spot_img
Homeਮਾਝਾਗੁਰਦਾਸਪੁਰਸਿਹਤ ਵਿਭਾਗ ਅਤੇ ਕਾਰਪੋਰੇਸ਼ਨ ਵੱਲੋਂ ਸਾਂਝੇ ਤੌਰ ਤੇ ਵਿਜ਼ਿਟ ਦੋਰਾਨ 4 ਜਗਾ...

ਸਿਹਤ ਵਿਭਾਗ ਅਤੇ ਕਾਰਪੋਰੇਸ਼ਨ ਵੱਲੋਂ ਸਾਂਝੇ ਤੌਰ ਤੇ ਵਿਜ਼ਿਟ ਦੋਰਾਨ 4 ਜਗਾ ਤੇ ਮੱਛਰ ਦਾ ਲਾਰਵਾ ਮਿਲਣ ਤੇ ਕੱਟੇ ਚਲਾਨ

ਕਾਦੀਆਂ 16 ਸਿਤੰਬਰ (ਮੁਨੀਰਾ ਸਲਾਮ ਤਾਰੀ) :- ਸਹਾਇਕ ਸਿਵਲ ਸਰਜਨ ਡਾ ਅਦਿਤੀ ਸਲਾਰੀਆ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸਾਕਸ਼ੀ ਦੇ ਨਿਰਦੇਸ਼ਾਂ ਤੇ ਅੱਜ ਸਿਹਤ ਵਿਭਾਗ ਅਤੇ ਕਾਰਪੋਰੇਸ਼ਨ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਇੰਦਰਾ ਕਲੋਨੀ, ਹਿਮਾਚਲ ਰੋਡਵੇਜ਼ ਵਰਕਸ਼ਾਪ, ਰੇਲਵੇ ਡਾਕਖਾਨਾ ਅਤੇ ਰੇਲਵੇ ਪੁਲਸ ਸਟੇਸ਼ਨ ਵਿਖੇ ਡੇਂਗੂ ਮਲੇਰੀਆ ਦੀ ਰੋਕਥਾਮ ਅਤੇ ਅਵੇਅਰਨੇਸ ਕਰਨ ਲਈ ਵਿਜਟ ਕੀਤੀ ਗਈ। ਇਸ ਦੋਰਾਨ ਟੀਮ ਨੂੰ 4 ਥਾਵਾਂ ਤੇ ਜਿਨ੍ਹਾਂ ਵਿਚ ਹਿਮਾਚਲ ਰੋਡਵੇਜ਼ ਦੀ ਵਰਕਸ਼ਾਪ ਵਿੱਚ ਟਾਇਰਾਂ ਵਿੱਚ, ਰੇਲਵੇ ਡਾਕਖਾਨੇ ਦੀ ਬਾਲਟੀ ਵਿਚ ਅਤੇ ਇੰਦਰਾ ਕਲੋਨੀ ਦੇ ਦੋ ਘਰਾਂ ਵਿੱਚ ਕੂਲਰ, ਕੱਡਮ ਕੁਰਸੀ ਆਦ ਵਿੱਚ ਮੱਛਰ ਦਾ ਲਾਰਵਾ ਮਿਲਿਆ ਜਿਸ ਨੂੰ ਸਪਰੇਅ ਟੀਮ ਨੇ ਖਤਮ ਕਰ ਦਿੱਤਾ ਗਿਆ। ਚੀਫ ਸੈਕਟਰੀ ਇਨਸਪੈਕਟਰ ਦੀਪਕ ਕੁਮਾਰ ਨੇ ਮੋਕੇ ਤੇ ਚਲਾਨ ਕੱਟ ਕੇ ਉਨ੍ਹਾਂ ਨੂੰ ਦਿਨ ਮੰਗਲਵਾਰ ਨੂੰ ਕਾਰਪੋਰੇਸ਼ਨ ਦੇ ਸਿਹਤ ਅਫ਼ਸਰ ਕੋਲ ਪੇਸ਼ ਹੋਣ ਦੀ ਹਦਾਇਤ ਜਾਰੀ ਕੀਤੀ। ਇਸ ਮੌਕੇ ਹੈਲਥ ਇੰਸਪੈਕਟਰ ਅਨੋਖ ਲਾਲ ਨੇ ਲੋਕਾਂ ਨੂੰ ਵਾਰਨਿੰਗ ਦਿੱਤੀ ਕਿ ਜੇਕਰ ਅੱਗੇ ਤੋਂ ਵੀ ਲਾਰਵਾ ਮਿਲਿਆ ਤਾਂ ਕਾਰਪੋਰੇਸ਼ਨ ਨੂੰ ਨਾਲ ਲੈਕੇ ਚਲਾਨ ਕੱਟੇ ਜਾਣਗੇ। ਸਪਰੇਅ ਟੀਮ ਵੱਲੋਂ ਘਰਾਂ ਦੇ ਅੰਦਰ ਬਾਹਰ ਸਪਰੇਅ ਕੀਤੀ ਗਈ। ਲੋਕਾਂ ਨੂੰ ਡੇਂਗੂ ਦੇ ਬਚਾਅ ਵਾਸਤੇ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਡੇਂਗੂ ਦੇ ਬਚਾਅ ਵਾਸਤੇ ਹਰ ਘਰ ਦਾ ਜਾਗਰੂਕ ਹੋਣਾ ਜ਼ਰੂਰੀ ਹੈ। ਇਹ ਵੀ ਦੱਸਿਆ ਗਿਆ ਕਿ ਡੇਂਗੂ ਦਾ ਮੱਛਰ ਹਮੇਸ਼ਾਂ ਦਿਨ ਵੇਲੇ ਕੱਟਦਾ ਹੈ ਅਤੇ ਇਸ ਦੀ ਪਹਿਚਾਣ ਚੀਤੇ ਵਰਗੀਆਂ ਧਾਰੀਆਂ ਤੋਂ ਹੁੰਦੀ ਹੈ। ਇਸ ਕਰਕੇ ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ। ਜੇਕਰ ਕਿਸੇ ਨੂੰ ਤੇਜ਼ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਚਮੜੀ ਤੇ ਲਾਲ ਰੰਗ ਦੇ ਦਾਣੇ, ਅੱਖਾਂ ਦਾ ਪਿਛਲੇ ਪਾਸੇ ਨੂੰ ਧਸ ਜਾਣਾ ਇਸ ਦੀਆਂ ਮੁੱਖ ਨਿਸ਼ਾਨੀਆਂ ਹਨ। ਜੇਕਰ ਕਿਸੇ ਨੂੰ ਇਨ੍ਹਾਂ ਵਿੱਚੋਂ ਕੋਈ ਨਿਸ਼ਾਨੀ ਹੈ ਤਾਂ ਤੁਰੰਤ ਸਰਕਾਰੀ ਹਸਪਤਾਲ ਵਿਚ ਇਸ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫਤ ਹੈ। ਟੀਮ ਵਿਚ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ, ਰਾਜਿੰਦਰ ਕੁਮਾਰ, ਹੈਲਥ ਇੰਸਪੈਕਟਰ ਅਨੋਖ ਲਾਲ, ਹੈਲਥ ਇੰਸਪੈਕਟਰ ਰਾਜਿੰਦਰ ਭਗਤ, ਹੈਲਥ ਇੰਸਪੈਕਟ ਰਾਜ ਅੰਮ੍ਰਿਤ ਸਿੰਘ, ਸ਼ਕਤੀ ਗੋਪਾਲ, ਇਕਬਾਲ ਸਿੰਘ, ਮਲਕੀਤ ਸਿੰਘ ਹੈਲਥ ਵਰਕਰ ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments