spot_img
Homeਮਾਝਾਗੁਰਦਾਸਪੁਰਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦਾ ਗਠਨ

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦਾ ਗਠਨ

ਕਾਦੀਆਂ 22 ਸਤੰਬਰ (ਮੁਨੀਰਾ ਸਲਾਮ ਤਾਰੀ)
ਅੱਜ ਪਿੰਡ ਮਸਾਣੀਆਂ ਵਿਖੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਮਜ਼ਦੂਰਾਂ ਦੀ ਵਿਸ਼ਾਲ ਮੀਟਿੰਗ ਕੀਤੀ ਗਈ । ਸਾਥੀ ਡਾ ਗੁਰਦੇਵ ਸਿੰਘ ਅਤੇ ਸਲਾਮਤ ਮਸੀਹ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰੈੱਸ ਸਕੱਤਰ ਅਸ਼ੋਕ ਭਾਰਤੀ, ਸੂਬਾਈ ਆਗੂ ਸਵਿੰਦਰਪਾਲ ਫਤਿਹਗਡ਼੍ਹ ਚੂਡ਼ੀਆਂ, ਕੈਪਟਨ ਅਜੀਤ ਸਿੰਘ ਸੇਰੋਵਾਲ ,ਪਾਲ ਸਿੰਘ ਚੀਮਾ ਖੁੱਡੀ, ਅਤੇ ਕੁਲਦੀਪ ਸਿੰਘ ਸੈਦੋਵਾਲ ਬਲਾਕ ਸਕੱਤਰ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਲਗਾਤਾਰ ਮਜ਼ਦੂਰ ਮਸਲੇ ਮਜ਼ਦੂਰ ਵਿਰੋਧੀ ਰੁੱਖ ਅਪਣਾ ਰਹੀ ਹੈ ਗ਼ਰੀਬ ਮਜ਼ਦੂਰਾਂ ਦੇ ਰੁਜ਼ਗਾਰ ਦਾ ਪ੍ਰਬੰਧ ਨਹੀਂ ਹੈ ਸਗੋਂ ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਮਾੜੇ ਮੋਟੇ ਅਧਿਕਾਰ ਵੀ ਖੋਹੇ ਜਾ ਰਹੇ ਹਨ ਇਸ ਲਈ ਅੱਜ ਮਜ਼ਦੂਰਾਂ ਤੇ ਗ਼ਰੀਬ ਦੇ ਦਰਮਿਆਨੇ ਕਿਸਾਨਾਂ ਦਾ ਗੱਠਜੋੜ ਬਣਨਾ ਚਾਹੀਦਾ ਹੈ ਤਾਂ ਕਿ ਸਾਡੇ ਮੁੱਦਿਆਂ ਤੇ ਇਕੱਠੇ ਹੋ ਕੇ ਲੜਿਆ ਜਾ ਸਕੇ ਇਸ ਮੌਕੇ ਪਿੰਡ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਵੀ ਕੀਤੀ ਗਈ ਜਿਸ ਵਿੱਚ ਪ੍ਰਧਾਨ ਸ਼ੇਰਾ ਮਸੀਹ, ਜਾਰਜ ਮਸੀਹ ਮੀਤ ਪ੍ਰਧਾਨ ,ਰਵੀ ਪ੍ਰੈੱਸ ਸਕੱਤਰ , ਡੇਵਿਡ ਮਸੀਹ ਸਕੱਤਰ , ਬਸ਼ੀਰ ਮਸੀਹ ਸਹਾਇਕ ਸਕੱਤਰ , ਪੱਤਰਸ ਖਜ਼ਾਨਚੀ, ਨਿਸ਼ਾਨ ਸਿੰਘ ਸਹਾਇਕ ਖਜ਼ਾਨਚੀ , ਮਕਬੂਲ ਮਸੀਹ , ਸੋਨੂੰ ਮਸੀਹ, ਮਕਬੂਲ ਮਸੀਹ ,ਮੰਗੀ ਮਸੀਹ , ਪਰਗਟ ਮਸੀਹ ਕਮੇਟੀ ਮੈਂਬਰ ਚੁਣੇ ਗਏ । ਇਸ ਮੌਕੇ ਸੰਗਰਾਮ ਮੋਰਚੇ ਦੇ ਮਾਝਾ ਜ਼ੋਨ ਦੇ ਪ੍ਰਧਾਨ ਸਾਥੀ ਕਰਮ ਸਿੰਘ ਰਾਜਾਸਾਂਸੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਫੋਟੋ :— ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਪਿੰਡ ਮਸਾਣੀਆਂ ਵਿਖੇ ਮੀਟਿੰਗ ਮੌਕੇ ਆਗੂ ਅਤੇ ਮੈਂਬਰ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments