ਕੈਬਨਿਟ ਮੰਤਰੀ ਰੰਧਾਵਾ ਨੇ ਲੋਕਾਂ ਵਿੱਚ ਆਪਸੀ ਸਾਂਝ ਨੂੰ ਮਜ਼ਬੂਤ ਕੀਤਾ: ਦੂਲਾਨੰਗਲ

0
284

ਧਾਰੀਵਾਲ/ਨੌਸ਼ਹਿਰਾ ਮੱਝਾ ਸਿੰਘ, 28 ਜੂਨ (ਰਵੀ ਭਗਤ)- ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਿੱਥੇ ਹਲਕੇ ਅੰਦਰ ਲੋਕਾਂ ਨੂੰ ਕਈ ਪ੍ਰਕਾਰ ਦੀਆਂ ਸਹੂਲਤਾਂ ਦੇ ਕੇ ਨਿਵਾਜਿਆ ਅਤੇ ਪਿੰਡਾਂ ਦਾ ਚਹੁੰਮੁੱਖੀ ਵਿਕਾਸ ਕਰਵਾਇਆ ਹੈ ਉਥੇ ਹੀ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਵੀ ਮਜ਼ਬੂਤ ਕੀਤਾ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਤੇ ਸੀਨੀਅਰ ਕਾਂਗਰਸੀ ਆਗੂ ਹਰਦੇਵ ਸਿੰਘ ਦੁੱਲਾਨੰਗਲ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪਿਛਲੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਕਿਸੇ ਵੀ ਵਿਰੋਧੀ ਪਾਰਟੀ ਦੇ ਵਿਅਕਤੀ ਤੇ ਕੋਈ ਝੂਠਾ ਕੇਸ ਦਰਜ ਨਹੀਂ ਕਰਵਾਇਆ ਸਗੋਂ ਉਨ੍ਹਾਂ ਦੇ ਵੀ ਕੰਮ ਬਿਨਾਂ ਕਿਸੇ ਪੱਖਪਾਤ ਦੇ ਕਰਵਾਏ ਹਨ। ਹਰਦੇਵ ਸਿੰਘ ਦੂਲਾਨੰਗਲ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਇੱਕ ਇਨਸਾਫ਼ ਪਸੰਦ ਨੇਤਾ ਹਨ ਉਨ੍ਹਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਰ ਗ਼ਰੀਬ ਲੋੜਵੰਦ ਦੀ ਮਦਦ ਕੀਤੀ ਹੈ ਅਤੇ ਹਲਕੇ ਅੰਦਰ ਕਈ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਵੀ ਦਿਵਾਇਆ ਹੈ ਜਿਸ ਤੋਂ ਹਲਕਾ ਵਾਸੀ ਮੰਤਰੀ ਰੰਧਾਵੇ ਦੇ ਕੰਮਾਂ ਤੋਂ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਵਿਰੋਧੀ ਪਾਰਟੀਆਂ ਕੋਲ ਸੁਖਜਿੰਦਰ ਸਿੰਘ ਰੰਧਾਵਾ ਦੇ ਮੁਕਾਬਲੇ ਕੋਈ ਵੀ ਕੱਦਾਵਰ ਨੇਤਾ ਨਹੀਂ ਹੈ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਤੀਸਰੀ ਵਾਰ ਜਿੱਤ ਪ੍ਰਾਪਤ ਕਰਕੇ ਹੈਟ੍ਰਿਕ ਬਣਾਉਣਗੇ।

Previous articleਸਿਵਲ ਹਸਪਤਾਲ ਵਿਖੇ ਮਰੀਜ਼ਾਂ ਨੂੰ ਦਿੱਤੇ ਜਾ ਰਹੇ ਮੁਫਤ ਭੋਜਨ ਵਿਚ ਯੋਗਦਾਨ ਪਾਉਣ ਲਈ ਸਮਾਜ ਸੇਵੀ ਆਏ ਅੱਗੇ
Next articleਸਰਕਾਰ ਕੋਝੀਆਂ ਚਾਲਾਂ ਬੰਦ ਕਰਕੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਕੱਢੇ – ਪ੍ਰਧਾਨ ਅਰੁਣ ਗਿੱਲ

LEAVE A REPLY

Please enter your comment!
Please enter your name here