ਸਰਕਾਰ ਕੋਝੀਆਂ ਚਾਲਾਂ ਬੰਦ ਕਰਕੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਕੱਢੇ – ਪ੍ਰਧਾਨ ਅਰੁਣ ਗਿੱਲ

0
253

ਜਗਰਾਉਂ 28 ਜੂਨ ( ਰਛਪਾਲ ਸਿੰਘ ਸ਼ੇਰਪੁਰੀ ) ਸਫਾਈ ਸੇਵਕ ਯੂਨੀਅਨ ਪੰਜਾਬ ਮਿਉਂਸਪਲ ਐਕਸ਼ਨ ਕਮੇਟੀ ਦੇ ਸੱਦੇ ਤੇ ਹੜਤਾਲ 47ਵੇਂ ਦਿਨ ਵਿੱਚ ਦਾਖਲ ਹੋ ਜਾਣ ਤੇ ਅਤੇ ਪੰਜਾਬ ਸਰਕਾਰ ਵੱਲੋਂ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾ ਨੂੰ ਪੱਕੇ ਕਰਨ ਦੇ ਨੋਟੀਫਿਕੇਸ਼ਨ ਦੇ ਵਿਰੋਧ ਵਿਚ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਸ਼ੋਕ ਸਾਰਵਾਨ, ਤੇ ਜਨਰਲ ਸਕੱਤਰ ਰਮੇਸ਼ ਗੈਚੰਡ, ਜਿਲਾ ਪ੍ਰਧਾਨ ਅਰੁਣ ਗਿੱਲ, ਦਵਿੰਦਰ ਗਿੱਲ (ਬੋਬੀ), ਮਨੀ ਨਾਹਰ, ਮਿੰਟੂ ਨਾਹਰ, ਰਾਏਕੋਟ, ਹੋਰਾਂ ਵੱਲੋਂ ਅੱਜ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਚੇਅਰਮੈਨ ਸ੍ਰੀ ਗੇਜਾ ਰਾਮ ਵਾਲਮੀਕਿ ਜੀ ਨਾਲ ਚੱਲ ਰਹੀ ਹੜਤਾਲ ਸਬੰਧੀ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਮੰਗ ਪੱਤਰ ਦੇ ਕੇ ਮੰਗਾ ਦਾ ਠੋਸ ਹੱਲ ਕਰਵਾਉਣ ਲਈ ਬੇਨਤੀ ਕੀਤੀ ਗਈ ਇਨਾ ਵੱਲੋਂ ਕਿਹਾ ਗਿਆ ਕਿ ਜੇਕਰ ਸਰਕਾਰ ਸਫਾਈ ਕਰਮਚਾਰੀਆਂ ਦੀ ਹੜਤਾਲ ਨੂੰ ਖਤਮ ਕਰਵਾਉਣਾ ਚਾਹੁੰਦੀ ਹੈ ਤਾਂ ਕੋਝੀਆਂ ਹਰਕਤਾਂ ਨੂੰ ਬੰਦ ਕਰਕੇ ਮਿਉਂਸਪਲ ਮੁਲਾਜਮ ਐਕਸ਼ਨ ਕਮੇਟੀ ਪੰਜਾਬ ਦੇ ਨਾਲ ਪੈਨਲ ਮੀਟਿੰਗ ਕਰਕੇ ਸਾਰਿਆ ਮੰਗਾ ਦਾ ਤਰਤੀਬ ਵਾਰ ਨਿਪਟਾਰਾ ਕਰਕੇ ਲਿਖਤੀ ਫੈਸਲਾ ਹੋਵੇ ਜੋ ਐਕਸ਼ਨ ਕਮੇਟੀ ਨੂੰ ਮਨਜੂਰ ਹੋਵੇ ਤਦ ਜਾ ਕੇ ਹੜਤਾਲ ਨੂੰ ਸਮਾਪਤ ਕਰਨ ਤੇ ਸਹਿਮਤੀ ਬਣ ਸਕਦੀ ਹੈ ਪ੍ਰੰਤੂ ਸਰਕਾਰ ਵੱਲੋਂ ਇਨਾ ਸਫਾਈ ਕਰਮਚਾਰੀਆਂ ਦੀ ਸੁਣਵਾਈ ਨਾ ਹੋਣ ਕਰਕੇ ਸਰਕਾਰ ਲੋਕ ਹਿੱਤਾਂ ਵੱਲੋਂ ਵੀ ਫੇਲ ਸਾਬਤ ਹੋ ਰਹੀ ਹੈ ਅਤੇ ਮੁਲਾਜਮ ਹਿੱਤ ਵੱਲੋਂ ਵੀ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈ

Previous articleਕੈਬਨਿਟ ਮੰਤਰੀ ਰੰਧਾਵਾ ਨੇ ਲੋਕਾਂ ਵਿੱਚ ਆਪਸੀ ਸਾਂਝ ਨੂੰ ਮਜ਼ਬੂਤ ਕੀਤਾ: ਦੂਲਾਨੰਗਲ
Next articleਧੋਖੇ ਨਾਲ ਏ ਟੀ ਐਮ ਬਦਲਾਕੇ ਠੱਗੀ ਮਾਰਨ ਵਾਲੇ ਵਿਅਕਤੀ ਗ੍ਰਿਫ਼ਤਾਰ
Editor-in-chief at Salam News Punjab

LEAVE A REPLY

Please enter your comment!
Please enter your name here