spot_img
Homeਮਾਝਾਗੁਰਦਾਸਪੁਰਨਾਨ ਟੀਚਿੰਗ ਕਾਲਜ ਸਟਾਫ ਵੱਲੋਂ ਮੰਗਾਂ ਦੇ ਹੱਕ ਚ ਗੇਟ ਰੈਲੀ

ਨਾਨ ਟੀਚਿੰਗ ਕਾਲਜ ਸਟਾਫ ਵੱਲੋਂ ਮੰਗਾਂ ਦੇ ਹੱਕ ਚ ਗੇਟ ਰੈਲੀ

ਕਾਦੀਆਂ 22 ਸਤੰਬਰ (ਮੁਨੀਰਾ ਸਲਾਮ ਤਾਰੀ)

ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਕਾਲਜ ਨਾਨ ਟੀਚਿੰਗ ਐਂਪਲਾਈਜ਼ ਦੀਆ ਮੰਗਾਂ ਨਾ ਮੰਨੇ ਜਾਣ ਕਾਰਨ ਨਿਜੀਕਰਨ ਚ ਕੰਮ ਕਰਦੇ ਸਮੂਹ ਮੁਲਾਜ਼ਮਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ । ਇਸ ਰੋਸ ਵੱਜੋਂ ਪ੍ਰਾਈਵੇਟ ਕਾਲਜ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਦਿੱਤੇ ਸੱਦੇ ਤੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਵੱਲੋਂ ਆਪਣਾ ਕੰਮਕਾਜ ਠੱਪ ਕਰਕੇ ਕਾਲਜ ਮੇਨ ਗੇਟ ਤੇ ਰੋਸ ਰੈਲੀ ਕਰਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ । ਇਹ ਰੋਸ ਰੈਲੀ ਨਾਨ ਟੀਚਿੰਗ ਯੂਨੀਅਨ ਇੰਪਲਾਈਜ਼ ਯੂਨੀਅਨ ਕਾਲਜ ਯੂਨਿਟ ਦੇ ਪ੍ਰਧਾਨ ਸ ਕੰਵਲਜੀਤ ਸਿੰਘ ਤੇ ਸਕੱਤਰ ਸ ਬਲਰਾਜ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਜਥੇਬੰਦੀ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਪੰਜਾਬ ਦੀ ਮੌਜੂਦਾ ਭਗਵੰਤ ਸਿੰਘ ਮਾਨ ਵਾਲੀ ਸਰਕਾਰ ਵੱਲੋਂ ਪਿਛਲੀਆਂ ਸਰਕਾਰਾਂ ਵਾਂਗ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ । ਕਾਲਜਾਂ ਦੇ ਟੀਚਿੰਗ ਸਟਾਫ ਨੂੰ ਸੱਤਵਾਂ ਪੇ ਕਮਿਸ਼ਨ ਦਿੱਤਾ ਗਿਆ ਹੈ । ਜਦਕਿ ਪੰਜਾਬ ਦੇ ਏਡਿਡ ਕਾਲਜ ਅੰਦਰ ਪਿਛਲੇ ਲੰਬੇ ਸਮੇਂ ਤੋਂ ਪ੍ਰਬੰਧ ਸੰਚਾਲਣ ਕਰ ਰਹੇ ਨਾਨ ਟੀਚਿੰਗ ਸਟਾਫ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ । ਪੰਜਾਬ ਦੇ ਖਜ਼ਾਨਾ ਮੰਤਰੀ ਸ ਹਰਪਾਲ ਸਿੰਘ ਚੀਮਾ ਸਮੇਤ ਉੱਚ ਅਧਿਕਾਰੀਆਂ ਨਾਲ ਇਸ ਸੰਬੰਧ ਚ 25 ਜੁਲਾਈ 2022 ਨੂੰ ਮੀਟਿੰਗ ਵੀ ਕੀਤੀ ਗਈ ਹੈ । ਮੰਗਾਂ ਵਿੱਚ ਸਰਕਾਰੀ ਮੁਲਾਜ਼ਮਾਂ ਵਾਂਗ ਏਡਿਡ ਕਾਲਜਾਂ ਵਿਚ ਨਾਨ ਟੀਚਿੰਗ ਸਟਾਫ ਨੂੰ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਅਦਾਇਗੀ 1 ਇੱਕ ਦਸੰਬਰ 2011 ਤੋਂ ਸੋਧੇ ਹੋਏ ਗਰੇਡ ਪੇ ਦਾ ਨੋਟੀਫਿਕੇਸ਼ਨ ਜਾਰੀ ਕਰਨ ,ਇਕ ਅਗਸਤ 09 ਤੋ ਵਧੀ ਦਰ ਨਾਲ ਮਕਾਨ ਭੱਤਾ ਅਤੇ ਮੈਡੀਕਲ ਭੱਤਾ ਤਿੱਨ ਸੌ ਪੰਜਾਹ ਰੁਪਏ ਤੋਂ ਵਧਾ ਕੇ ਪੰਜ ਸੌ ਰੁਪਏ ਦੇਣ ਬਾਰੇ ਨੋਟੀਫਿਕੇਸ਼ਨ ਜਾਰੀ ਕਰਨ ,ਤੇ ਕਾਲਜਾਂ ਦੇ ਅਮਲੇ ਨੂੰ ਦਿੱਤਾ ਜਾਵੇ । ਇੱਕ ਜਨਵਰੀ 2017 ਦੋ ਪੰਜ ਫ਼ੀਸਦੀ ਅੰਤਰਿਮ ਰਾਹਤ ਦਾ ਨੋਟੀਫਿਕੇਸ਼ਨ ਨਾਨ ਟੀਚਿੰਗ ਦੀਆਂ ਖਾਲੀ ਪੋਸਟਾਂ ਜਲਦੀ ਭਰੀਆਂ ਜਾਣ ,ਆਦਿ ਮੰਗਾਂ ਅਧੂਰੀਆਂ ਪਈਆਂ ਹਨ। ਅੱਜ ਦੀ ਗੇਟ ਰੈਲੀ ਦੌਰਾਨ ਰੋਸ ਪ੍ਰਗਟਾਉਣ ਵਾਲੇ ਕਰਮਚਾਰੀਆਂ ਚ ਪ੍ਰਧਾਨ ਕੰਮਲਜੀਤ ਸਿੰਘ ਤੇ ਸਕੱਤਰ ਬਲਰਾਜ ਸਿੰਘ , ਹਰਮਨਜੀਤ ਸਿੰਘ ,ਅਮਨਦੀਪ ਸਿੰਘ ,ਰਛਪਾਲ ਸਿੰਘ, ਗਗਨਦੀਪ ਕੌਰ , ਗੱਬਰ ਸਿੰਘ, ਸੰਤੋਸ਼ ਕੁਮਾਰੀ ,ਸ਼੍ਰੀਮਤੀ ਪਿੰਕੀ , ਸ਼੍ਰੀਮਤੀ ਪ੍ਰੀਤੀ , ਜਸਵਿੰਦਰ ਸਿੰਘ , ਅਰਜਨ ਸਿੰਘ ,ਲਵਦੀਪ ਸਿੰਘ, ਬਲਵਿੰਦਰ ਸਿੰਘ , ਸਮੇਤ ਨਾਨ ਟੀਚਿੰਗ ਮੁਲਾਜ਼ਮ ਹਾਜ਼ਰ ਸਨ । ਫੋਟੋ :— ਨਾਨ ਟੀਚਿੰਗ ਸਟਾਫ ਸਿੱਖ ਨੈਸ਼ਨਲ ਕਾਲਜ ਕਾਦੀਆਂ ਰੋਸ ਪ੍ਰਦਰਸ਼ਨ ਦੌਰਾਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments