spot_img
Homeਮਾਝਾਗੁਰਦਾਸਪੁਰਆਮ ਆਦਮੀ ਪਾਰਟੀ ਦੇ ਜ਼ਿਲਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਵੱਖ ਵੱਖ...

ਆਮ ਆਦਮੀ ਪਾਰਟੀ ਦੇ ਜ਼ਿਲਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਵੱਖ ਵੱਖ ਮੰਡੀਆਂ ਦਾ ਜਾਈਜ਼ਾ ਲਿਆ

ਕਾਦੀਆਂ 27 ਸਤੰਬਰ (ਸਲਾਮ ਤਾਰੀ) ਝੋਨੇ ਦੀ ਫਸਲ ਦੀ ਆਮਦ 1 ਅਕਤੂਬਰ ਤੋ ਮੰਡੀਆਂ ਵਿਚ ਸ਼ੁਰੂ ਹੋਣ ਜਾ ਰਹੀ ਹੈ ਇਸ ਸਬੰਧੀ ਪ੍ਰਬੰਧ ਦੇਖਣ ਲਈ ਜਗਰੂਪ ਸਿੰਘ ਸੇਖਵਾਂ ਨੇ ਧਾਰੀਵਾਲ ,ਕਾਹਨੂਵਾਨ ,ਕਾਦੀਆਂ ਤੋ ਇਲਾਵਾ ਕਈ ਮੰਡੀਆਂ ਦਾ ਦੋਰਾ ਕੀਤਾ ਅਤੇ ਜਾਈਜ਼ਾ ਲਿਆ।
ਇਸ ਮੋਕੇ ਜਗਰੂਪ ਸਿੰਘ ਸੇਖਵਾਂ ਨੇ ਆੜਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਕਿਹਾ ਕਿ ਜੋ ਵੀ ਕਿਸਨਾਂ ਨੂੰ ਜਾਂ ਆੜਤੀਆਂ ਨੂੰ ਮੁਸ਼ਕਿਲਾਂ ਆ ਰਹੀਆਂ ਹੱਨ ੳਸ ਨੂੰ ਪਹਿਲ ਦੇ ਅਧਾਰ ਤੇ ਦੂਰ ਕੀਤਾ ਜਾਵੇਗਾ। ਇਸ ਮੋਕੇ ਆੜਤੀਆ ਐਸੋਸੀਏਸ਼ਨ ਨੇ ਜਗਰੂਪ ਸਿੰਘ ਸੇਖਵਾਂ ਨੁੰ ਮੰਗ ਪੱਤਰ ਵੀ ਦਿੱਤਾ। ਇਸ ਮੋਕੇ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਅਸੀ ਪਾਰਟੀ ਲੈਵਲ ਤੋ ੳਪਰ ਉਠ ਕੇ ਇਕ ਕਮੇਟੀ ਬਣਾਵਾਂ ਗੇ ਜਿਸ ਵਿਚ ਕਾਦੀਆਂ ਮਾਡਲ ਬਣਾੳਨ ਤੇ ਵਿਚਾਰ ਕੀਤਾ ਜਾਵੇਗਾ। ਇਸ ਮੋਕੇ ਨਰਿੰਦਰ ਭਾਟੀਆ,ਮਲਕੀਤ ਸਿੰਘ,ਅਮਰਜੀਤ ਸਿੰਘ,ਅਮਰੀਕ ਸਿੰਘ,ਸਿਕੰਦਰ ਸਿੰਘ ,ਕਮਲ ਫੂਡ ਇੰਸਪੇੈਕਟਰ,ਸੁਖਪ੍ਰੀਤ ਸਿੰਘ,ਗੁਰਪ੍ਰੀਤ ਸਿੰਘ,ਵਿਕਰਮਜੀਤ ਸਿੰਘ,ਸੁਮਿਤ,ਸਰਬਜੀਤ ਸਿੰਘ,ਅਮਿਤ ਦੀਵਾਨ ਹਾਜ਼ਰ ਸਨ
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments