spot_img
Homeਮਾਝਾਗੁਰਦਾਸਪੁਰਰੇਤ ਬਜਰੀ ਲੋਕਾਂ ਦੀ ਪਹੁੰਚ ਤੋਂ ਹੋਈ ਬਾਹਰ ,ਮਜ਼ਦੂਰ ਹੋ ਰਹੇ ਹਨ...

ਰੇਤ ਬਜਰੀ ਲੋਕਾਂ ਦੀ ਪਹੁੰਚ ਤੋਂ ਹੋਈ ਬਾਹਰ ,ਮਜ਼ਦੂਰ ਹੋ ਰਹੇ ਹਨ ਖੱਜਲ ਖੁਆਰ —ਗੁਰਇਕਬਾਲ ਸਿੰਘ ਮਾਹਲ

 

ਕਾਦੀਆਂ 26 ਸਤੰਬਰ (ਸਲਾਮ ਤਾਰੀ)

*ਜੇਕਰ ਅੱਜ ਚੋਣਾਂ ਹੋਣ ਤਾਂ ਆਪ ਦਾ ਇੱਕ ਵੀ ਵਿਧਾਇਕ ਜਿੱਤ ਹਾਸਲ ਨਹੀਂ ਕਰ ਸਕਦਾ*

*ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਜਨਤਾ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ ਕਿ ਆਪ ਦੀ ਸਰਕਾਰ ਬਣਨ ਤੇ ਲੋਕ ਹਿੱਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ । ਪਰ ਸਰਕਾਰ ਬਣਨ ਤੋਂ ਬਾਅਦ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ *ਕਾਦੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਕੀਤਾ*।ਗੱਲਬਾਤ ਦੌਰਾਨ ਮਾਹਲ ਨੇ ਕਿਹਾ ਕਿ ਪੰਜਾਬ ਵਿੱਚ ਜਿੱਥੇ ਰੇਤ ਬਜਰੀ ਦੇ ਰੇਟ ਵਧਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਮਜ਼ਦੂਰ ਵਰਗ ਵੀ ਅੱਜ ਵਿਹਲਾ ਬੈਠਾ ਹੋਇਆ । ਬੇਰੁਜ਼ਗਾਰੀ ਵਧ ਰਹੀ ਹੈ *ਅਤੇ ਪਿੱਛੇ ਪਰਿਵਾਰਾਂ ਦਾ ਭੁੱਖ ਨਾਲ ਹਾਲ ਬੇਹਾਲ ਹੋ ਚੁੱਕਿਆ ਹੈ ।ਨੌਜਵਾਨ ਨਸ਼ਿਆਂ ਵਿਚ ਗਰਕ ਹੋ ਰਹੇ ਹਨ ।ਉੱਧਰ ਦੂਜੇ ਪਾਸੇ ਆਪ ਸਰਕਾਰ ਦੇ ਰਾਜ ਵਿਚ ਪ੍ਰਸ਼ਾਸਨ ਅਤੇ ਪੁਲੀਸ ਅਧਿਕਾਰੀਆਂ ਨੂੰ ਵੀ ਆਪ ਦੇ ਆਗੂਆਂ ਵੱਲੋਂ ਰੋਜ਼ਾਨਾ ਬੇਇੱਜ਼ਤ ਕੀਤਾ ਜਾ ਰਿਹਾ ਹੈ ।ਮਾਹਲ ਨੇ ਕਿਹਾ ਕਿ *ਆਪ ਦੀ ਸਰਕਾਰ ਤੋਂ ਛੇ ਮਹੀਨਿਆਂ ਵਿੱਚ ਹੀ ਪੂਰਾ ਪੰਜਾਬ ਪੂਰੀ ਤਰ੍ਹਾਂ ਤੰਗ ਆ ਚੁੱਕਿਆ ਹੈ* ।ਉਨ੍ਹਾਂ ਦਾਅਵੇ ਨਾਲ ਕਿਹਾ ਕਿ *ਜੇਕਰ ਅੱਜ ਚੋਣਾਂ ਹੋਣ ਤਾਂ ਆਪ ਦਾ ਇੱਕ ਵੀ ਵਿਧਾਇਕ ਜਿੱਤ ਹਾਸਲ ਨਹੀਂ ਕਰ ਸਕਦਾ । ਉਨ੍ਹਾਂ ਅੱਗੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਨੂੰ ਚੇਤੇ ਕਰਦੀ ਹੋਈ ਆਪ ਸਰਕਾਰ ਤੋਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀ ਹੈ*। ਬੇਰੁਜ਼ਗਾਰੀ ਵੀ ਪਹਿਲਾਂ ਨਾਲੋਂ ਜ਼ਿਆਦਾ ਵਧ ਚੁੱਕੀ ਹੈ ।ਅਧਿਆਪਕ ਕਿਸਾਨ ਡਾਕਟਰ ਸਭ ਧਰਨਿਆਂ ਤੇ ਬੈਠੇ ਹੋਏ ਹਨ। ਤੇ ਆਪ ਦੀ ਸਰਕਾਰ ਹੁਣ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ।

ਫੋਟੋ :— ਗੱਲਬਾਤ ਦੌਰਾਨ ਗੁਰਇਕਬਾਲ ਸਿੰਘ ਮਾਹਲ ਹਲਕਾ ਕਾਦੀਆਂ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments