spot_img
Homeਮਾਝਾਗੁਰਦਾਸਪੁਰਸ੍ਰੀ ਵਿਜੈ ਪ੍ਰਭਾਕਰ ਨੇ ਆਪਣੇ ਸਾਥੀਆਂ ਨਾਲ ਨਵ ਨਿਯੁਕਤ ਪ੍ਰਿੰਸੀਪਲ ਸਰਦਾਰ ਧਿਆਨ...

ਸ੍ਰੀ ਵਿਜੈ ਪ੍ਰਭਾਕਰ ਨੇ ਆਪਣੇ ਸਾਥੀਆਂ ਨਾਲ ਨਵ ਨਿਯੁਕਤ ਪ੍ਰਿੰਸੀਪਲ ਸਰਦਾਰ ਧਿਆਨ ਸਿੰਘ ਦਾ ਕੀਤਾ ਨਿੱਘਾ ਸਵਾਗਤ

ਕਾਦੀਆਂ 17 ਸਤੰਬਰ (ਮੁਨੀਰਾ ਸਲਾਮ ਤਾਰੀ) :-  ਗੁਰੂ ਨਾਨਕ ਕਾਲਜ ਬਟਾਲਾ ਦੇ ਪ੍ਰੋਫੈਸਰ ਧਿਆਨ ਸਿੰਘ ਨੂੰ ਤਰੱਕੀ ਦੇ ਕੇ ਗੁਰੂ ਨਾਨਕ ਕਾਲਜ ਦੇ ਹੀ ਪ੍ਰਿੰਸੀਪਲ ਬਣਨ ਤੇ ਸ਼ਿਵ ਸੈਨਾ ਸਮਾਜਵਾਦੀ ਦੇ ਸੀਨੀਅਰ ਨੇਤਾ ਸ੍ਰੀ ਵਿਜੈ ਪ੍ਰਭਾਕਰ, ਨੇਤਾ ਬ੍ਰਾਹਮਣ ਸਭਾ ਅਤੇ ਨਿਸ਼ਕਾਮ ਸੇਵਾ ਸਮਿਤੀ ਦੇ ਪ੍ਰਧਾਨ ਨੇ ਆਪਣੇ ਸਾਥੀਆਂ ਸਮੇਤ ਨਵ ਨਿਯੁਕਤ ਪ੍ਰਿੰਸੀਪਲ ਸਰਦਾਰ ਧਿਆਨ ਸਿੰਘ ਨੂੰ ਉਨ੍ਹਾਂ ਦੇ ਕਾਲਜ ਦਫਤਰ ਵਿਖੇ ਜਾ ਕੇ ਵਧਾਈ ਦਿੱਤੀ ਅਤੇ ਨਾਲ ਹੀ ਉਨ੍ਹਾਂ ਨੂੰ ਗੁਲਦਸਤਾ ਭੇਂਟ ਕਰਦਿਆਂ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸ੍ਰੀ ਵਿਜੈ ਪ੍ਰਭਾਕਰ ਜੀ ਨੇ ਦੱਸਿਆ ਕਿ ਪ੍ਰਿੰਸੀਪਲ ਧਿਆਨ ਸਿੰਘ ਨੇ ਸਾਰੀ ਉਮਰ ਆਪਣੀ ਕਠੋਰ ਮਿਹਨਤ ਸਦਕਾ ਅੱਜ ਪ੍ਰਿੰਸੀਪਲ ਦਾ ਅਹੁਦਾ ਹਾਸਲ ਕੀਤਾ ਹੈ ਉਨ੍ਹਾਂ ਨੇ ਹਮੇਸ਼ਾਂ ਹੀ ਵਿਦਿਆਰਥੀਆਂ ਨੂੰ ਚੰਗਾ ਗਿਆਨ ਦਿੱਤਾ ਹੈ ਅਤੇ ਸਦਾ ਹੀ ਉਨ੍ਹਾਂ ਨੂੰ ਆਪਣੇ ਬਲਬੂਤੇ ਤੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਚੰਗਾ ਗਿਆਨ ਹਾਸਿਲ ਕਰਨ ਲਈ ਚੰਗੇ ਅਧਿਆਪਕ ਹਮੇਸ਼ਾ ਮਾਰਗ ਦਰਸ਼ਨ ਵਾਂਗ ਵਿਦਿਆਰਥੀ ਦੇ ਜੀਵਨ ਨੂੰ ਰੌਸ਼ਨ ਕਰਦਾ ਹੈ। ਇਸ ਮੌਕੇ ਇਸ ਮੌਕੇ ਨਵ ਨਿਯੁਕਤ ਪ੍ਰਿੰਸੀਪਲ ਧਿਆਨ ਸਿੰਘ ਨੇ ਸ੍ਰੀ ਵਿਜੈ ਪ੍ਰਭਾਕਰ ਅਤੇ ਉਨ੍ਹਾਂ ਦੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਕਾਲਜ ਪ੍ਰਬੰਧਕਾਂ ਨੇ ਮੈਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ ਮੈਂ ਉਸ ਨੂੰ ਤਨਦੇਹੀ ਨਾਲ ਅਤੇ ਪੂਰੀ ਮਿਹਨਤ ਨਾਲ ਨਿਭਾਵਾਂਗਾ ਤਾਂ ਜੋ ਕਾਲਜ ਨੂੰ ਬੁਲੰਦੀਆਂ ਤੱਕ ਲਿਜਾਇਆ ਜਾ ਸਕੇ।  ਮੈ ਸ੍ਰੀ ਵਿਜੈ ਪ੍ਰਭਾਕਰ ਜੀ ਦੇ ਨਾਲ ਮਿੰਠੂ ਬਾਜਵਾ, ਹਰਪਾਲ ਸਿੰਘ, ਇੰਦਰਜੀਤ ਸਿੰਘ, ਗੁਰਪ੍ਰੀਤ ਗੋਪੀ, ਅਮਨ ਗਿੱਲ, ਰਮਨ ਕੁਮਾਰ, ਪ੍ਰਦੀਪ ਸ਼ਰਮਾ, ਜਤਿੰਦਰ ਸਿੰਘ ਆਦ ਸਮੇਤ ਕਾਲਜ ਸਟਾਫ ਹਾਜ਼ਰ ਸੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments