Home ਫਰੀਦਕੋਟ-ਮੁਕਤਸਰ ਐਸ.ਸੀ,ਐਸ.ਟੀ ਨਾਲ ਸਬੰਧਿਤ ਅਪਰਾਧਿਕ ਮਾਮਲਿਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ...

ਐਸ.ਸੀ,ਐਸ.ਟੀ ਨਾਲ ਸਬੰਧਿਤ ਅਪਰਾਧਿਕ ਮਾਮਲਿਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਵੱਲੋਂ ਜਿਲ੍ਹਾ ਅਟਾਰਨੀ, ਪੁਲਿਸ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

165
0

ਫਰੀਦਕੋਟ 28 ਜੂਨ (ਧਰਮ ਪ੍ਰਵਾਨਾਂ) ਅਦਾਲਤਾਂ ਵਿਚ ਚੱਲ ਰਹੇ ਜਿਲ੍ਹੇ ਨਾਲ ਸਬੰਧਤ ਅਪਰਾਧਕ ਮਾਮਲਿਆ, ਐਸ.ਸੀ,ਐਸ.ਟੀ ਨਾਲ ਸਬੰਧਿਤ ਕੇਸਾਂ ਆਦਿ ਦੀ ਸਮੀਖਿਆ ਕਰਨ ਅਤੇ ਉਨ੍ਹਾਂ ਦੀ ਪ੍ਰਗਤੀ ਸਬੰਧੀ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਵੱਲੋਂ ਜਿਲ੍ਹਾ ਅਟਾਰਨੀ, ਪੁਲਿਸ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਵਿੱਚ ਅਨਸੂਚਿਤ ਜਾਤੀਆਂ ਅਤੇ ਅਨੂਸੂਚਿਤ ਕਬੀਲਿਆਂ ( ਅਤਿਆਚਾਰ ਰੋਕਥਾਮ ) ਐਕਟ ਸਬੰਧੀ ਅਦਾਲਤਾਂ ਵਿਚ ਚੱਲ ਰਹੇ ਕੇਸਾਂ, ਕੰਪਲੇਟਾਂ ਆਦਿ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਅਟਾਰਨੀ ਅਤੇ ਪੁਲਿਸ ਵਿਭਾਗ ਤੋਂ ਜਾਣਕਾਰੀ ਹਾਸਲ ਕੀਤੀ ਗਈ। ਉਨ੍ਹਾਂ ਪੁਲਿਸ ਵਿਭਾਗ ਤੇ ਜਿਲ੍ਹਾ ਅਟਾਰਨੀ ਨੂੰ ਕਿਹਾ ਕਿ ਜਿਨ੍ਹਾਂ ਕੇਸਾਂ ਵਿਚ ਅਜੇ ਤੱਕ ਅਦਾਲਤਾਂ ਵਿਚ ਚਲਾਨ ਪੇਸ਼ ਨਹੀਂ ਕੀਤੇ ਗਏ ਉਨ੍ਹਾਂ ਨੂੰ ਮਿੱਥੇ ਸਮੇਂ ਵਿੱਚ ਚਲਾਨ ਪੇਸ਼ ਕਰਕੇ ਕੇਸਾਂ ਦੀ ਪੈਰਵਾਈ ਕੀਤੀ ਜਾਵੇ।ਇਸ ਤੋਂ ਇਲਾਵਾ ਮੀਟਿੰਗ ਵਿੱਚ ਕ੍ਰਿਮੀਨਲ ਕੇਸਾਂ ਵਿੱਚ ਜਾਂਚ ਪੜਤਾਲ ਨੂੰ ਸਰਲ ਬਣਾਉਣ ਵਾਸਤੇ ਪੁਲਿਸ ਅਧਿਕਾਰੀ ਅਤੇ ਜਿਲ੍ਹਾ ਅਟਾਰਨੀ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਲੋੜੀਂਦੇ ਆਦੇਸ਼ ਵੀ ਦਿੱਤੇ ਗਏ। ਇਸ ਮੌਕੇ ਉਨ੍ਹਾਂ ਅਦਾਲਤਾਂ ਵਿੱਚ ਚੱਲ ਰਹੇ ਅਪਰਾਧਿਕ ਮਾਮਲਿਆਂ ਅਤੇ ਐਸ.ਸੀ,ਐਸ.ਟੀ ਕੇਸਾਂ ਦੀ ਤਫਸੀਲ ਵਿਚ ਜਾਣਕਾਰੀ ਵੀ ਹਾਸਲ ਕੀਤੀ।
ਇਸ ਮੀਟਿੰਗ ਵਿੱਚ ਸ੍ਰੀ ਰਜਨੀਸ਼ ਕੁਮਾਰ ਜਿਲ੍ਹਾ ਅਟਾਰਨੀ, ਸ੍ਰੀ ਰਾਮ ਸਿੰਘ, ਸ੍ਰੀ ਸਤਨਾਮ ਸਿੰਘ ਸਹਾਇਕ ਜਿਲ੍ਹਾ ਅਟਾਰਨੀ, ਸ੍ਰੀ ਅਮਿਤ ਗੋਕਲਾਨੀ ਉਪ ਜਿਲਾ ਅਟਾਰਨੀ, ਸ: ਬਲਕਾਰ ਸਿੰਘ ਡੀ.ਐਸ.ਪੀ. ਕੋਟਕਪੂਰਾ, ਸ੍ਰੀ ਪਰਮਿੰਦਰ ਸਿੰਘ ਗਰੇਵਾਲ ਡੀ.ਐਸ.ਪੀ. ਜੈਤੋ, ਸ੍ਰੀ ਸਤਵਿੰਦਰ ਸਿੰਘ ਵਿਰਕ ਡੀ.ਐਸ.ਪੀ. ਫਰੀਦਕੋਟ ਤੋਂ ਇਲਾਵਾ ਸਮੂਹ ਐਸ.ਐਚ.ਓ. ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Previous articleਜ਼ਿਲ੍ਹਾ ਅਤੇ ਸੈਸ਼ਨ ਵੱਲੋਂ ਕੇਂਦਰੀ ਜੇਲ ਅਤੇ ਬਾਲ ਸੁਧਾਰ ਘਰ ਫਰੀਦਕੋਟ ਦਾ ਦੌਰਾ
Next articleਜਗਰੂਪ ਸਿੰਘ ਸੇਖਵਾਂ ਨੇ ਕਾਦੀਆ ਦੇ ਵੱਖ ਵੱਖ ਵਾਰਡਾਂ ਵਿੱਚ ਮੀਟਿੰਗ ਕੀਤੀ

LEAVE A REPLY

Please enter your comment!
Please enter your name here