spot_img
Homeਮਾਝਾਗੁਰਦਾਸਪੁਰਸ੍ਰੀ ਕ੍ਰਿਸ਼ਨਾ ਡਰਾਮਾਟਿਕ ਕਲੱਬ ਵੱਲੋਂ ਕਾਦੀਆਂ ਵਿੱਚ ਰਾਮਲੀਲਾ ਦਾ ਆਯੋਜਨ ਕੀਤਾ ਗਿਆ

ਸ੍ਰੀ ਕ੍ਰਿਸ਼ਨਾ ਡਰਾਮਾਟਿਕ ਕਲੱਬ ਵੱਲੋਂ ਕਾਦੀਆਂ ਵਿੱਚ ਰਾਮਲੀਲਾ ਦਾ ਆਯੋਜਨ ਕੀਤਾ ਗਿਆ

ਕਾਦੀਆਂ 2 ਅਗਸਤ (ਸਲਾਮ ਤਾਰੀ ) :- ਸ੍ਰੀ ਕ੍ਰਿਸ਼ਨਾ ਡਰਾਮਾਟਿਕ ਕਲੱਬ ਕਾਦੀਆਂ ਵਲੋ ਕਾਦੀਆ ਵਿਖੇ ਰਾਮਲੀਲਾ ਦਾ ਆਯੋਜਨ ਕੀਤਾ ਗਿਆ ਹੋਰ ਜਾਨਕਾਰੀ ਦਿੰਦਿਆਂ ਪ੍ਰਧਾਨ ਸ੍ਰੀ ਹਰਬੰਸ ਲਾਲ ਪ੍ਰਿੰਦਾ ਨੇ ਕਿਹਾ ਕਿ ਪਿਛਲੇ 40 ਸਾਲਾਂ ਤੋਂ ਪੁਰਾਣੀ ਸ੍ਰੀ ਕ੍ਰਿਸ਼ਨਾ ਡਰਾਮਾਟਿਕ ਕਲੱਬ ਕਾਦੀਆਂ ਵੱਲੋਂ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਕਾਦੀਆਂ ਵਿੱਚ ਸ੍ਰੀ ਰਾਮਲੀਲਾ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਕੁਝ ਕਾਰਨਾਂ ਕਰਕੇ ਰਾਮਲੀਲਾ ਨਹੀਂ ਕਰਾਈ ਗਈ ਸੀ ਹੁਣ ਦੋਬਾਰਾ ਤੋਂ ਇਸ ਸੰਸਥਾ ਵੱਲੋਂ ਕਾਦੀਆਂ ਅੰਦਰ ਸ੍ਰੀ ਰਾਮਲੀਲ੍ਹਾ ਬੜੀ ਧੂਮਧਾਮ ਅਤੇ ਸ਼ਰਧਾ ਪੂਰਵਕ ਪੂਰੀ ਜ਼ਿੰਮੇਵਾਰੀ ਅਤੇ ਵਿਧੀ ਦੇ ਨਾਲ ਕਰਵਾਈ ਜਾ ਰਹੀ ਹੈ । ਪ੍ਰਧਾਨ ਹਰਬੰਸ ਲਾਲ ਪਿ੍ੰਦਾ ਜੀ ਨੇ ਅੱਗੇ ਦੱਸਿਆ ਕਿ ਸ੍ਰੀ ਰਾਮਲੀਲਾ ਮਾਤਾ ਰਾਣੀ ਦੇ ਨਵਰਾਤਰਿਆਂ ਤੋਂ ਇਕ ਦਿਨ ਪਹਿਲਾਂ ਸ਼ੁਰੂ ਕੀਤੀ ਗਈ ਹੈ ਜੋ ਲਗਾਤਾਰ ਚੱਲੇਗੀ। ਇਸ ਮੀਟਿੰਗ ਵਿਚ ਵਾਈਸ ਪ੍ਰਧਾਨ ਨਵੀਨ ਕੁਮਾਰ ਕਾਲੀ ਜੀ, ਸੈਕਟਰੀ ਦੀਪਕ ਭਨੋਟ ਜੀ, ਕੈਸ਼ੀਅਰ ਗੌਰਵ ਭਨੋਟ ਜੀ, ਮੇਕਅੱਪ ਡਾਇਰੈਕਟਰ, ਰੋਹਿਤ ਜੀ, ਡਾਇਰੈਕਟਰ ਸ੍ਰੀ ਸ਼ਾਮ ਲਾਲ ਮੁਰਾਰੀ ਜੀ ਅਤੇ ਰਮੇਸ਼ ਕੁਮਾਰ ਜੀ, ਸ੍ਰੀ ਬਿੱਲੂ ਜੀ ਭਾਟੀਆ, ਲਲਿਤ ਭਨੋਟ ਜੀ, ਹੈਪੀ ਭਨੋਟ ਜੀ, ਵਿੱਕੀ ਭਾਮੜੀ ਜੀ, ਚੈਰੀ ਜੀ, ਅਵਿਨਾਸ਼ ਜੀ, ਜੋਗਿੰਦਰਪਾਲ ਜੀ, ਜੋਗਿੰਦਰਪਾਲ ਗੈਂਦੀ ਜੀ, ਸੁਰਿੰਦਰ ਛਾਬੜਾ ਜੀ, ਅਮਿਤ ਕੁਮਾਰ ਟੈਂਟ ਵਾਲੇ ਜੀ, ਵਿੱਕੀ ਛਾਬੜਾ ਜੀ, ਬੰਟੀ ਅਨਜਾਣ ਜੀ, ਅੰਕੁਸ਼ ਜੀ, ਅੰਕੁਸ਼ ਮੇਹਰਾ ਜੀ, ਬਾਜਵਾ ਜੀ, ਬਲੂ ਭਾਮੜੀ ਜੀ, ਸ਼ਾਮ ਲਾਲ ਜੀ, ਸੂਰਜੀ ਜੀ, ਰਾਜੂ ਜੀ, ਸ਼ਰੁਤੀ ਭਨੋਟ ਜੀ, ਮਨੋਜ ਕਹੇੜ ਜੀ, ਸੋਨੂੰ ਜੀ, ਮੁਨੀਸ਼ ਕੀਰ ਜੀ ਆਦਿ ਮੈਂਬਰ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments