spot_img
Homeਮਾਝਾਗੁਰਦਾਸਪੁਰਸਿਹਤ ਪ੍ਰੋਗਰਾਮਾਂ ਸਬੰਧੀ ਫੀਲਡ ਸਟਾਫ ਦੀ ਕਿੱਤੀ ਬੈਠਕ

ਸਿਹਤ ਪ੍ਰੋਗਰਾਮਾਂ ਸਬੰਧੀ ਫੀਲਡ ਸਟਾਫ ਦੀ ਕਿੱਤੀ ਬੈਠਕ

ਕਾਦੀਆ 17 ਸਤੰਬਰ,(ਸੁਰਿੰਦਰ ਕੌਰ ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨੋਹਰ ਲਾਲ ਦੀ ਅਗਵਾਈ ਹੇਠ ਸੀ ਐਚ ਸੀ ਭਾਮ ਵਿਖੇ ਸਮੂਹ ਫੀਲਡ ਸਟਾਫ ਦੀ ਮੀਟਿੰਗ ਰੱਖੀ ਗਈ। ਜਿਸ ਵਿਚ ਬਲਾਕ ਵਿਖੇ ਚਲਦੇ ਸਿਹਤ ਪ੍ਰੋਗਰਾਮਾਂ ਉੱਤੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੀ ਅਗਵਾਈ ਕਰਦੇ ਹੋਏ ਐਸ ਐਮ ਓ ਡਾਕਟਰ ਮਨੋਹਰ ਲਾਲ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦਾ ਮੁੱਖ ਉਦੇਸ਼ ਆਮ ਜਨਤਾ ਨੂੰ ਸਿਹਤ ਸੁਵਿਧਾਵਾਂ ਵਧੀਆ ਮਿਲਣ ਇਸ ਸਬੰਧੀ ਹਰੇਕ ਹੈਲਥ ਅਤੇ ਵੇਲਨੇਸ ਸੈਂਟਰ ਦੀ ਕਾਰਗੁਜ਼ਾਰੀ ਦਾ ਨਿਰੀਖਣ ਕੀਤਾ ਗਿਆ। ਓਹਨਾ ਦੱਸਿਆ ਕਿ ਐਨ ਸੀ ਡੀ ਪ੍ਰੋਗਰਾਮ, ਹਾਈ ਰਿਸ੍ਕ ਮਾਂਵਾਂ ,ਸਰਕਾਰੀ ਹਸਪਤਾਲ ਵਿਖੇ ਜਣੇਪਾ , ਬੇਟੀ ਬਚਾਓ ਬੇਟੀ ਪੜਾਓ, ਬੱਚਿਆਂ ਦੀ ਸੰਪੂਰਨ ਟੀਕਾਕਰਨ, ਪਰਿਵਾਰ ਨਿਯੋਜਨ ਸਬੰਧੀ ਜਰੂਰੀ ਨਿਰਦੇਸ਼ ਆਦਿ ਸਬੰਧੀ ਜਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਸਤੰਬਰ ਮਹੀਨਾ ਪੋਸ਼ਣ ਮਾਹ ਵੱਜੋਂ ਮਨਾਇਆ ਜਾ ਰਿਹਾ ਹੈ ਜਿਸ ਵਿਚ ਬੱਚਿਆ ਦੇ ਪੋਸ਼ਣ, ਖੁਰਾਕ ਅਤੇ ਯੋਗਾ ਬਾਰੇ ਜਾਣਕਾਰੀ ਦਿੱਤੀ ਗਈ ਨਾਲ ਹੀ ਪੋਰਟਲ ਤੇ ਆਨਲਾਈਨ ਕਰਨ ਲਈ ਕਿਹਾ ਗਿਆ। ਆਸ਼ਾ ਫਸੀਲਿਟੇਟਰ ਦੁਆਰਾ ਆਸ਼ ਨੂੰ ਹਦਾਇਤ ਕੀਤੀ ਕਿ ਕੇ ਸੰਸਥਾਗਤ ਡਿਲੀਵਰੀ ਕਰਵਾਈ ਜਾਵੇ ਅਤੇ ਐੱਚ ਬੀ ਅਨ ਸੀ ਅਧੀਨ ਘਰਾਂ ਦੇ ਬਣਦੇ ਟੁਰ ਕੀਤੇ ਜਾਣ। ਇਸ ਮੌਕੇ ਤੇ ਐਸ ਐਮ ਓ ਡਾਕਟਰ ਮਨੋਹਰ ਲਾਲ, ਬੀ ਈ ਈ ਸੁਰਿੰਦਰ ਕੌਰ, ਹਰਭਜਨ ਕੌਰ ਐਲ ਐੱਚ ਵੀ, ਰਾਜਵਿੰਦਰ ਕੌਰ ਐੱਲ ਐੱਚ ਵੀ ,ਸਮੂਹ ਸੀ ਐੱਚ ਓ, ਸਮੂਹ ਏ ਐਨ ਐਮ, ਸਮੂਹ ਆਸ਼ਾ ਫਸੀਲਿਟੇਟਰ ਹਾਜਿਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments