spot_img
Homeਮਾਝਾਗੁਰਦਾਸਪੁਰਕੈਂਪ ਦੌਰਾਨ ਐਨ ਸੀ ਸੀ ਕੈਡਿਟਾਂ ਦੀ ਚੋਣ ਕੀਤੀ ਗਈ।

ਕੈਂਪ ਦੌਰਾਨ ਐਨ ਸੀ ਸੀ ਕੈਡਿਟਾਂ ਦੀ ਚੋਣ ਕੀਤੀ ਗਈ।

ਕਾਦੀਆਂ 16 ਸਤੰਬਰ (ਸਲਾਮ ਤਾਰੀ

ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐੱਨਸੀਸੀ ਵਿਭਾਗ ਵੱਲੋਂ ਨਵੇਂ ਵਿੱਦਿਅਕ ਵਰ੍ਹੇ ਦੌਰਾਨ ਸ਼ਾਮਲ ਹੋਏ ਵਿਦਿਆਰਥੀਆਂ ਵਿਚ ਨਵੇਂ ਕੈਡਿਟਾਂ ਦੀ ਚੋਣ ਕਰਨ ਤੇ ਪਹਿਲਾਂ ਤੋਂ ਐੱਨਸੀਸੀ ਨਾਲ ਜੁੜੇ ਕੈਡਿਟਾਂ ਦੀ ਵੱਖ ਵੱਖ ਕੰਮਾਂ ਦੀ ਚੋਣ ਵਾਸਤੇ 22 ਪੰਜਾਬ ਬਟਾਲੀਅਨ ਐੱਨ ਸੀ ਸੀ ਬਟਾਲਾ ਦੇ ਕਰਨਲ ਅਨਿਲ ਠਾਕੁਰ ਦੀ ਅਗਵਾਈ ਹੇਠ ਕਾਲਜ ਕੈਂਪਸ ਅੰਦਰ ਇਕ ਵਿਸ਼ੇਸ਼ ਚੋਣ ਕੈਂਪ ਆਯੋਜਿਤ ਕੀਤਾ ਗਿਆ ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਤੇ ਐੱਨਸੀਸੀ ਵਿਭਾਗ ਦੇ ਇੰਚਾਰਜ ਲੈਫਟੀਨੈਂਟ ਸਤਵਿੰਦਰ ਸਿੰਘ ਕਾਹਲੋਂ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਨਵੇਂ ਵਿਦਿਆਰਥੀਆਂ ਨੂੰ ਐੱਨ।ਸੀ ਸੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ । ਚੋਣ ਕੈਂਪ ਦੌਰਾਨ ਸੂਬੇਦਾਰ ਕੁਲਵਿੰਦਰ ਸਿੰਘ, ਹਵਲਦਾਰ ਨਰਿੰਦਰ ਕੁਮਾਰ ਸਾਧਵ, ਹਵਲਦਾਰ ਪਰਮਜੀਤ ਸਿੰਘ ਵੀ ਹਾਜ਼ਰ ਸਨ । ਨਵੇਂ ਕੈਡਿਟਾਂ ਵਿਚ ਗਿਆਰਾਂ ਲੜਕੇ ਤੇ 13 ਲੜਕੀਆਂ ਦੀ ਚੋਣ ਕੀਤੀ ਗਈ। ਇਸ ਮੌਕੇ ਇੰਚਾਰਜ ਐੱਨਸੀਸੀ ਵਿਭਾਗ ਲੈਫਟੀਨੈਂਟ ਸਤਵਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਦੇਸ਼ ਸੇਵਾ ਲਈ ਐੱਨਸੀਸੀ ਇਕ ਵਿਦਿਆਰਥੀ ਲਈ ਵਧੀਆ ਮੌਕਾ ਹੈ । ਤੇ ਸੈਨਾ ਵਿੱਚ ਸੇਵਾ ਕਰਨ ਲਈ ਵਿਦਿਆਰਥੀ ਵਰਗ ਅੰਦਰ ਆਤਮ ਵਿਸ਼ਵਾਸ ਪੈਦਾ ਕਰਨ ਦਾ ਜ਼ਰੀਆ ਬਣਦਾ ਹੈ । ਦੇਸ਼ ਲਈ ਇਸ ਰਾਹੀਂ ਸੇਵਾਵਾਂ ਦਿੱਤੀਆਂ ਜਾ ਸਕਦੀਆਂ ਹਨ।
ਫੋਟੋ:— ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐੱਨਸੀਸੀ ਕੈਡਿਟ ਚੋਣ ਮੌਕੇ ਅਧਿਕਾਰੀਆਂ ਨਾਲ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments