spot_img
Homeਮਾਝਾਗੁਰਦਾਸਪੁਰਗੋਰਾ ਨੇ ਸਰਕਾਰੀ ਹਾਈ ਸਮਾਰਟ ਸਕੂਲ ਪੰਜਗਰਾਈਂ ਵਿਖੇ ਸੁੰਦਰ ਦਸਤਾਰ ਸਜਾਉਣ ਮੁਕਾਬਲੇ...

ਗੋਰਾ ਨੇ ਸਰਕਾਰੀ ਹਾਈ ਸਮਾਰਟ ਸਕੂਲ ਪੰਜਗਰਾਈਂ ਵਿਖੇ ਸੁੰਦਰ ਦਸਤਾਰ ਸਜਾਉਣ ਮੁਕਾਬਲੇ ਕਰਵਾਏ।

ਕਾਦੀਆਂ 17 ਸਤੰਬਰ (ਮੁਨੀਰਾ ਸਲਾਮ ਤਾਰੀ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਬਟਾਲਾ ਤੋਂ ਧਾਰਮਿਕ ਨੁਮਾਇੰਦਗੀ ਕਰ ਰਹੇ ਧਾਰਮਿਕ ਆਗੂ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਮੋਰਚਾ ਗੁਰੂ ਕਾ ਬਾਗ ਤੇ ਸਾਕਾ ਸ੍ਰੀ ਪੰਜਾ ਸਾਹਿਬ ਦੇ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੰਦੋਈ ਵਿਖੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦਾ ਅਤੇ ਨੋਵੀਂ ਤੋਂ ਦਸਵੁ ਜਮਾਤ ਦੇ ਵੱਖ-ਵੱਖ ਦੋ ਭਾਗਾਂ ਵਿੱਚ ਮੁਕਾਬਲਾ ਕਰਵਾਇਆ ਗਿਆ।
ਇਸ ਮੌਕੇ ਤੇ ਬੱਚਿਆਂ ਵੱਲੋਂ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਵਿੱਚ ਭਾਗ ਲੈ ਦੇ ਸੁੰਦਰ ਦਸਤਾਰਾਂ ਸਜਾਈਆਂ ਗਈਆਂ।
ਇਸ ਮੌਕੇ ਸਿਮਰਨਜੀਤ ਸਿੰਘ ਕੋਟ ਟੋਡਰ ਮੱਲ ਪ੍ਰਚਾਰਕ, ਗੁਰਮੁੱਖ ਸਿੰਘ ਖਾਲਸਾ ਪ੍ਰਚਾਰਕ, ਸ੍ਰ ਬਲਬੀਰ ਸਿੰਘ ਸੇਖਵਾਂ ਪ੍ਰਚਾਰਕ, ਸ੍ਰ ਤਰਸੇਮ ਸਿੰਘ ਸੇਖਵਾਂ ਕਵੀਸ਼ਰ ਧਰਮ ਪ੍ਰਚਾਰ ਕਮੇਟੀ, ਭਾਈ ਮੋਹਣ ਸਿੰਘ ਕਵੀਸ਼ਰ ਅਤੇ ਭਾਈ ਗੁਰਦੇਵ ਸਿੰਘ ਕਵੀਸ਼ਰ ਨੇ ਜੱਜ ਦੀ ਭੂਮਿਕਾ ਬਾਖੂਬੀ ਨਿਭਾਈ।ਸੁੰਦਰ ਦਸਤਾਰ ਸਜਾਉਣ ਮੁਕਾਬਲੇ ਦੇ ਜੂਨੀਅਰ ਭਾਗ ਦੇ ਵਿਦਿਆਰਥੀਆਂ ਵਿੱਚੋਂ ਪਹਿਲਾਂ ਸਥਾਨ ਸ੍ਰ ਗੁਰਨੂਰ ਸਿੰਘ, ਦੂਸਰਾ ਸਥਾਨ ਸ੍ਰ ਮਨਦੀਪ ਸਿੰਘ ਅਤੇ ਸ੍ਰ ਨਵਜੋਤ ਸਿੰਘ  ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਤੇ ਸੀਨੀਅਰ ਗੁਰੱਪ ਦੇ ਵਿਦਿਆਰਥੀਆਂ ਦੇ ਮੁਕਾਬਲੇ ਵਿੱਚ ਪਹਿਲਾਂ ਸਥਾਨ ਸ੍ਰ ਹਰਭਿੰਦਰ ਸਿੰਘ  ਸਿੰਘ, ਦੂਸਰਾ ਸਥਾਨ ਸ੍ਰ ਸਾਗਰਪ੍ਰਤਾਪ ਸਿੰਘ ਅਤੇ ਸ੍ਰ ਪਵਨਪ੍ਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮੁਕਾਬਲੇ ਵਿੱਚ ਪਹਿਲੇ ਤੇ ਦੂਸਰੇ ਸਥਾਨ ਤੇ ਆਉਣ ਵਾਲੇ ਦੋਹਾਂ ਭਾਗਾਂ ਦੇ ਵਿਦਿਆਰਥੀਆਂ ਨੂੰ ਫਾਈਨਲ ਮੁਕਾਬਲੇ ਵਾਸਤੇ ਸ਼ਾਮਲ ਕੀਤਾ ਗਿਆ।
ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮੌਕੇ ਤੇ ਸੰਬੋਧਨ ਹੁੰਦਿਆਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਸ਼ਹਾਦਤਾਂ ਦੇ ਕੇ ਸਿੱਖ ਕੌਮ ਦੇ ਦਸਤਾਰ ਦੀ ਵੱਖਰੀ ਪਛਾਣ ਬਣਾਈ ਹੈ। ਉਹਨਾਂ ਕਿਹਾ ਕਿ ਦਸਤਾਰ ਹੀ ਸਿੱਖ ਦੀ ਅਸਲ ਪਹਿਚਾਣ ਅਤੇ ਸ਼ਾਨ ਹੈ। ਜਥੇਦਾਰ ਗੋਰਾ ਨੇ ਕਿਹਾ ਕਿ ਦਸਤਾਰ ਸਜਾਉਣੀ ਸਿੱਖੀ ਵਾਸਤੇ ਸਭ ਤੋਂ ਜ਼ਰੂਰੀ ਹੈ। ਜਥੇਦਾਰ ਗੋਰਾ ਨੇ ਪ੍ਰਿੰਸੀਪਲ ਸ੍ਰ ਮਨਪ੍ਰੀਤ ਸਿੰਘ ਅਤੇ ਸਮੂਹ ਸਕੂਲ ਦੇ ਸਟਾਫ ਵੱਲੋਂ ਦਿੱਤੇ ਗਏ ਵਿਸ਼ੇਸ਼ ਸਹਿਯੋਗ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਵਿੱਚ ਪਹਿਲੇ, ਦੂਸਰੇ, ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਅਤੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ੍ਰ ਬਲਵਿੰਦਰ ਸਿੰਘ ਕਾਹਲਵਾਂ ਸਕੱਤਰ ਧਰਮ ਪ੍ਰਚਾਰ ਕਮੇਟੀ ਵੱਲੋਂ ਵਧਾਈ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਡਲ, ਸਨਮਾਨ ਪੱਤਰ ਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਤੇ ਸ੍ਰ ਮਨਪ੍ਰੀਤ ਸਿੰਘ ਪ੍ਰਿੰਸੀਪਲ ਨੇ ਜਥੇਦਾਰ ਗੋਰਾ ਵੱਲੋਂ ਨੋਜਵਾਨਾਂ ਨੂੰ ਸਿੱਖੀ ਨਾਲ ਜੋੜਨ ਦੇ ਕੀਤੇ ਜਾ ਰਹੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਤੇ ਸੈਮੀਨਾਰ ਹਰ ਸਕੂਲ ਵਿੱਚ ਲਗਾਏ ਜਾਣੇ ਚਾਹੀਦੇ ਹਨ।
ਇਸ ਮੌਕੇ ਤੇ ਸ੍ਰ ਤਰਲੋਕ ਸਿੰਘ, ਹਰਜੀਤ ਸਿੰਘ, ਰੁਪਿੰਦਰ ਜੀਤ ਸਿੰਘ, ਬਲਜਿੰਦਰ ਸਿੰਘ, ਸ੍ਰ ਹਰਬਿਰੰਦਰ ਸਿੰਘ,ਸ੍ਰ ਕੁਲਦੀਪ ਸਿੰਘ, ਸ੍ਰੀ ਰਾਜੀਵ ਭਾਟੀਆ,ਸ੍ਰ ਹਰਪ੍ਰੀਤ ਸਿੰਘ,ਸ੍ਰ ਗੁਰਤਿੰਦਰ ਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਸ੍ਰੀ ਅੱਚਲ ਸਾਹਿਬ, ਸ੍ਰ ਮਨਜੀਤ ਸਿੰਘ ਕਾਦੀਆਂ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ, ਸ੍ਰ ਸਿਮਰਨਜੀਤ ਸਿੰਘ ਕੋਟ ਟੋਡਰ ਮੱਲ ਪ੍ਰਚਾਰਕ,ਸ੍ਰ ਬਲਬੀਰ ਸਿੰਘ ਸੇਖਵਾਂ ਪ੍ਰਚਾਰਕ,ਸ੍ਰ ਗੁਰਮੁੱਖ ਸਿੰਘ ਖਾਲਸਾ ਪ੍ਰਚਾਰਕ, ਭਾਈ ਤਰਸੇਮ ਸਿੰਘ ਸੇਖਵਾਂ ਕਵੀਸ਼ਰ ਧਰਮ ਪ੍ਰਚਾਰ ਕਮੇਟੀ, ਭਾਈ ਮੋਹਣ ਸਿੰਘ ਕਵੀਸ਼ਰ, ਭਾਈ ਗੁਰਦੇਵ ਸਿੰਘ ਕਵੀਸ਼ਰ, ਸ੍ਰ ਅਰਸ਼ਪ੍ਰੀਤ ਸਿੰਘ ਸਾਹਿਬ, ਸ੍ਰ ਨਵਪ੍ਰੀਤ ਸਿੰਘ ਪ੍ਰਿੰਸ ਆਦ ਹਾਜ਼ਰ ਸਨ
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments