ਧੋਖੇ ਨਾਲ ਏ ਟੀ ਐਮ ਬਦਲਾਕੇ ਠੱਗੀ ਮਾਰਨ ਵਾਲੇ ਵਿਅਕਤੀ ਗ੍ਰਿਫ਼ਤਾਰ

0
242

 

ਕਾਦੀਆਂ/28 ਜੂਨ(ਸਲਾਮ ਤਾਰੀ)
ਧੋਖੇ ਨਾਲ ਲੋਕਾਂ ਦੇ ਏ ਟੀ ਐਮ ਕਾਰਡ ਬਦਲਕੇ ਠੱਗੀ ਮਾਰਨ ਵਾਲੇ ਦੋ ਨੋਜਵਾਨਾਂ ਨੂੰ ਕਾਦੀਆਂ ਪੁਲੀਸ ਨੇ ਕਾਬੂ ਕੀਤਾ ਹੈ। ਇੱਸ ਸਬੰਧ ਚ ਥਾਣਾ ਕਾਦੀਆਂ ਦੇ ਐਸ ਐਚ ਉ ਸ਼੍ਰੀ ਬਲਕਾਰ ਸਿੰਘ ਨੇ ਦੱਸਿਆ ਕਿ ਅਮਰਜੀਤ ਕੌਰ ਪਤਨੀ ਅਮਰਜੀਤ ਸਿੰਘ ਵਾਸੀ ਸੰਤ ਨਗਰ ਕਾਦੀਆਂ ਨੇ ਪੁਲੀਸ ਨੂੰ ਲਿਖਤੀ ਸ਼ਿਕਾਈਤ ਕੀਤੀ ਸੀ ਕਿ ਉਹ ਆਪਣੀ ਬੇਟੀ ਦੇ ਏ ਟੀ ਐਮ ਕਾਰਡ ਵਿੱਚੋਂ ਐਕਸਸ ਬੈਂਕ ਠਕਿਰਵਾਲ ਰੋਡ ਸੰਤ ਨਗਰ ਕਾਦੀਆਂ ਦੇ ਏ ਟੀ ਐਮ ਚ ਪਹੁੰਚੀ। ਉਨ੍ਹਾਂ ਦੇ ਨੇੜੇ ਖੜੇ ਨੋਜਵਾਨ ਨੇ ਮਦਦ ਦਿੱਤੇ ਜਾਣ ਦਾ ਬਹਾਨਾ ਬਣਾਕੇ ਉਸਦਾ ਏ ਟੀ ਐਮ ਕਾਰਡ ਲੈ ਲਿਆ ਅਤੇ ਕੁੱਝ ਦੇਰ ਬਾਅਦ ਕਹਿਣ ਲਗਾ ਕਿ ਏ ਟੀ ਐਮ ਕਾਰਡ ਸਹੀ ਨਹੀਂ ਹੈ। ਇੱਸ ਤੋਂ ਬਾਅਦ ਉਹ ਦੂਜੇ ਏ ਟੀ ਐਮ ਗਈ ਤਾਂ ਉਥੋਂ ਵੀ ਪੈਸੇ ਨਹੀਂ ਨਿਕਲੇ। ਜਦੋਂ ਉਹ ਆਪਣੇ ਘਰ ਪਹੁੰਚੀ ਤਾਂ ਉਸਦੀ ਬੇਟੀ ਨੇ ਆਪਣੀ ਮਾਂ ਨੂੰ ਪੁਛਿਆ ਕਿ ਮੈਂ ਤਾਂ 4 ਹਜ਼ਾਰ ਰੂਪਏ ਕਢਵਾਉਣ ਲਈ ਆਪਨੂੰ ਕਿਹਾ ਸੀ ਪਰ ਤੁਸੀਂ ਤਾਂ 20 ਹਜ਼ਾਰ ਰੂਪਏ ਕਢਵਾ ਲਏ ਹਨ। ਜਦੋਂ ਬੇਟੀ ਨੂੰ ਉਨ੍ਹਾਂ ਦੱਸਿਆ ਕਿ ਪੈਸੇ ਤਾਂ ਨਿਲਕੇ ਹੀ ਨਹੀਂ ਹਨ। ਜਦੋਂ ਉਨ੍ਹਾਂ ਆਪਣਾ ਏ ਟੀ ਐਮ ਚੈਕ ਕੀਤਾ ਤਾਂ ਪਾਇਆ ਕਿ ਠੱਗ ਨੇ ਉਸਦਾ ਏ ਟੀ ਐਮ ਹੀ ਬਦਲ ਦਿੱਤਾ। ਲਿਖਿਤ ਸ਼ਿਕਾਈਤ ਮਿਲਣ ਤੋਂ ਬਾਅਦ ਪੁਲੀਸ ਨੇ ਸੀ ਸੀ ਟੀ ਵੀ ਕੈਮਰੇ ਤੋਂ ਫ਼ੁਟੇਜ ਹਾਸਲ ਕਰ ਲਈ। ਜਿਸਤੋਂ ਬਾਅਦ ਪੁਲੀਸ ਨੇ ਕਾਰਵਾਈ ਕਰਦੇ ਹੋਏ ਸੁਖਜਿੰਦਰ ਸਿੰਘ ਉਰਫ਼ ਸਾਹਿਬ ਪੁੱਤਰ ਤਰਸੇਮ ਸਿੰਘ ਵਾਸੀ ਲੀਲ ਕਲਾਂ ਅਤੇ ਬਲਵਿੰਦਰ ਸਿੰਘ ਉਰਫ਼ ਸੋਨੀ ਪੁੱਤਰ ਹਰਦੀਪ ਸਿੰਘ ਵਾਸੀ ਲੀਲ ਕਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੋਸ਼ਿਆਂ ਨੂੰ ਧਾਰਾ 420 ਦੇ ਤਹਿਤ ਕੇਸ ਦਰਜ ਕਰ ਲਿਆ ਹੈ।
ਫ਼ੋਟੋ: ਕਥਿਤ ਦੋਸ਼ੀ ਦੀ ਸੀਸੀ ਟੀ ਵੀ ਤੋਂ ਕੱਢੀ ਗਈ ਫ਼ੋਟੋ

Previous articleਸਰਕਾਰ ਕੋਝੀਆਂ ਚਾਲਾਂ ਬੰਦ ਕਰਕੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਕੱਢੇ – ਪ੍ਰਧਾਨ ਅਰੁਣ ਗਿੱਲ
Next articleਡੀ.ਸੀ ਦਫਤਰ ਮੁਜ਼ਾਹਰਾ ਕਰਨਗੇ ਮਨਿਸਟਰੀਅਲ ਕਾਮੇ -30 ਜੂਨ ਨੂੰ ਹੋਵੇਗਾ ਰੋਸ ਧਰਨਾ
Editor-in-chief at Salam News Punjab

LEAVE A REPLY

Please enter your comment!
Please enter your name here