spot_img
Homeਮਾਝਾਗੁਰਦਾਸਪੁਰਸਿੱਖ ਨੈਸ਼ਨਲ ਕਾਲਜ ਕਾਦੀਆਂ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ 115...

ਸਿੱਖ ਨੈਸ਼ਨਲ ਕਾਲਜ ਕਾਦੀਆਂ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ 115 ਵਾਂ ਜਨਮ ਦਿਹਾੜਾ ਮਨਾਇਆ ਗਿਆ । ਸਾਈਕਲ ਚੇਤਨਾ ਰੈਲੀ ਪੁਸਤਕ ਪ੍ਰਦਰਸ਼ਨੀ ਤੇ ਵਿਚਾਰ ਚਰਚਾ ਆਯੋਜਿਤ

ਕਾਦੀਆਂ 28 ਸਤੰਬਰ (ਮੁਨੀਰਾ ਸਲਾਮ ਤਾਰੀ)
ਸਿੱਖ ਨੈਸ਼ਨਲ ਕਾਲਜ ਕਾਦੀਆਂ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ 115 ਵਾਂ ਜਨਮ ਦਿਹਾੜਾ ਸਮੂਹ ਸਟਾਫ ਵਿਦਿਆਰਥੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਸਵੇਰ ਸਮੇਂ ਇਕ ਸਾਈਕਲ ਚੇਤਨਾ ਰੈਲੀ ਕਾਦੀਆਂ ਕਸਬੇ ਅੰਦਰ ਕੱਢੀ ਗਈ । ਜਿਸ ਦੀ ਰਵਾਨਗੀ ਪ੍ਰਸਿੱਧ ਸੁਤੰਤਰਤਾ ਸੈਨਾਨੀ ਸਵਰਗਵਾਸੀ ਸ੍ਰੀ ਮੁਲਖ ਰਾਜ ਜੀ ਦੇ ਬੇਟੇ ਸ੍ਰੀ ਸੁਰਿੰਦਰ ਪੱਪੀ ਸ਼ਰਮਾ ਵੱਲੋਂ ਹਰੀ ਝੰਡੀ ਵਿਖਾ ਕੇ ਕੀਤੀ ਗਈ । ਇਹ ਸਾਈਕਲ ਚੇਤਨਾ ਰੈਲੀ ਕਾਲਜ ਮੇਨ ਗੇਟ ਤੋਂ ਰਵਾਨਾ ਹੋ ਕੇ ਸ਼ਹੀਦ ਭਗਤ ਸਿੰਘ ਚੌਕ , ਬੁੱਟਰ ਚੋਂਕ, ਕਾਲਜ ਰੋਡ , ਠੀਕਰੀਵਾਲ ਰੋਡ ਆਦਿ ਸਥਾਨਾਂ ਤੋਂ ਹੋ ਕੇ ਕਾਲਜ ਕੈਂਪਸ ਅੰਦਰ ਸਮਾਪਤ ਹੋਈ । ਇਸ ਚੇਤਨਾ ਰੈਲੀ ਦੀ ਅਗਵਾਈ ਐੱਨ ਐੱਸ ਐੱਸ ਵਲੰਟੀਅਰ ਤੇ ਐੱਨਸੀਸੀ ਕੈਡਿਟਾ ਵੱਲੋਂ ਕੀਤੀ ਗਈ । ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਯਾਦਗਾਰੀ ਬੁੱਤ ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ ,ਤੇ ਨਸ਼ਿਆਂ ਦਾ ਤਿਆਗ ਕਰਨ ਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਜਾਗਰੂਕ ਹੋਣ ਦਾ ਅਹਿਦ ਕੀਤਾ ਗਿਆ । ਇਸ 115 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਪੁਸਤਕ ਤੇ ਫੋਟੋ ਪ੍ਰਦਰਸ਼ਨੀ ਕਾਲਜ ਤੇ ਲਾਇਬਰੇਰੀ ਵਿਭਾਗ ਵਲੋਂ ਕਾਲਜ ਲਾਇਬਰੇਰੀ ਅੰਦਰ ਲਗਾਈ ਗਈ । ਜਿਸ ਦਾ ਉਦਘਾਟਨ ਵਿਸ਼ੇਸ਼ ਮਹਿਮਾਨ ਕਾਲਜ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ , ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ । ਦੋ ਦਿਨ ਤਕ ਚੱਲਣ ਵਾਲੀ ਇਸ ਪੁਸਤਕ ਫੋਟੋ ਪ੍ਰਦਰਸ਼ਨੀ ਵਿਚ ਸਰਦਾਰ ਭਗਤ ਸਿੰਘ ਜੀ ਦੇ ਜੀਵਨ ਤੇ ਵਿਚਾਰਧਾਰਾ ਨਾਲ ਜੁੜੀਆਂ ਵੱਖ ਵੱਖ ਭਾਸ਼ਾਵਾਂ ਦੀਆਂ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ । ਕਾਲਜ ਆਡੀਟੋਰੀਅਮ ਅੰਦਰ ਇੱਕ ਵਿਚਾਰ ਚਰਚਾ ਸਮਾਗਮ ਕਰਵਾਇਆ ਗਿਆ । ਜਿਸ ਵਿੱਚ ਸਥਾਨਕ ਪ੍ਰਬੰਧਕ ਕਮੇਟੀ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ , ਸੁਰਿੰਦਰ ਪੱਪੀ ਸ਼ਰਮਾ , ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਫ਼ਲਸਫ਼ੇ ਤੇ ਭਾਰਤ ਦੇ ਆਜ਼ਾਦੀ ਸੰਘਰਸ਼ ਨੂੰ ਉਨ੍ਹਾਂ ਦੀ ਦੇਣ ਬਾਰੇ ਚਰਚਾ ਕੀਤੀ । ਬੁਲਾਰੇ ਪ੍ਰੋਫੈਸਰ ਗੁਰਜੀਤ ਕੌਰ ਵੱਲੋਂ ਉਨ੍ਹਾਂ ਨੂੰ ਕ੍ਰਾਂਤੀਕਾਰੀ ਤੇ ਦੇਸ਼ ਭਗਤ ਹੋਣ ਦੇ ਨਾਲ ਨਾਲ ਇਕ ਚੰਗੇ ਪਾਠਕ ਤੇ ਚਿੰਤਕ ਵੱਲੋਂ ਉਨ੍ਹਾਂ ਦੀ ਵਿਦਿਆਰਥੀਆਂ ਨਾਲ ਪਹਿਚਾਣ ਕਰਵਾਈ । ਸਾਹਿਤਕ ਵੰਨਗੀਆਂ ਰਾਹੀਂ ਵਿਦਿਆਰਥੀ ਵਰਗ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਚਾਨਣਾ ਪਾਇਆ । ਕਾਲਜ ਵਿਦਿਆਰਥੀਆਂ ਵਿਚ ਸਿਮਰਨਜੀਤ ਕੌਰ , ਜੋਤ ਸਰੂਪ ਕੌਰ , ਮੇਹਰ ਦੀਪ ਕੌਰ , ਸੁਮਨ ਜੰਬਾ ,ਗੀਤਿਕਾ , ਪ੍ਰਿਆ , ਰਮਨਦੀਪ , ਸੁਖਪ੍ਰੀਤ ਕੌਰ , ਕੋਮਲਪ੍ਰੀਤ ਕੌਰ, ਨੇਹਾ ਨੇ ਭਾਗ ਲਿਆ । ਸਮਾਗਮ ਦੇ ਅੰਤ ਤੇ ਕਾਲਜ ਵਿਦਿਆਰਥੀਆਂ ਨਿਖਿਲ , ਪੋਲਿਸ ਗਿੱਲ, ਅੱਜਮੇਰ ਸਿੰਘ, ਹਰਕੀਰਤ ਕੌਰ, ਜੋਤ ਸਰੂਪ ਕੌਰ , ਜੈਸਮੀਨ ਕੌਰ , ਕੋਮਲਪ੍ਰੀਤ ਕੌਰ , ਸਾਹਿਲ , ਜਸਮੀਤ ਕੌਰ , ਚਾਂਦ ਪ੍ਰੀਤ ਕੌਰ , ਬਿੰਦਰ ਸਿੰਘ ਸਮੇਤ ਵਿਦਿਆਰਥੀਆਂ ਨੇ ਨਾਟਕੀ ਪੇਸ਼ਕਾਰੀ ਕੀਤੀ । ਮੰਚ ਦਾ ਸੰਚਾਲਨ ਪ੍ਰੋ ਹਰਜਿੰਦਰ ਸਿੰਘ ਵੱਲੋਂ ਕੀਤਾ ਗਿਆ । ਇਸ ਸਮਾਗਮ ਤੇ ਵਿਚਾਰ ਚਰਚਾ ਚ ਮਹਿਮਾਨ ਸ਼ਖਸੀਅਤਾਂ ਨਾਲ ਐੱਨ ਐੱਸ ਐੱਸ ਪ੍ਰੋਗਰਾਮ ਅਫਸਰ ਪ੍ਰੋ ਸੁਖਪਾਲ ਕੌਰ, ਡਾ ਸਤਿੰਦਰ ਕੌਰ , ਪ੍ਰੋ ਕੁਲਵਿੰਦਰ ਸਿੰਘ ,ਪ੍ਰੋ ਗੁਰਜੀਤ ਕੌਰ ,ਪ੍ਰੋ ਹਰਜਿੰਦਰ ਸਿੰਘ ,ਸਾਬਕਾ ਪ੍ਰੋਫੈਸਰ ਸੁਖਵਿੰਦਰ ਕੌਰ ਪੱਡਾ , ਡਾ ਗੁਰਦੀਪ ਸਿੰਘ ,ਪ੍ਰੋ ਮਨਪ੍ਰੀਤ ਕੌਰ ,ਪ੍ਰੋ ਰਾਕੇਸ਼ ਕੁਮਾਰ , ਪ੍ਰੋ ਹਰਕੰਵਲ ਸਿੰਘ ਬੱਲ, ਡਾ ਸਿਮਰਤਪਾਲ ਸਿੰਘ , ਪ੍ਰੋ ਕੌਸ਼ਲ ਕੁਮਾਰ, ਪ੍ਰੋ ਜਸਪਿੰਦਰ ,
ਪ੍ਰੋ ਬਲਬੀਰ ਕੌਰ , ਪ੍ਰੋ ਲਵਪ੍ਰੀਤ ਕੌਰ, ਪ੍ਰੋ ਪੀਟਰ ਮਸੀਹ , ਪ੍ਰੋ ਕਿਰਨਦੀਪ ਕੌਰ , ਸਮੇਤ ਸਮੂਹ ਸਟਾਫ ਸਿੱਖ ਨੈਸ਼ਨਲ ਕਾਲਜੀਏਟ ਸਕੂਲ ਦੇ ਵਿਦਿਆਰਥੀ ਸਟਾਫ ਵੀ ਹਾਜ਼ਰ ਸੀ । ਮਹਿਮਾਨ ਸ਼ਖ਼ਸੀਅਤਾਂ ਦਾ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਵੱਲੋਂ ਧੰਨਵਾਦ ਕੀਤਾ ਗਿਆ । ਮਹਿਮਾਨ ਸ਼ਖ਼ਸੀਅਤ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments