨੇਜਰ ਸਹਿਕਾਰੀ ਖੰਡ ਮਿੱਲ ਗੁਰਦਾਸਪੁਰਸ੍ਰੀ ਸੁਨੀਲ ਕਹੇਰ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਗੁਰਦਾਸਪੁਰਦਲਵਿੰਦਰ ਸਿੰਘ ਸੰਧੂ ਜਿਲਾ੍ਹ ਮੈਨੇਜਰ ਜੀ.ਸੀ.ਸੀ.ਬੀ. ਗੁਰਦਾਸਪੁਰਸ੍ਰੀ ਸੁਖਦੇਵ ਸਿੰਘ ਆਡਿਟ ਅਫ਼ਸਰ ਸਹਿਕਾਰੀ ਸਭਾਵਾਂ ਗੁਰਦਾਸਪੁਰਸ੍ਰ. ਹੰਸਪ੍ਰੀਤ ਸਿੰਘ ਸੋਹੀ ਸੀਸੀਡੀਓਸ੍ਰ: ਜਤਿੰਦਰ ਸਿੰਘ ਬੁੱਟਰ ਸੀਏਓ.ਸਲਵਿੰਦਰ ਸਿੰਘ ਰੰਧਾਵਾ ਸੁਪਰਡੰਟਸ੍ਰ: ਹਰਪਾਲ ਸਿੰਘ ਕਾਹਲੋ ਸ਼ੇਰਪੁਰਸ੍ਰ: ਪਰਮਜੀਤ ਸਿੰਘ ਬਾਜਵਾ ਪੰਜ ਗਰਾਈਆਂਸੁਖਦੇਵ ਸਿੰਘ ਸੁਚਾਨੀਆਂਬਲਵੰਤ ਸਿੰਘ ਸਰਪੰਚ ਕੋਟਲੀ ਭਾਨ ਸਿੰਘਨਿਰਮਲ ਸਿੰਘ ਸੁਚਾਨੀਆਂਹਰਜੀਤ ਸਿੰਘ ਟਿੱਕਾ ਤੋ‘ ਇਲਾਵਾ ਮਿੱਲ ਦੇ ਬੋਰਡ ਆਫ਼ ਡਾਇਰੈਟਕਰਜ ਦੇ ਸਾਬਕਾ ਚੇਅਰਮੈਨਮੈਬਰ ਸਾਹਿਬਾਨ ਅਤੇ ਭਾਰੀ ਗਿਣਤੀ ਵਿੱਚ ਮਿੱਲ ਦੇ ਹਿੱਸੇਦਾਰ ਦੇ ਸ਼ਾਮਲ ਹੋਏ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments