spot_img
Homeਮਾਝਾਗੁਰਦਾਸਪੁਰਭਾਈ ਘੱਨਈਆਂ ਜੀ ਦੀ ਨਿਸ਼ਕਾਮ ਸੇਵਾ ਤੇ ਇਤਿਹਾਸ ਤੋਂ ਕਰਵਾਇਆ ਜਾਣੂ

ਭਾਈ ਘੱਨਈਆਂ ਜੀ ਦੀ ਨਿਸ਼ਕਾਮ ਸੇਵਾ ਤੇ ਇਤਿਹਾਸ ਤੋਂ ਕਰਵਾਇਆ ਜਾਣੂ

ਬਟਾਲਾ,15 ਸਤੰਬਰ ( ਸਲਾਮ ਤਾਰੀ ) ਜ਼ਿਲਾ ਕਮਾਂਡਰ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਸਟੋਰ ਸੁਪਰਡੈਂਟ ਸਿਵਲ ਡਿਫੈਂਸ ਦੀ ਅਗਵਾਈ ‘ਚ “ਮਾਨਵ ਸੇਵਾ ਸੰਕਲਪ ਜਾਗਰੂਕਤਾ ਕੈਂਪ” ਗੁਰੂ ਨਾਨਕ ਖਾਲਸਾ ਸੀਨੀ. ਸੈਕੰ. ਸਕੂਲ (ਨਾਰੋਵਾਲ) ਸਿੰਬਲ ਵਿਖੇ ਲਗਾਇਆਂ ਗਿਆ । ਭਾਈ ਘੱਨਈਆਂ ਜੀ ਦੀ ਬਰਸੀ ਨੂੰ ਸਮਰਪਿਤ ਇਸ ਕੈਂਪ ਦਾ ਆਯੋਜਨ ਸਥਾਨਿਕ ਵਾਰਡਨ ਸਰਵਿਸ ਪੋਸਟ ਨੰਬਰ 8 ਵਲੋ ਕੀਤਾ ਗਿਆ ਜਿਸ ਵਿਚ ਪੋਸਟ ਵਾਰਡਨ ਹਰਬਖਸ਼ ਸਿੰਘ, ਸੈਕਟਰ ਵਾਰਡਨ ਗੁਰਦਰਸ਼ਨ ਸਿੰਘ ਸੀ.ਡੀ. ਵਲੰਟੀਅਰ ਹਰਪਰੀਤ ਸਿੰਘ ਦੇ ਨਾਲ ਪਿੰ੍ਰਸੀਪਲ ਦਲਜੀਤ ਸਿੰਘ ਬਾਜਵਾ, ਦਵਿੰਦਰ ਸਿੰਘ ਖਾਲਸਾ, ਸਿਮਰਨਜੀਤ ਸਿੰਘ, ਹਨੀ, ਦਰਸ਼ਨਾ, ਰਾਜੀਵ ਸਾਗਰ, ਮਨਪ੍ਰੀਤ ਕੌਰ ਤੇ ਵਿਿਦਆਰਥਣਾਂ ਹਾਜ਼ਰ ਸਨ।
ਇਸ ਮੋਕੇ ਭਾਈ ਘੱਨਈਆਂ ਜੀ ਦੀ ਨਿਸ਼ਕਾਮ ਸੇਵਾ ਤੇ ਇਤਿਹਾਸ ‘ਤੇ ਚਾਨਣਾ ਪਾਉਂਦੇ ਹੋਏ ਸੈਕਟਰ ਵਾਰਡਨ ਗੁਰਦਰਸ਼ਨ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਉਹਨਾਂ ਦੀਆਂ ਸਿੱਖਿਆਵਾਂ ਦੇ ਡੂੰਘੇ ਸੰਦੇਸ਼ ਤੋ ਜਾਣੂ ਹੋਣਾ ਚਾਹੀਦਾ ਹੈ। ਸਾਰਿਆਂ ਨੂੰ ਗੁਰਬਾਣੀ ਦੇ ਅਨਮੋਲ ਸ਼ਬਦਾਂ ਤੋਂ ਸਬਕ ਸਿੱਖਣ ਦੀ ਕੋਸ਼ਿਸ਼ ਕਰਦੇ ਹੋਏ ਬਿਨਾ੍ਹ ਮਦਭੇਦ ਤੇ ਵਿਤਕਰੇ ਨਾਲ ਸਮਾਜਿਕ ਸੇਵਾਵਾਂ ਕਰਨੀਆਂ ਚਾਹੀਦੀਆਂ ਹਨ ।
ਇਸ ਤੋ ਅਗੇ ਨਾਗਰਿਕ ਸੁਰੱਖਿਆ ਵਿਸ਼ੇ ਤੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਕਿਹਾ ਕਿ ਕਿਸੇ ਸਮੇਂ ਕੋਈ ਵੀ ਅਨੁਸੁਖਾਵੀ ਘਟਨਾ ਵਾਪਰ ਜਾਵੇ ਤਾਂ ਤੁਸੀ ਉਸ ਬਾਰੇ ਤੁਸੀ ਕੁਛ ਨਹੀ ਜਾਣਦੇ ਜਾਂ ਕਰ ਸਕਦੇ ਹੋ ਤਾਂ ਤਰੁੰਤ ਐਮਰਜੈਂਸੀ ਨੰਬਰ ਤੇ ਕਾਲ ਕਰ ਦਿਉ ਇਹ ਵੀ ਇਕ ਸੇਵਾ ਹੀ ਹੈ ਜਿਸ ਨਾਲ ਪੀੜਤ ਨੂੰ ਤੁਰੰਤ ਰਾਹਤ ਪਹੁੰਚ ਜਾਵੇਗੀ। ਅਜਿਿਹਆਂ ਮਹਾਨ ਸੇਵਾਵਾਂ ਬਦਲੇ ਬੱਚਿਆਂ ਨੂੰ ਸਮੇਂ ਸਮੇਂ ਭਾਰਤ ਸਰਕਾਰ ਸਨਮਾਨਤ ਵੀ ਕਰਦੀ ਹੈ ।
ਅਗੇ ਉਹਨਾਂ ਵਲੋ “ਵਨ ਮੈਨ ਆਰਮੀ – ਸਿਵਲ ਡਿਫੈਂਸ ਵਲੰਟੀਅਰ” ਬਾਰੇ ਵਿਸਥਾਰ ਨਾਲ ਦਸਿਆ ਤੇ ਦੇਸ਼ ਦੀ ਨਿਸ਼ਕਾਮ ਸੇਵਾ ਕਰਨ ਲਈ ਸਿਵਲ ਡਿਫੈਂਸ ਮੈਂਬਰ ਬਣਨ ਲਈ ਪ੍ਰੇਰਿਆ।
ਇਸ ਤੋ ਬਾਅਦ ਸੀ.ਡੀ. ਵਲੰਟੀਅਰ ਹਰਪਰੀਤ ਸਿੰਘ ਵਲੋ ਐਮਰਜੈਂਸੀ ਨੰਬਰਾਂ ਬਾਰੇ ਜਾਣਕਾਰੀ ਦਿੱਤੀ ।
ਆਖਰ ਵਿਚ ਪ੍ਰਿੰਸੀਪਲ ਦਲਜੀਤ ਸਿੰਘ ਬਾਜਵਾ ਵਲੋ ਧੰਨਵਾਦ ਕਦੇ ਹੋਏੇ ਕਿਹਾ ਕਿ ਸਿੱਖਿਆ ਦੇ ਨਾਲ ਨਾਲ ਨਾਗਰਿਕ ਸੁਰੱਖਿਆ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਸਕੂਲ ‘ਚ ਵਿਿਦਆਰਥੀਆਂ ਨੂੰ ਜਾਗਰੂਕਤਾ ਕੈਂਪ ਲਗਾਉਣ ਲਈ ਵੀ ਕਿਹਾ ਜਿਸ ਨਾਲ ਵਿਿਦਆਰਥੀਆਂ ਵਿਚ ਸੇਵਾ ਦੀ ਭਾਵਨਾ ਪੈਦਾ ਕੀਤੀ ਜਾ ਸਕੇ । ਸਕੂਲ ਦੇ ਕੰਲੈਕਸ ਵਿਚ ਐਮਰਜੈਂਸੀ ਨੰਬਰਾਂ ਵਾਲੀ ਫਲੈਕਸ ਵੀ ਲਗਾਈ ਗਈ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments