spot_img
Homeਮਾਝਾਗੁਰਦਾਸਪੁਰਬਾਬਾ ਨਾਗਾ ਦੀ ਯਾਦ ਵਿੱਚ ਦੋ ਰੋਜ਼ਾ ਪੇਡੂ ਖੇਡ ਮੇਲਾ ਅਤੇ ਕਬੱਡੀ...

ਬਾਬਾ ਨਾਗਾ ਦੀ ਯਾਦ ਵਿੱਚ ਦੋ ਰੋਜ਼ਾ ਪੇਡੂ ਖੇਡ ਮੇਲਾ ਅਤੇ ਕਬੱਡੀ ਟੂਰਨਾਮੈਂਟ ਕਰਵਾਇਆ।

ਕਾਦੀਆਂ 18 ਸਤੰਬਰ (ਮੁਨੀਰਾ ਸਲਾਮ ਤਾਰੀ) :- ਬਲਾਕ ਕਾਹਨੂੰਵਾਨ ਦੇ ਪਿੰਡ ਕੋਟਲੀ ਸੈਣੀਆਂ ਵਿਖੇ ਐਨ ਆਰ ਆਈ ਨੌਜਵਾਨਾਂ  ਭਰਾਂਵਾ ਅਤੇ ਗ੍ਰਾਮ ਪੰਚਾਇਤ ਨਵੀਂ ਆਬਾਦੀ ਕੋਟਲੀ ਸੈਣੀਆਂ ਦੇ ਸਹਿਯੋਗ ਨਾਲ ਬਾਬਾ ਨਾਗਾ ਸਪੋਰਟਸ ਕਲੱਬ ਕੋਟਲੀ ਸੈਣੀਆਂ ਵੱਲੋਂ 57ਵਾ ਦੋ ਰੋਜ਼ਾ ਪੇਂਡੂ ਖੇਡ ਮੇਲਾ ਅਤੇ ਕਬੱਡੀ ਟੂਰਨਾਮੈਂਟ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਟੂਰਨਾਮੈਂਟ ਦਾ ਉਦਘਾਟਨ ਮੇਲਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਸਾਂਝੇ ਤੌਰ ਤੇ ਕੀਤਾ। ਇਸ ਖੇਡ ਮੇਲੇ ਦੇ ਪਹਿਲੇ ਦਿਨ ਪਿੰਡ ਪੱਧਰ ਦੀਆਂ 7 ਕਬੱਡੀ ਟੀਮਾਂ ਨੇ ਹਿੱਸਾ ਲਿਆ ਅਤੇ ਜੇਤੂ ਟੀਮਾਂ ਨੂੰ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ਤੇ ਇਨਾਮ ਵੰਡੇ ਗਏ। ਇਸ ਖੇਡ ਮੇਲੇ ਦੇ ਦੂਸਰੇ ਦਿਨ ਪੰਜਾਬ ਦੇ ਮਸ਼ਹੂਰ ਹਾਸਰਸ ਕਲਾਕਾਰ ਅਤਰੋ-ਚਤਰੋ ਨੇ ਆਪਣੇ ਸਕਿੱਟਾਂ ਰਾਹੀਂ ਸਰੋਤਿਆਂ ਨੂੰ ਹਸਾ ਹਸਾ ਕੇ ਢਿੱਡੀਂ ਪੀੜਾਂ ਪਾਈਆਂ। ਇਸ ਮੌਕੇ ਅਤਰੋ ਚਤਰੋ ਨੇ ਹਜ਼ਾਰਾਂ ਦੀ ਤਾਦਾਦ ਵਿਚ ਸਰੋਤਿਆਂ ਦਾ ਭਾਰੀ ਮਨੋਰੰਜਨ ਕੀਤਾ ਅਤੇ ਬਜ਼ੁਰਗਾਂ ਤੇ ਤੰਜ ਕਸ ਕੇ ਉਨ੍ਹਾਂ ਨੂੰ ਹਸਾ ਹਸਾ ਕੇ ਤੇ ਹਾਸੇ ਮਜ਼ਾਕ ਨਾਲ ਦਰਸ਼ਕਾਂ ਤੋਂ ਵਾਹ ਵਾਹ ਖੱਟੀ। ਉਪਰੰਤ ਖੇਡ ਮੇਲੇ ਦੇ ਦੂਸਰੇ ਦਿਨ ਪਹੁੰਚੀਆਂ ਨਾਮਵਰ ਕਬੱਡੀ ਕਲੱਬ ਦੀਆਂ 8 ਟੀਮਾਂ ਦੇ ਫਸਵੇਂ ਮੈਚ ਕਰਵਾਏ ਗਏ ਜਿਨ੍ਹਾਂ ਵਿੱਚੋਂ ਸੈਮੀ ਫਾਈਨਲਦੀ ਮਹਿਕ ਬੀਬੀ ਸੁੰਦਰੀ ਕਬੱਡੀ ਕਲੱਬ ਅਤੇ ਹਾਰਨੀਆਂ ਕਬੱਡੀ ਕਲੱਬ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਹਨਾਂ ਦੋਹਾਂ ਕਬੱਡੀ ਕਲੱਬ ਦੀਆਂ ਟੀਮਾਂ ਦੇ ਹੋਏ ਫਸਵੇਂ ਦਿਲ ਖਿਚਵੇਂ ਫਾਈਨਲ ਮੁਕਾਬਲੇ ਵਿੱਚ ਹਾਰਨੀਆਂ ਕਬੱਡੀ ਕਲੱਬ ਦੀ ਟੀਮ ਨੇ ਡੇਰ ਅੰਕ ਨਾਲ ਫਾਈਨਲ ਮੁਕਾਬਲਾ ਜਿੱਤ ਕੇ ਬਾਬਾ ਨਾਗਾ ਸਪੋਰਟਸ ਕਬੱਡੀ ਕਲੱਬ ਦੇ 57ਵੇਂ ਖੇਡ ਮੇਲੇ ਦਾ ਖ਼ਿਤਾਬ 25 ਹਜ਼ਾਰ ਰੁਪਏ ਨਗਦ ਇਨਾਮ ਅਤੇ ਟ੍ਰਾਫੀ ਜਿੱਤ ਕੇ ਆਪਣੇ ਨਾਮ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਪੇਂਡੂ ਰਿਵਿਆਤੀ ਖੇਡਾਂ ਵੀ ਕਰਵਾਈਆਂ ਗਈਆਂ ਜਿਨ੍ਹਾਂ ਵਿੱਚ ਛੋਟੇ-ਛੋਟੇ ਬੱਚਿਆਂ ਦੀਆਂ ਦੌੜਾਂ ਅਤੇ ਦੰਦਾਂ ਨਾਲ ਭਾਰ ਚੁੱਕਣਾਂ, ਮੋਟਰਸਾਈਕਲ ਖਿੱਚਣਾਂ ਵਰਗੀਆਂ ਖੇਡਾਂ ਦਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਖੇਡ ਮੇਲੇ ਦੀਆਂ ਪਹਿਲੇ ਜੇਤੂ  ਰਹੀਆਂ ਕਬੱਡੀ ਟੀਮਾਂ ਨੂੰ ਖੇਡ ਮੇਲੇ ਦੇ ਮੁੱਖ ਮਹਿਮਾਨ ਸੰਤ ਜਗੀਰ ਸਿੰਘ ਗੁਰਦੁਆਰਾ ਸ਼ਹੀਦਾਂ ਪਿਪਲੀ ਸਾਹਿਬ ਵਾਲਿਆਂ ਵੱਲੋਂ ਅਤੇ ਪ੍ਰਬੰਧਕ ਕਮੇਟੀ ਨੇ ਇਨਾਮ ਵੰਡੇ। ਇਸ ਮੌਕੇ ਸੰਤ ਬਾਬਾ ਜਗੀਰ ਸਿੰਘ ਨੂੰ ਬਾਬਾ ਨਾਗਾ ਸਪੋਰਟਸ ਕਲੱਬ ਨਵੀਂ ਆਬਾਦੀ ਕੋਟਲੀ ਸੈਣੀਆਂ ਦੇ ਆਗੂਆਂ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋਂ ਸਾਂਝੇ ਤੌਰ ਤੇ ਸਿਰੋਪਾ ਦੇ ਕੇ ਸਨਮਾਨਤ ਕੀਤਾ ਗਿਆ। ਇਸ ਉਪਰੰਤ ਫਾਈਨਲ ਕਬੱਡੀ ਕੱਪ ਦੀ ਜੇਤੂ ਰਹੀ ਕਬੱਡੀ ਕਲੱਬ ਹਰਨੀਆਂ ਦੀ ਟੀਮ ਨੂੰ ਸੰਮਤੀ ਮੈਂਬਰ ਮਾਧੋ ਸਿੰਘ, ਯੂਥ ਕਲੱਬ ਪ੍ਰਧਾਨ ਸੁਖਜੀਤ ਸਿੰਘ, ਖੇਡ ਕਲੱਬ ਦੇ ਪ੍ਰਧਾਨ ਜਰਮਨਜੀਤ ਸਿੰਘ, ਸਰਪੰਚ ਵੱਸਣ ਸਿੰਘ, ਡਾਕਟਰ ਅਵਤਾਰ ਸਿੰਘ, ਚੈਂਚਲ ਸਿੰਘ ਸਮੇਤ ਸਮੂਹ ਪ੍ਰਬੰਧਕ ਆਗੂਆਂ ਨੇ 25 ਹਜ਼ਾਰ ਰੁਪਏ ਨਗਦ ਇਨਾਮ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ। ਇਸੇ ਤਰ੍ਹਾਂ ਫਾਈਨਲ ਮੈਚ ਵਿਚ ਦੂਸਰੇ ਸਥਾਨ ਤੇ ਸ਼ਹੀਦ ਬੀਬੀ ਸੁੰਦਰੀ ਕਬੱਡੀ ਕਲੱਬ ਯੂ ਐਸ ਏ ਦੀ ਟੀਮ ਨੂੰ ਵੀ 21 ਹਜ਼ਾਰ ਰੁਪਏ ਨਗਦ ਅਤੇ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਮੇਲੇ ਪਹੁੰਚਿਆ ਸ਼ਖਸੀਅਤਾਂ ਤੋਂ ਇਲਾਵਾਂ ਸਮੂਹ ਯੂਥ ਕਲੱਬ ਦੇ ਅਹੁਦੇਦਾਰਾਂ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜਰਮਨਜੀਤ ਸਿੰਘ, ਸੁਖਜੀਤ ਸਿੰਘ ਸੈਣੀ, ਡਾਕਟਰ ਅਵਤਾਰ ਸਿੰਘ, ਚੈਂਚਲ ਸਿੰਘ, ਮਹਿੰਦਰ ਸਿੰਘ, ਸੁਰਜੀਤ ਸਿੰਘ, ਗੁਰਬਚਨ ਸਿੰਘ, ਤਰਲੋਕ ਸਿੰਘ, ਸਲਵਿੰਦਰ ਸਿੰਘ ਸਰਪੰਚ ਵਸਣ ਸਿੰਘ, ਕਰਮਜੀਤ ਸਿੰਘ, ਹਰਵਿੰਦਰ ਸਿੰਘ, ਸਲਵਿੰਦਰ ਸਿੰਘ ਸਰਪੰਚ, ਮਹਿੰਦਰ ਸਿੰਘ, ਸਵਰਨ ਸਿੰਘ ਸਰਪੰਚ, ਬਲਜੀਤ ਸਿੰਘ ਪੰਚ ਤੋਂ ਇਲਾਵਾ ਕਲੱਬ ਮੈਂਬਰ ਹਾਜਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments