spot_img
Homeਮਾਝਾਗੁਰਦਾਸਪੁਰਬਲਾਕ ਪੱਧਰੀ ਖੇਡਾਂ ਬਲਾਕ ਕਾਦੀਆਂ ਵਿਚ ਕਲੱਸਟਰ ਲੀਲ ਕਲਾਂ ਨੇ ਵਧੀਆ ਪ੍ਰਦਰਸ਼ਨ...

ਬਲਾਕ ਪੱਧਰੀ ਖੇਡਾਂ ਬਲਾਕ ਕਾਦੀਆਂ ਵਿਚ ਕਲੱਸਟਰ ਲੀਲ ਕਲਾਂ ਨੇ ਵਧੀਆ ਪ੍ਰਦਰਸ਼ਨ ਕੀਤਾ

ਕਾਦੀਆਂ 17 ਸਤੰਬਰ (ਸਲਾਮ ਤਾਰੀ)

ਬਲਾਕ ਪੱਧਰੀ ਖੇਡਾਂ ਬਲਾਕ ਕਾਦੀਆਂ ਬੜੇ ਉਤਸ਼ਾਹ ਪੂਰਵਕ ਸਮਾਪਤ ਹੋਈਆਂ । ਇਨ੍ਹਾਂ ਖੇਡਾਂ ਵਿੱਚ ਕੁੱਲ 8 ਕਲੱਸਟਰ ਅਤੇ 58 ਸਕੂਲਾਂ ਨੇ ਭਾਗ ਲਿਆ । ਇਨ੍ਹਾਂ ਖੇਡਾਂ ਵਿੱਚ ਬਤੌਰ ਮੁੱਖ ਮਹਿਮਾਨ ਪਰਲੋਕ ਸਿੰਘ ਬੀ ਪੀ ਈ ਓ ਕਾਦੀਆਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ । ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਸ ਹਰਪ੍ਰੀਤ ਸਿੰਘ ਕੋਹਾੜ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਕਲੱਸਟਰ ਲੀਲ ਕਲਾਂ ਤੋਂ ਕੁੱਲ 9 ਸਕੂਲਾਂ ਦੇ ਵਿਦਿਆਰਥੀਆਂ ਨੇ ਸੀ ਐਚ ਟੀ ਸ੍ਰੀਮਤੀ ਦਵਿੰਦਰ ਕੌਰ ਜੀ ਦੀ ਅਗਵਾਈ ਵਿੱਚ ਭਾਗ ਲਿਆ । ਇਨ੍ਹਾਂ ਖੇਡਾਂ ਵਿੱਚ ਸ਼ਤਰੰਜ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕਾਦੀਆਂ ਦੀ ਵਿਦਿਆਰਥਣ ਪਰਾਚੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।ਇਸੇ ਹੀ ਸਕੂਲ ਤੋ ਜ਼ਰੀਨਾ ਖਾਤੂਨ ਨੇ 200 ਮੀਟਰ ਰੇਸ ਵਿੱਚ ਪਹਿਲਾ ਸਥਾਨ ਮਸਤੂਰਾ ਨੇ ਰੱਸੀ ਟੱਪਣ ਵਿੱਚ ਪਹਿਲਾ ਸਥਾਨ , ਹੈਮਨ ਨੇ ਕੁਸ਼ਤੀ ਵਿੱਚ ਦੂਸਰਾ ਸਥਾਨ, ਸੂਰਜ ਨੇ ਕੁਸ਼ਤੀ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ । ਸਰਕਾਰੀ ਪ੍ਰਾਇਮਰੀ ਸਕੂਲ ਲੀਲ ਕਲਾਂ ਦੀ ਖੋ ਖੋ ਦੀ ਟੀਮ ਬਲਾਕ ਵਿੱਚੋਂ ਦੂਸਰੇ ਸਥਾਨ ਤੇ ਰਹੀ । ਸਰਕਾਰੀ ਪ੍ਰਾਇਮਰੀ ਸਕੂਲ ਨੱਤ ਮੋਕਲ ਤੋਂ ਬਲਜਿੰਦਰ ਸਿੰਘ ਅਤੇ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪਹੁੰਚੇ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ । ਜਿਸ ਵਿੱਚ ਸਹਿਜਪਾਲ ਸਿੰਘ ਨੇ 100 ਮੀਟਰ ਤੇ 200 ਮੀਟਰ ਰੇਸ ਵਿੱਚ ਪਹਿਲਾ ਸਥਾਨ , ਸ਼ਹਿਬਾਜ਼ ਨੇ 400 ਮੀਟਰ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ । ਬੱਚਿਆਂ ਦੇ ਨਾਲ ਨਾਲ ਪਹੁੰਚੇ ਅਧਿਆਪਕ ਸ੍ਰੀ ਅਸ਼ੋਕ ਰਾਜਾ , ਸ੍ਰੀਮਤੀ ਪਰਵੀਨ ਰਾਣੀ , ਅਮਨਦੀਪ ਕੌਰ , ਸ੍ਰੀਮਤੀ ਕਰਮਜੀਤ ਕੌਰ , ਸ਼੍ਰੀਮਤੀ ਪਰਮਜੀਤ ਕੌਰ ‘ ਅਦਿੱਤੀ ਗੁਪਤਾ , ਸ ਬਲਜਿੰਦਰ ਸਿੰਘ , ਸ ਅਮਰਿੰਦਰ ਸਿੰਘ ,ਬੱਚਿਆਂ ਦੇ ਇਸ ਨਤੀਜੇ ਤੋਂ ਬਹੁਤ ਖੁਸ਼ ਹੋਏ ਤੇ ਬੱਚਿਆਂ ਨੂੰ ਵਧਾਈ ਦਿੱਤੀ । ਸ੍ਰੀਮਤੀ ਦਵਿੰਦਰ ਕੌਰ ਸੀ ਐਚ ਟੀ ਨੇ ਵੀ ਬੱਚਿਆਂ ਨੂੰ ਵਧੀਆ ਪ੍ਰਦਰਸ਼ਨ ਲਈ ਲੀਲ ਕਲਾਂ ਸੈਂਟਰ ਦੇ ਸਾਰੇ ਅਧਿਆਪਕਾਂ ਤੇ ਬੱਚਿਆਂ ਨੂੰ ਵਧਾਈ ਦਿੱਤੀ । ਸ ਹਰਪ੍ਰੀਤ ਸਿੰਘ ਕੋਹਾੜ ਨੇ ਸਾਰੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ ਤੇ ਸਾਰੇ ਲੀਲ ਕਲਾਂ ਕਲੱਸਟਰ ਦੀ ਇਸ ਵਧੀਆ ਜਿੱਤ ਲਈ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ । ਫੋਟੋ :-ਕਲੱਸਟਰ ਲੀਲ ਕਲਾਂ ਬਲਾਕ ਕਾਦੀਆਂ ਦੇ ਜੇਤੂ ਵਿਦਿਆਰਥੀਆਂ ਦੇ ਨਾਲ ਅਧਿਆਪਕ ਅਤੇ ਹੋਰ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments