spot_img
Homeਮਾਝਾਗੁਰਦਾਸਪੁਰਰਲ ਫ਼ਾਰਮੇਸੀ ਅਫ਼ਸਰਾਂ ਵੱਲੋਂ ਪੰਜਾਬ ਸਰਕਾਰ ਨੂੰ 25 ਸਤੰਬਰ ਤੱਕ ਦਾ...

ਰਲ ਫ਼ਾਰਮੇਸੀ ਅਫ਼ਸਰਾਂ ਵੱਲੋਂ ਪੰਜਾਬ ਸਰਕਾਰ ਨੂੰ 25 ਸਤੰਬਰ ਤੱਕ ਦਾ ਅਲਟੀਮੇਟਮ

ਕਾਦੀਆਂ 16  ਸਤੰਬਰ (ਮੁਨੀਰਾ ਸਲਾਮ ਤਾਰੀ) :- ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ 2006 ਤੋ ਕੰਮ ਕਰਦੇ ਰੂਰਲ ਹੈਲਥ ਫ਼ਾਰਮੇਸੀ ਅਫ਼ਸਰਾਂ ਦੀ ਸੂਬਾ ਪੱਧਰੀ ਜੱਥੇਬੰਦੀ ਰੂਰਲ ਹੈਲਥ ਫ਼ਾਰਮੇਸੀ ਅਫ਼ਸਰ ਐਸੋਸਿਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਕਮਲਜੀਤ ਸਿੰਘ ਚੌਹਾਨ ਨੇ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆਂ ਡਿਸਪੈਂਸਰੀਆਂ ਚ ਕੰਮ ਕਰਦੇ ਉੱਚ ਸਿੱਖਿਆ ਪ੍ਰਾਪਤ ਰੂਰਲ ਫ਼ਾਰਮੇਸੀ ਅਫ਼ਸਰਾਂ ਨੂੰ ਪੱਕੇ ਕੀਤੇ ਜਾਣ ਸੰਬੰਧੀ ਸਮਾਂ ਟਪਾਊ ਰਵੱਈਏ ਤੋਂ ਤੰਗ ਹੋ ਕੇ ਸਰਕਾਰ ਨੂੰ 25 ਸਤੰਬਰ 2022 ਤੱਕ ਦਾ ਅਲਟੀਮੇਟ ਦਿੱਤਾ ਹੈ।
ਪ੍ਰੈੱਸ ਦੇ ਨਾਂ ਜਾਰੀ ਪ੍ਰੈੱਸ ਰਿਲੀਜ਼ ਰਾਹੀਂ ਉਨ੍ਹਾਂ ਅੱਗੇ ਕਿਹਾ ਹੈ ਕਿ 25 ਸਤੰਬਰ ਦਾ ਦਿਨ ਹਰ ਸਾਲ ਸੰਸਾਰ ਪੱਧਰ ਤੇ ਵਿਸ਼ਵ ਫ਼ਾਰਮਾਸਿਸਟ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਨ੍ਹਾਂ ਰੂਰਲ ਫ਼ਾਰਮਾਸਿਸਟਾਂ ਦੀ ਇਹ ਮੰਗ ਕਿ ਸਰਕਾਰ ਅਧਿਆਪਕਾਂ ਦੀ ਤਰਜ਼ ਤੇ ਵਿਸ਼ਵ ਫ਼ਾਰਮਾਸਿਸਟ ਦਿਵਸ ਉੱਤੇ ਜਾਂ ਪਹਿਲਾਂ ਸਾਰੇ ਰੂਰਲ ਹੈਲਥ ਫ਼ਾਰਮੇਸੀ ਅਫ਼ਸਰਾਂ ਨੂੰ ਪੱਕਾ ਕਰਨ ਦਾ ਐਲਾਨ ਕਰੇ।
ਫ਼ਾਰਮੇਸੀ ਅਫ਼ਸਰਾਂ ਨੇ ਅੱਗੇ ਦਸਿਆ ਹੈ ਕਿ ਉਹ ਪੰਜਾਬ ਦੇ ਪਿੰਡਾਂ ਦੀਆਂ ਡਿਸਪੈਂਸਰੀਆਂ ਵਿੱਚ ਪਿਛਲੇ 16 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ। ਇਸ ਤਨਖਾਹ ਨਾਲ ਉਨ੍ਹਾਂ ਦੇ ਘਰਾਂ ਦਾ ਗੁਜਾਰਾ ਬਿਲਕੁਲ ਨਹੀਂ ਚਲਦਾ।
ਪਿਛਲੀਆਂ ਸਰਕਾਰਾਂ ਨੇ ਤਾਂ ਉਨ੍ਹਾਂ ਦਾ ਰੱਜ ਕੇ ਸ਼ੋਸ਼ਣ ਕੀਤਾ ਹੀ ਸੀ, ਪਰ ਨਵੀਂ ਬਣੀ ਆਪ ਸਰਕਾਰ ਤੋਂ ਸਾਨੂੰ ਬਹੁਤ ਉਮੀਦਾਂ ਸਨ ਤੇ ਇਨ੍ਹਾਂ ਸਰਕਾਰ ਬਣਨ ਤੋਂ ਪਹਿਲਾਂ ਐਲਾਨ ਕੀਤੇ ਸੀ ਕਿ ਅਸੀਂ ਸਰਕਾਰ ਬਣਾਉਂਦਿਆਂ ਹੀ ਕੱਚੇ ਮੁਲਾਜ਼ਮ ਪੱਕੇ ਕਰ ਦਿਆਂਗੇ, ਪਰ ਮਾਨ ਸਰਕਾਰ ਵੀ ਸਮਾਂ ਟਪਾਊ ਨੀਤੀ ਅਧੀਨ ਨਿੱਤ ਨਵੇਂ ਲਾਰੇ ਲਾ ਕੇ ਸਾਡਾ ਕੀਮਤੀ ਸਮਾਂ ਅਜਾਈਂ ਗਵਾ ਰਹੀ ਹੈ।
ਉਨ੍ਹਾਂ ਕਿਹਾ ਕਿ ਹਾਲ ਇਹ ਹੈ ਕਿ ਪੰਚਾਇਤ ਮੰਤਰੀ ਤੋਂ ਪਿਛਲੇ ਛੇ ਮਹੀਨਿਆਂ ਚ ਕਈ ਵਾਰ ਮਿਲ ਕੇ ਪੈਨਲ ਮੀਟਿੰਗ ਦੀ ਮੰਗ ਕੀਤੀ ਜਾ ਚੁੱਕੀ ਹੈ, ਪਰ ਹਰ ਵਾਰ ਮੀਟਿੰਗ ਦੀ ਥਾਂ ਲਾਰੇ ਹੀ ਪੱਲੇ ਪੈਂਦੇ ਹਨ ਤੇ ਬਾਅਦ ਵਿੱਚ ਮੰਤਰੀ ਦੇ ਪੀ ਏ ਫ਼ੋਨ ਵੀ ਨਹੀਂ ਚੱਕਦੇ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਸਰਕਾਰ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੇ ਵੀ ਸਾਡੇ ਨਾਲ ਮੰਗਾਂ ਨੂੰ ਵਿਚਾਰਨ ਲਈ ਮੀਟਿੰਗ ਨਹੀਂ ਕੀਤੀ। ਜਦ ਕਿ ਬਾਕੀ ਸਾਰੇ ਕੱਚੇ ਮੁਲਾਜ਼ਮਾਂ ਨਾਲ ਇਹ ਕਮੇਟੀ ਮੀਟਿੰਗਾਂ ਕਰ ਚੁੱਕੀ ਹੈ। ਉਨ੍ਹਾਂ ਅੱਗੇ ਕਿਹਾ ਹੈ ਕਿ
ਸੋ ਮੰਤਰੀ ਸਾਹਬ ਦੇ ਇਸ ਰਵੱਈਏ ਤੋਂ ਤੰਗ ਆਕੇ ਅਸੀਂ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਹਾਂ ਕਿ ਛੇਤੀ ਤੋਂ ਛੇਤੀ ਸਮੂਹ ਰੂਰਲ ਫ਼ਾਰਮੇਸੀ ਅਫ਼ਸਰਾਂ ਨੂੰ ਪੱਕਾ ਕੀਤਾ ਜਾਵੇ ਵਰਨਾ ਮਜਬੂਰੀ ਵੱਸ ਪੰਜਾਬ ਦੇ ਸਮੂਹ ਰੂਰਲ ਫ਼ਾਰਮੇਸੀ ਅਫ਼ਸਰ ਇਕੱਠੇ ਹੋ ਕਿ ਪੰਚਾਇਤ ਮੰਤਰੀ ਦੇ ਜੱਦੀ ਪਿੰਡ ਜਗਦੇਵ ਕਲਾਂ ਵਿਖੇ ਰੈਲੀ ਕਰਕੇ ਪੰਚਾਇਤ ਮੰਤਰੀ ਕਲਦੀਪ ਸਿੰਘ ਧਾਲੀਵਾਲ ਦੀ ਕੋਠੀ ਆਗੇ ਪੱਕਾ ਧਰਨਾ ਲਗਾਉਣਗੇ ਜਿਸ ਦੀ ਜਿੰਮੇਵਾਰੀ ਨਿਰੋਲ ਪੰਜਾਬ ਸਰਕਾਰ ਤੇ ਪੰਚਾਇਤ ਮੰਤਰੀ ਦੀ ਹੋਵੇਗੀ।
ਇਸ ਮੌਕੇ ਰੂਰਲ ਹੈਲਥ ਫ਼ਾਰਮੇਸੀ ਅਫ਼ਸਰ ਐਸੋਸਿਏਸ਼ਨ ਪੰਜਾਬ ਦੇ ਸਮੂਹ ਸੀਨੀਅਰ ਆਗੂ ਜਿਨ੍ਹਾਂ ਵਿਚ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਭਾਟੀਆ, ਸਟੇਟ ਕਮੇਟੀ ਮੈਂਬਰ ਬਿਕਰਮਜੀਤ ਸਿੰਘ ਮੱਲੀ ਜ਼ਿਲਾ ਆਗੂਆਂ ਰਵਿੰਦਰ ਸ਼ਰਮਾ, ਅਨਿਲ ਸ਼ਰਮਾ, ਸੁਰਿੰਦਰ ਪ੍ਰਤਾਪ ਸਿੰਘ, ਲਖਵਿੰਦਰ ਸਿੰਘ ਬਾਜਵਾ, ਸੋਨੀ ਸਾਹਿਬ, ਸੁਰਿੰਦਰ ਕੌਰ, ਕੁਲਦੀਪ ਕੌਰ, ਹਰਪ੍ਰੀਤ ਕੌਰ, ਵਰਿੰਦਰ ਕੁਮਾਰ, ਨਰੇਸ਼ ਕੁਮਾਰ, ਕਾਹਨ ਸਿੰਘ, ਕੁਲਜੀਤ ਸਿੰਘ, ਮਨਪ੍ਰੀਤ ਸਿੰਘ ਆਦ ਹਾਜਰ ਸਨ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments