spot_img
Homeਮਾਝਾਗੁਰਦਾਸਪੁਰਸੂਬਾ ਪੱਧਰੀ ਮੁਕਾਬਲੇ ਵਾਸਤੇ ਚਾਰ ਖਿਡਾਰੀਆਂ ਦੀ ਹੋਈ ਚੋਣ, ਵਾਲੀਬਾਲ ਟੀਮ ਨੇ...

ਸੂਬਾ ਪੱਧਰੀ ਮੁਕਾਬਲੇ ਵਾਸਤੇ ਚਾਰ ਖਿਡਾਰੀਆਂ ਦੀ ਹੋਈ ਚੋਣ, ਵਾਲੀਬਾਲ ਟੀਮ ਨੇ ਜਿਲ੍ਹੇ ਵਿਚੋਂ ਸਥਾਨ ਪ੍ਰਾਪਤ ਕੀਤਾ

ਕਾਦੀਆਂ 25 ਸਤੰਬਰ (ਸਲਾਮ ਤਾਰੀ)

ਪੰਜਾਬ ਸਰਕਾਰ ਵੱਲੋਂ ਨੌਜਵਾਨ ਵਰਗ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਆਰੰਭ ਕੀਤੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਵਾਲੀਬਾਲ ਟੀਮ ਨੇ ਦੀਨਾਨਗਰ ਵਿਖੇ ਸਮਾਪਤ ਹੋਏ ਖੇਡ ਮੁਕਾਬਲਿਆਂ ਚ ਹਿੱਸਾ ਲੈਂਦਿਆਂ ਜ਼ਿਲ੍ਹੇ ਵਿਚੋਂ ਤੀਸਰਾ ਸਥਾਨ ਪ੍ਰਾਪਤ ਕਰਕੇ ਜਿੱਥੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ, ਉਥੇ ਇਸ ਮੁਕਾਬਲੇ ਵਿਚ ਕਾਲਜ ਵਾਲੀਬਾਲ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਚਾਰ ਖਿਡਾਰੀਆਂ ਦੀ ਰਾਜ ਪੱਧਰੀ ਟੀਮ ਵਿੱਚ ਚੋਣ ਕੀਤੀ ਗਈ ਹੈ । ਇਸ ਪ੍ਰਾਪਤੀ ਬਾਰੇ ਕਾਲਜ ਦੇ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਕਾਲਜ ਦੀ ਵਾਲੀਬਾਲ ਟੀਮ ਵੱਲੋਂ ਖੇਡ ਵਿਭਾਗ ਦੇ ਅਧਿਆਪਕ ਪ੍ਰੋ ਡਾ ਸਿਮਰਤਪਾਲ ਸਿੰਘ ਅਤੇ ਲੈਕਚਰਾਰ ਰਵਿੰਦਰ ਸਿੰਘ ਦੀ ਅਗਵਾਈ ਹੇਠ 21 ਤੋਂ 40 ਵਰਗ ਉਮਰ ਮੁਕਾਬਲੇ ਵਿੱਚ ਦੀਨਾਨਗਰ ਵਿਖੇ ਜਾ ਕੇ ਹਿੱਸਾ ਲਿਆ ਗਿਆ ਸੀ। ਵਾਲੀਬਾਲ ਟੀਮ ਵੱਲੋਂ ਜ਼ਿਲ੍ਹੇ ਪੱਧਰ ਤੇ ਤੀਸਰਾ ਸਥਾਨ ਹਾਸਿਲ ਕੀਤਾ ਹੈ। ਟੀਮ ਖਿਡਾਰੀ ਜਤਿੰਦਰ ਕੁਮਾਰ ਪਾਰਸ ਸ਼ਰਮਾ ,ਹਰਪ੍ਰੀਤ ਸਿੰਘ ਤੇ ਲੈਕਸੀ ਕੇਵਲ ਦੀ ਰਾਜ ਪੱਧਰੀ ਟੀਮ ਵਿੱਚ ਸ਼ਾਨਦਾਰ ਪ੍ਰਦਰਸ਼ਨ ਨੂੰ ਵੇਖਦਿਆਂ ਚੋਣ ਕੀਤੀ ਗਈ ਹੈ । ਸਟੇਟ ਪੱਧਰੀ ਮੁਕਾਬਲੇ ਵਿਚ ਚੋਣ ਹੋਣ ਤੇ ਚਾਰਾਂ ਖਿਡਾਰੀਆਂ ਨੇ ਕਾਲਜ ਦਾ ਨਾਂ ਰੋਸ਼ਨ ਕਰਦਿਆਂ ਅਹਿਮ ਪ੍ਰਾਪਤੀ ਕੀਤੀ ਹੈ। ਇਸ ਸ਼ਾਨਦਾਰ ਪ੍ਰਾਪਤੀ ਵਾਸਤੇ ਸਥਾਨਕ ਕਾਲਜ ਪ੍ਰਬੰਧਕ ਕਮੇਟੀ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ ਨੇ ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਖੇਡ ਵਿਭਾਗ ਦੇ ਮੁਖੀ ਪ੍ਰੋ ਡਾ ਸਿਮਰਤ ਪਾਲ ਸਿੰਘ , ਲੈਕਚਰਰ ਰਵਿੰਦਰ ਸਿੰਘ, ਸਮੂਹ ਸਟਾਫ, ਜੇਤੂ ਟੀਮ ਤੇ ਸੂਬਾ ਸੂਬਾ ਪੱਧਰ ਤੇ ਚੋਣ ਹੋਣ ਵਾਲੇ ਖਿਡਾਰੀਆਂ ਨੂੰ ਮੁਬਾਰਕਬਾਦ ਭੇਂਟ ਕਰਦਿਆਂ ਟੀਮ ਦੀ ਹੌਸਲਾ ਅਫ਼ਜ਼ਾਈ ਕੀਤੀ ਹੈ । ਖਿਡਾਰੀਆਂ ਨੂੰ ਤਮਗਿਆਂ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਹੈ। ਫੋਟੋ :—ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਵਾਲੀਬਾਲ ਟੀਮ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਤੇ ਇੰਚਾਰਜ ਅਧਿਆਪਕਾਂ ਨਾਲ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments