spot_img
Homeਮਾਝਾਗੁਰਦਾਸਪੁਰਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਇਨਸਾਫ਼ ਨਾ ਮਿਲਣ ਤੇ ਤਿੱਖਾ ਸੰਘਰਸ਼ ਵਿੱਢਣ ਦਾ...

ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਇਨਸਾਫ਼ ਨਾ ਮਿਲਣ ਤੇ ਤਿੱਖਾ ਸੰਘਰਸ਼ ਵਿੱਢਣ ਦਾ ਐਲਾਨ

ਕਾਦੀਆਂ 19 ਸਤੰਬਰ ( ਮੁਨੀਰਾ ਸਲਾਮ ਤਾਰੀ)
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪੰਡੋਰੀ ਦੀ ਅਗਵਾਈ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦਾ ਵਫ਼ਦ ਬਟਾਲਾ ਦੇ ਐਸ ਐਸ ਪੀ ਸਾਹਿਬ ਜੀ ਨੂੰ ਮਿਲਿਆ ।ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਮੇਜਰ ਸਿੰਘ ਕੋਟ ਟੋਡਰ ਮੱਲ ਨੇ ਦੱਸਿਆ ਕਿ ਪਿਛਲੇ 1ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਮਜ਼ਦੂਰਾਂ ਨੂੰ ਇਨਸਾਫ਼ ਮੰਗਦਿਆਂ ਨੂੰ ਪਰ ਪਿੰਡ ਮਸਾਣੀਆ ਦੇ ਐੱਸ ਸੀ ਭਾਈਚਾਰੇ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ‌ ਤਿੰਨ ਵਾਰੀ ਪਹਿਲੇ ਵੀ ਐੱਸਐੱਸਪੀ ਬਟਾਲਾ ਦੇ ਦਫ਼ਤਰ ਬਾਹਰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਦੇ ਵਿਚ ਪਿੰਡ ਮਸਾਣੀਆਂ ਵਿੱਚ ਪੰਚਾਇਤੀ ਜ਼ਮੀਨ ਦੇ ਤੀਸਰੇ ਹਿੱਸੇ ਦੀ ਜ਼ਮੀਨ ਦੀ ਡੰਮੀ ਬੋਲੀ ਖ਼ਿਲਾਫ਼ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਵਿੱਚ 15 ਅਗਸਤ 2021ਨੂੰ ਪੰਚਾਇਤੀ ਜ਼ਮੀਨ ਵਿੱਚ ਪੱਕਾ ਮੋਰਚਾ ਲਗਾਇਆ ਗਿਆ ਜਿਸ ਚ ਪਿੰਡ ਦੇ ਬੇਜ਼ਮੀਨੇ ਐੱਸਸੀ ਭਾਈਚਾਰੇ ਦੇ ਮਜ਼ਦੂਰ ਅਤੇ ਜਥੇਬੰਦੀ ਦੇ ਲੋਕ ਸਨ ।ਜ਼ਮੀਨ ਵਿੱਚ ਧਰਨੇ ਤੇ ਬੈਠੇ ਆਪਣਾ ਹੱਕ ਮੰਗਦੇ ਲੋਕਾਂ ਉੱਤੇ 24 ਸਤੰਬਰ 2021 ਨੂੰ ਪੇਂਡੂ ਅਮੀਰ ਧਨਾਢ ਚੌਧਰੀਆਂ ਵੱਲੋਂ ਪਿੰਡ ਮਸਾਣੀਆ ਦੇ ਸਰਪੰਚ ਦੀ ਅਗਵਾਈ ਵਿੱਚ 100 ਦੇ ਕਰੀਬ ਗੁੰਡੇ ਇਕੱਠੇ ਕਰਕੇ ਹਮਲਾ ਕੀਤਾ ਗਿਆ ਸੀ। ਜਿਸ ਵਿੱਚ ਬਹੁਤ ਸਾਰੇ ਮਜ਼ਦੂਰਾਂ ਅਤੇ ਜਥੇਬੰਦੀ ਦੇ ਆਗੂਆਂ ਦੇ ਸੱਟਾਂ ਲੱਗੀਆਂ ਸਨ ਪਹਿਲਾਂ ਵੀ ਤਿੰਨ ਵਾਰੀ ਮਜ਼ਦੂਰਾਂ ਨੇ ਬਟਾਲਾ ਐਸਐਸਪੀ ਦੇ ਦਫਤਰ ਮੂਹਰੇ ਧਰਨਾ ਦਿੱਤਾ ਸੀ ਪਿਛਲੇ ਦਿਨੀਂ 11ਜੁਲਾਈ 2022 ਨੂੰ ਪੱਕਾ ਧਰਨਾ ਦੇਣ ਦਾ ਐਲਾਨ ਕੀਤਾ ਸੀ ਪਰ ਬਟਾਲਾ ਪੁਲਿਸ ਨੇ ਭਰੋਸਾ ਦਿੱਤਾ ਸੀ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਦੋਸ਼ੀਆਂ ਨੂੰ ਫੜਲਿਆਂ ਜਾਵੇਗਾ ।ਪਿਛਲੇ ਇਕ ਸਾਲ ਤੋਂ ਇਹ ਬਟਾਲਾ ਪੁਲਸ ਪ੍ਰਸ਼ਾਸਨ ਦੇ ਧਿਆਨ ਵਿੱਚ ਹੈ ਜਥੇਬੰਦੀ ਲਗਾਤਾਰ ਇਸ ਮਾਮਲੇ ਤੇ ਸੰਘਰਸ਼ ਕਰ ਰਹੀ ਹੈ 14 ਦੋਸ਼ੀਆਂ ਦੇ ਉਤੇ ਐੱਸਸੀ ਐੱਸਟੀ ਐਕਟ ਦਾ ਪਰਚਾ ਦਰਜਾ ਦਰਜ ਕੀਤਾ ਹੋਇਆ ਹੈ, ਪਰ ਬਟਾਲਾ ਪੁਲੀਸ ਨਾਲ ਪੇਂਡੂ ਅਮੀਰ ਧਨਾਢ ਚੌਧਰੀਆਂ ਦੀ ਸਾਂਝ ਭਿਆਲੀ ਹੋਣ ਕਰ ਕੇ ਬਟਾਲਾ ਪੁਲੀਸ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ।ਜਿਸ ਸਮੇਂ ਇਹ ਘਟਨਾ ਵਾਪਰੀ ਸੀ ਉਸ ਸਮੇਂ ਕਾਂਗਰਸ ਦੀ ਸਰਕਾਰ ਸੀ ਲੇਕਿਨ ਅੱਜ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪੇਂਡੂ ਅਮੀਰ ਧਨਾਢ ਚੌਧਰੀਆਂ ਨਾਲ ਖੜ੍ਹੀ ਹੈ, ਅਤੇ ਰਾਜ਼ੀਨਾਮੇ ਦਾ ਦਬਾਅ ਲਗਾਤਾਰ ਬਣਾਇਆ ਜਾ ਰਿਹਾ ਜੇਕਰ ਜ਼ਿਲ੍ਹਾ ਪੁਲਿਸ ਬਟਾਲਾ ਐਸ ਐਸ ਪੀ ਮਜ਼ਦੂਰਾਂ ਨੂੰ ਇਨਸਾਫ ਨਹੀਂ ਦਿੰਦਾ ਤਾਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਜ਼ਿਲ੍ਹਾ ਪੁਲਿਸ ਬਟਾਲਾ ‌ ਦੇ ਖਿਲਾਫ ਮਜ਼ਦੂਰਾਂ ਨੂੰ ਵੱਡੇ ਪੱਧਰ ਤੇ ਲਾਮ ਬੰਦ ਕਰਕੇ ਤਿੱਖਾ ਸਘੰਰਸ਼ ਕੀਤਾ ਜਾਵੇਗਾ। ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਸਾਥੀ
ਕਾਲਾ ਸਿੰਘ ਭਰਥ, ਬਚਨ ਸਿੰਘ ਮਸਾਣੀਆਂ ,ਕਾਲੀ,ਕਰਨ ਜਾਗੋਵਾਲ ਬਾਂਗਰ, ਕੁਲਵੰਤ ਸਿੰਘ, ਲਖਵਿੰਦਰ ਸਿੰਘ, ਦਰਬਾਰਾ ਸਿੰਘ, ਹਰਮਨਪ੍ਰੀਤ ਸਿੰਘ ਰਿੱਕੀ ,ਹਾਜ਼ਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments