‘ਆਪ’ ਨੇ ਜਗਰਾਉਂ ਹਲਕੇ ’ਚ ਵਜਾਇਆ ਚੋਣਾਂ ਦਾ ਬਿਗੁਲ

0
256

ਜਗਰਾਉ 28ਜੂਨ( ਰਛਪਾਲ ਸਿੰਘ ਸ਼ੇਰਪੁਰੀ ) ਆਮ ਆਦਮੀਂ ਪਾਰਟੀ ਵੱਲੋਂ ਹਲਕਾ ਜਗਰਾਉਂ ਦੇ ਕੇਡਰ ਨਾਲ ਭਰਵੀਂ ਮੀਟਿੰਗ ਕਰਕੇ ਸਰਗਰਮੀਆਂ ਤੇਜ਼ ਕਰਦੇ ਹੋਏ 2022 ਦੀਆਂ ਚੋਣਾਂ ਜਿੱਤਣ ਲਈ ਬਿਗੁਲ ਵਜਾ ਦਿੱਤਾ ਗਿਆ ਹੈ। ਹਲਕਾ ਜਗਰਾਉਂ ਦੇ ਬਲਾਕ ਪ੍ਰਧਾਨਾਂ ਅਤੇ ਸਰਕਲ ਇੰਚਾਰਜਾਂ ਦੀ ਮੀਟਿੰਗ ਵਿੱਚ ‘ਆਪ’ ਆਗੂਆਂ ਦੇ ਜੋਸ਼ ਨੂੰ ਵੇਖਕੇ ਭਾਵੁਕ ਹੁੰਦੇ ਹੋਏ ਵਿਧਾਇਕਾ ਤੇ ਵਿਰੋਧੀ ਧਿਰ ਦੇ ਉਪ ਨੇਤਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ 2022 ਦੀਆਂ ਵਿਧਾਨ ਸਭਾ ਚੋਣਾ ਵਿੱਚ ਬਹੁਤ ਥੋੜਾ ਸਮਾਂ ਰਹਿ ਗਿਆ ਹੈ ਅਤੇ ਆਪ ਵਰਕਰ ਆਪਣੇ ਪੱਧਰ ਤੇ ਪੂਰੀ ਤਨਦੇਹੀ ਨਾਲ ਡਟ ਜਾਣ ਅਤੇ ਹਰ ਇੱਕ ਵੋਟਰ ਤੱਕ ਨਿੱਜੀ ਰਾਬਤਾ ਕਾਇਮ ਕਰਕੇ ਅਕਾਲੀ-ਕਾਂਗਰਸ ਦੀਆਂ ਪੰਜਾਬ ਨੂੰ ਲੁੱਟਣ ਤੇ ਉਜਾੜਣ ਵਾਲੀਆਂ ਕੋਝੀਆਂ ਚਾਲਾਂ ਤੋਂ ਜਾਣੂੰ ਕਰਵਾਇਆ ਜਾਵੇ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਜੋ ਦਿੱਲੀ ਸਰਕਾਰ ਦਾ ਮਾਡਲ ਲਾਗੂ ਕੀਤਾ ਜਾਣਾ ਹੈ, ਉਸ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਹਨਾਂ ਆਖਿਆ ਕਿ 2022 ਦੀਆਂ ਚੋਣਾ ਲਈ ਜੋ ਸੀ-ਵੋਟਰ ਦਾ ਸਰਵੇ ਆਇਆ ਹੈ, ਉਸ ਮੁਤਾਬਿਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਕਿਉਂਕਿ ਕੈਪਟਨ ਸਰਕਾਰ ਨੇ ਗੁੱਟਕਾ ਸਾਹਿਬ ਦੀ ਝੂਠੀ ਸੌਂਹ ਖਾ ਕੇ ਸਰਕਾਰ ਬਣਾਈ ਸੀ ਅਤੇ ਹੁਣ ਪੰਜਾਬ ਭਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਤਨਖਾਹ ਕਮਿਸ਼ਨ ਲਾਗੂ ਕਰਨ ਦੇ ਨਾਂ ਤੇ ਬਹੁਤ ਵੱਡਾ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਛੇਵਾਂ ਤਨਖਾਹ ਕਮਿਸ਼ਨ, ਜੋ 01 ਜਨਵਰੀ 2016 ਤੋਂ ਦੇਣਾ ਬਣਦਾ ਸੀ, ਨਹੀਂ ਦਿੱਤਾ ਗਿਆ ਅਤੇ ਹੁਣ ਸਾਢੇ ਚਾਰ ਸਾਲ ਬਾਅਦ 01 ਜੁਲਾਈ 2021 ਤੋਂ ਲਾਗੂ ਕੀਤਾ ਹੈ। ਇਹਨਾਂ ਸਕੇਲਾਂ ਵਿੱਚ ਕਿਸੇ ਵੀ ਮੁਲਾਜ਼ਮ ਅਤੇ ਪੈਨਸ਼ਨਰ ਨੂੰ ਕੋਈ ਵੀ ਫਾਇਦਾ ਨਹੀਂ ਹੋਇਆ ਹੈ। ਸਗੋਂ ਬਹੁਤ ਮੁਲਾਜ਼ਮਾਂ ਦੇ ਭੱਤੇ ਕੱਟ ਲਏ ਗਏ ਹਨ, ਸਾਲ 2015 ਤੋਂ ਮਹਿੰਗਾਈ ਭੱਤੇ ਦੀਆਂ ਕਿਸ਼ਤਾ ਤੇ ਉਹਨਾਂ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ, ਪੰਜਾਬ ਵਿੱਚ ਹਰ ਤਰ੍ਹਾਂ ਦੇ ਮਾਫ਼ੀਆ ਦਾ ਰਾਜ ਹੈ ਤੇ ਰੇਤ ਮਾਫੀਆ ਨੇ ਰੇਤਾ ਪਹਿਲਾਂ ਨਾਲੋਂ ਵੀ ਮਹਿੰਗਾ ਕਰ ਦਿੱਤਾ ਗਿਆ ਹੈ, ਵਿਕਾਸ ਦੇ ਕੰਮ ਠੱਪ ਹਨ, ਰੁਜ਼ਗਾਰ ਮੰਗਦੇ ਪੜ੍ਹੇ-ਲਿਖੇ ਬੇਰੁਜ਼ਗਾਰਾਂ ਨੌਕਰੀਆਂ ਦੇਣ ਦੀ ਬਜਾਇ ਸੜਕਾਂ ਤੇ ਕੁੱਟਿਆ ਜਾ ਰਿਹਾ ਹੈ, ਘਰ-ਘਰ ਨੌਕਰੀ ਦੇਣ ਦੇ ਵਾਅਦੇ ਦੀ ਹਵਾ ਨਿੱਕਲ ਗਈ ਹੈ ਅਤੇ ਆਪਣੇ ਵਿਧਾਇਕਾਂ ਦੇ ਪੁੱਤਰਾਂ ਨੂੰ ਹੀ ਉਚ ਅਹੁਦਿਆਂ ਵਾਲੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ, ਕਿਸਾਨਾਂ ਲਈ ਕਰਜ਼ਾ-ਕੁਰਕੀ ਖਤਮ ਕਰਨ ਦਾ ਸਿਰਫ ਤੇ ਸਿਰਫ਼ ਲਾਰਾ ਹੀ ਹੋ ਨਿਬੜਿਆ ਹੈ, ਸ਼ਗਨ ਸਕੀਮ ਖਤਮ ਕਰ ਦਿੱਤੀ ਗਈ ਹੈ, ਬੁਢਾਪਾ ਪੈਨਸ਼ਨ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਇਸ ਮੌਕੇ ਹਾਜ਼ਰ ‘ਆਪ’ ਆਗੂਆਂ ਨੇ ਆਖਿਆ ਕਿ ਬੀਬੀ ਮਾਣੂੰਕੇ ਵੱਲੋਂ ਲੁਧਿਆਣਾ ਵਿਖੇ ਮਰਨ ਵਰਤ ਰੱਖਕੇ ਤੇ ਲਗਾਤਾਰ ਪੰਜ ਦਿਨ ਭੁੱਖ ਹੜਤਾਲ ਕਰਕੇ ਪੰਜਾਬ ਸਰਕਾਰ ਨੂੰ ਹਿਲਾਕੇ ਰੱਖ ਦਿੱਤਾ ਹੈ ਤੇ ਕੈਪਟਨ ਸਰਕਾਰ ਨੂੰ ਗੋਡੇ ਟੇਕਕੇ 2 ਲੱਖ ਪੋਸਟ ਮੈਟ੍ਰਿਕ ਅਨੁਸੂਚਿਤ ਜ਼ਾਤੀ ਵਿਦਿਆਰਥੀਆਂ ਦਾ ਰੋਕਿਆ ਹੋਇਆ ਵਜ਼ੀਫਾ ਜਾਰੀ ਕਰਨਾ ਪਿਆ ਹੈ। ਇਹ ਆਮ ਆਦਮੀ ਪਾਰਟੀ ਦੀ ਇਤਿਹਾਸ਼ਕ ਜਿੱਤ ਹੈ ਤੇ ਬੀਬੀ ਮਾਣੂੰਕੇ ਵੱਲੋਂ ਦ੍ਰਿੜ ਇਰਾਦੇ ਅਤੇ ਹੌਸਲੇ ਨਾਲ ਕੀਤੇ ਸੰਘਰਸ਼ ਨੂੰ ਇਤਿਹਾਸ ਦੇ ਪੰਨਿਆਂ ਵਿੱਚ ਯਾਦ ਕੀਤਾ ਜਾਵੇਗਾ। ਹਾਜ਼ਰ ਆਗੂਆਂ ਵੱਲੋਂ ਵਿਧਾਇਕਾ ਮਾਣੂੰਕੇ ਨੂੰ ਸਿਰੋਪਾਓ ਪਾ ਕੇ ਜੈ-ਕਾਰਿਆਂ ਦੀ ਗੂੰਜ ਵਿੱਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ, ਛਿੰਦਰਪਾਲ ਸਿੰਘ ਮੀਨੀਆਂ, ਰਘਵੀਰ ਸਿੰਘ ਲੰਮੇ, ਪੱਪੂ ਭੰਡਾਰੀ, ਸੁਰਜੀਤ ਸਿੰਘ ਸਿੱਧਵਾਂ, ਜਗਦੇਵ ਸਿੰਘ ਗਿੱਦੜਪਿੰਡੀ, ਰਾਜਵੰਤ ਸਿੰਘ ਕੰਨੀਆਂ, ਸਰੋਜ ਰਾਣੀ ਮਧੇਪੁਰ, ਗੁਰਵਿੰਦਰ ਸਿੰਘ ਸੋਢੀਵਾਲ, ਦਵਿੰਦਰ ਸਿੰਘ ਜਨੇਤਪੁਰਾ, ਗੁਰਚਰਨ ਸਿੰਘ, ਸੁਰਿੰਦਰ ਸਿੰਘ ਸੱਗੂ ਭੰਮੀਪੁਰਾ, ਬਲਵੀਰ ਸਿੰਘ ਲੱਖਾ, ਤਰਸੇਮ ਸਿੰਘ ਹਠੂਰ, ਗੁਰਦੇਵ ਸਿੰਘ ਚਕਰ, ਸੁਰਿੰਦਰ ਸਿੰਗਲਾ, ਤੇਜਾ ਸਿੰਘ ਦੇਹੜਕਾ, ਆਰਾਮ ਸਿੰਘ ਬਾਰਦੇਕੇ, ਗੁਰਨੇਕ ਸਿੰਘ ਕਾਉਂਕੇ, ਬਲਵਿੰਦਰ ਸਿੰਘ, ਜਗਰੂਪ ਸਿੰਘ, ਗੋਪੀ ਚੰਦ, ਬਲਜੀਤ ਸਿੰਘ, ਰਾਮ ਜੀ, ਡਾ.ਹਰਮਹਿੰਦਰ ਸੁਖਜੀਤ, ਸੁਖਜੀਵਨ ਸਿੰਘ, ਮਾ:ਮੇਹਰ ਸਿੰਘ, ਸ਼ੇਰ ਸਿੰਘ ਸ਼ੌਂਕੀ, ਜੋਗਿੰਦਰ ਸਿੰਘ, ਲਾਲੀ ਲੰਬਰਦਾਰ, ਰਣਜੋਧ ਸਿੰਘ, ਸੁਰਜੀਤ ਸਿੰਘ, ਪ੍ਰੀਤਮ ਸਿੰਘ, ਸੁੰਦਰ ਸਿੰਘ ਭੁੱਲਰ, ਨਿਸ਼ਾਨ ਸਿੰਘ ਲੀਲਾਂ, ਜਸਵਿੰਦਰ ਸਿੰਘ ਗੁਲਸ਼ਨ, ਜਸਵਿੰਦਰ ਸਿੰਘ ਨਾਨਕ ਨਗਰੀ, ਪਰਮਜੀਤ ਸਿੰਘ, ਸਤਵੰਤ ਸਿੰਘ ਆਦਿ ਵੀ ਹਾਜ਼ਰ ਸਨ।

Previous articleਰੇਲ ਪਾਰਕ ਜਗਰਾਂਓ ਚ ਚੱਲ ਰਿਹਾ ਕਿਸਾਨ ਮੋਰਚਾ 271 ਵੇਂ ਦਿਨ ਚ ਦਾਖਲ ਹੋਇਆ।
Next articleਨਹਿਰੀ ਦਫਤਰ ਮੂਹਰੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਰੋਸ ਧਰਨਾ ਦਿੱਤਾ

LEAVE A REPLY

Please enter your comment!
Please enter your name here