spot_img
Homeਮਾਝਾਗੁਰਦਾਸਪੁਰਕਾਦੀਆਂ ਵਿਖੇ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਖੇਤੀਬਾੜੀ ਵਿਭਾਗ ਵੱਲੋਂ ਕੈਂਪ...

ਕਾਦੀਆਂ ਵਿਖੇ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਖੇਤੀਬਾੜੀ ਵਿਭਾਗ ਵੱਲੋਂ ਕੈਂਪ ਲਗਾਇਆ ਗਿਆ ।

ਕਾਦੀਆਂ 22 ਸਤੰਬਰ (ਸਲਾਮ ਤਾਰੀ)
ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕਾਦੀਆਂ ਵੱਲੋ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੀ ਦੇ ਦਿਸਾ ਨਿਰਦੇਸਾ ਅਨੁਸਾਰ ਡੀ ਸੀ ਜਨਾਬ ਮਹੁਮਦ ਇਸਫਾਕ ਜੀ ਯੋਗ ਅਗਵਾਈ ਹੇਠ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਡਾ ਕਵਲਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਸਰਕਾਰ ਵੱਲੋ ਚਲਾਈ ਝੋਨੇ ਦੀ ਪਰਾਲੀ ਨੂੰ ਅੱਗ ਨਾ੍ਹ ਲਗਾਉਣ ਤੇ ਪਰਾਲੀ ਪ੍ਰਬੰਧਨ ਸਬੰਧੀ ਬਲਾਕ ਕਾਦੀਆ ਵਿੱਚ ਨਗਰ ਕੌਸਲ ਕਾਦੀਆ ਦੇ ਸਹਿਯੋਗ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕਾਦੀਆ ਵੱਲੋ ਕਿਸਾਨ ਸਿਖਲਾਈ ਕੈਪ ਲਗਾਇਆ ਗਿਅਾ ।

ਜਿਸ ਵਿੱਚ ਖੇਤੀਬਾੜੀ ਵਿਸਥਾਰ ਅਫਸਰ ਕੁਲਦੀਪ ਸਿੰਘ ਨੇ ਕਿਸਾਨਾ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਕਿਸਾਨਾ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ।
ਇਸ ਮੌਕੇ ਸ੍ਰੀ ਅਰੂਨ ਕਮਾਰ ਕਾਰਜ ਸਾਧਕ ਅਫਸਰ ਨਗਰ ਕੌਂਸਲ ਕਾਦੀਆਂ ਡਾ ਹਰਮਨਦੀਪ ਸਿੰਘ ਏ ਡੀ ਓ ,ਸੁੱਖਦੀਪ ਸਿੰਘ ਏ ਐੱਸ ਆਈ ,ਤਜਿੰਦਰ ਸਿੰਘ ਬੀ ਟੀ ਐੱਮ ,ਸ਼ਰਨਜੀਤ ਸਿੰਘ ਏ ਟੀ ਐਮ ,ਨਿਰਵੈਰ ਸਿੰਘ ,ਹਰਵਿੰਦਰ ਸਿੰਘ ਰੋਸ਼ਨ ਲਾਲ , ਜੂਨੀਅਰ ਅਸਿਸਟੇਟ ਕਮਲਪ੍ਰੀਤ ਸਿੰਘ ਕਲਰਕ ਤੇ ਹੋਰ ਸਹਿਰ ਦੇ ਪੰਤਵੰਤੇ ਆਦੀ ਹਾਜਰ ਸਨ । ਫੋਟੋ :—ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਡਾ ਕਮਲ ਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਕਾਦੀਆਂ ਨਗਰ ਕੌਂਸਲ ਵਿਖੇ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕੈਂਪ ਮੌਕੇ ਜਾਣਕਾਰੀ ਦਿੰਦੇ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments