spot_img
Homeਮਾਲਵਾਜਗਰਾਓਂਰੇਲ ਪਾਰਕ ਜਗਰਾਂਓ ਚ ਚੱਲ ਰਿਹਾ ਕਿਸਾਨ ਮੋਰਚਾ 271 ਵੇਂ ਦਿਨ ਚ...

ਰੇਲ ਪਾਰਕ ਜਗਰਾਂਓ ਚ ਚੱਲ ਰਿਹਾ ਕਿਸਾਨ ਮੋਰਚਾ 271 ਵੇਂ ਦਿਨ ਚ ਦਾਖਲ ਹੋਇਆ।

ਜਗਰਾਉਂ 28 ਜੁਨ (  ਰਛਪਾਲ ਸਿੰਘ ਸ਼ੇਰਪੁਰੀ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਿਤ ਸਕਤਰ ਧਰਮ ਸਿੰਘ ਸੂਜਾਪੁਰ ਨੇ ਦੱਸਿਆ ਕਿ ਅੰਗਰੇਜੀ ਰਾਜ ਸਮੇਂ ਦੇਸ਼ਭਗਤ ਚਾਚਾ ਅਜੀਤ ਸਿੰਘ ਦੀ ਅਗਵਾਈ ਚ  ਨੋਂ ਮਹੀਨੇ ਅੰਗਰੇਜਾਂ ਦੇ ਉਸ ਸਮੇਂ ਦੇ ਕਾਲੇ ਕਾਨੂੰਨਾਂ।ਖਿਲਾਫ ਪਗੜੀ ਸੰਭਾਲ ਜੱਟਾ ਲਹਿਰ ਚੱਲੀ ਸੀ। ਚਾਚਾ ਅਜੀਤ ਸਿੰਘ ਦੇ ਵਾਰਸਾਂ ਨੇ ਕਾਲੇ ਖੇਤੀ ਕਨੂੰਨਾਂ ਖਿਲਾਫ ਸੰਘਰਸ਼ ਦੇ ਨੋ ਮਹੀਨੇ ਪੂਰੇ ਕਰਕੇ ਦੇਸ਼ਭਗਤਾਂ ਦੀ ਪੈੜ ਚ ਪੈੜ ਧਰ ਕੇ ਸ਼ਰਧਾਂਜਲੀ ਦਿੱਤੀ ਹੈ। ਉਨਾਂ ਕਿਹਾ ਕਿ ਪਗੜੀ ਸੰਭਾਲ ਜੱਟਾ ਲਹਿਰ ਅਜੋਕੇ ਕਿਸਾਨ ਸੰਘਰਸ਼ ਲਈ ਞੱਡਮੁਲਾ ਪ੍ਰੇਰਨਾ ਸਰੋਤ ਹੈ।ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਦਰਸ਼ਨ ਸਿੰਘ ਗਾਲਬ,ਗੁਰਪ੍ਰੀਤ ਸਿੰਘ ਸਿਧਵਾਂ ਨੇ ਕਿਹਾ ਕਿ ਮੋਦੀ ਹਕੂਮਤ ਦੇ ਇਸ਼ਾਰੇ ਤੇ ਚੰਡੀਗੜ੍ਹ ਪੁਲਸ ਵਲੋਂ ਮੋਦੀ ਹਕੂਮਤ ਦੇ ਇਸ਼ਾਰੇ ਤੇ ਰਾਜ ਪਾਲ ਨੂੰ ਮੰਗਪਤਰ ਦੇਣ ਜਾ ਰਹੇ ਕਿਸਾਨਾਂ ਅਤੇ ਕਿਸਾਨ ਆਗੂਆਂ ਤੇ ਸਮੇਤ ਕਲਾਕਾਰਾਂ ਤੇ ਝੂਠੇ ਪਰਚੇ ਦਰਜ ਕਰਨਾ ਕਾਰਪੋਰੇਟ ਸ਼ਾਹੀ ਦੀ ਨੰਗੀ ਚਿੱਟੀ ਦਲਾਲੀ ਦਾ ਜਾਹਰਾ ਸਬੂਤ ਹੈ।ਉਨਾਂ ਕਿਹਾ ਕਿ 26 ਜਨਵਰੀ ਦੀਆਂ ਘਟਨਾਵਾਂ ਤੋਂ  ਬਾਅਦ ਕਿਸਾਨੀ ਤੇ ਜਵਾਨੀ ਨੇ ਇਕ ਵੇਰ ਫੇਰ ਵੇਗ ਫੜਿਆ ਹੈ ਜੋ ਆਉਣ ਵਾਲੇ ਦਿਨਾਂ ਚ ਅਪਣਾ ਨਿਆਰਾ ਰੰਗ ਦਿਖਾਏਗਾ। ਇਸ ਸਮੇਂ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਪੱਛਮ ਦੇ ਪ੍ਰਸਿੱਧ ਚਿੰਤਕ ਨੌਮ ਚੋਮਸਕੀ ਵਲੋਂ” ਦੀ ਵਾਇਰ” ਨਾਲ ਅਪਣੀ ਇੰਟਰਵਿਊ ਵਿਚ ਭਾਰਤ ਦੇ ਕਿਸਾਨੀ ਸੰਘਰਸ਼ ਨੂੰ  ਕਾਰਪੋਰੇਟਸ਼ਾਹੀ ਖਿਲਾਫ  ਸਦੀ ਦਾ ਸਭ ਤੋਂ ਲੰਬਾ ਇਤਿਹਾਸਕ ਅੰਦੋਲਨ ਕਰਾਰ ਦੇਣਾ ਕਾਲੇ ਕਾਨੂੰਨਾਂ ਖਿਲਾਫ ਜਿੰਦਗੀ ਮੋਤ ਦੀ ਲੜਾਈ ਲੜ ਰਹੇ ਕਿਸਾਨਾਂ ਲਈ ਇਕ ਵੱਡੇ ਮਾਣ ਤੇ ਹੌਂਸਲੇ ਵਾਲੀ ਗੱਲ ਹੈ। ਉਨਾਂ ਕਿਹਾ ਕਿ ਕਿਨੇ ਹੀ ਮੋੜਾਂ ਘੋੜਾਂ ਚੋ ਸਾਬਤ ਸਬੂਤ ਨਿਕਲੇ ਇਸ ਸੰਘਰਸ਼ ਨੇ ਅਜੇ ਪਤਾ ਨਹੀਂ ਹੋਰ ਕਿੰਨੇ  ਹੋਰ ਕੂਹਣੀ ਮੋੜ ਸਫਲਤਾ ਪੂਰਵਕ ਪਾਰ ਕਰਨੇ ਹਨ।ਉਨਾਂ ਕਿਹਾ ਕਿ ਸ਼ੇਰ ਸ਼ੇਰ ਆਇਆ ਵਾਂਗ” ਸਰਕਾਰ ਗੱਲਬਾਤ ਲਈ ਤਿਆਰ ਦੀ” ਮੁਹਾਰਨੀ ਪੜ ਰਹੇ ਖੇਤੀ ਮੰਤਰੀ ਤੋਮਰ ਨੂੰ ਅਸਲ ਚ ਕਿਸਾਨ ਅੰਦੋਲਨ ਰਾਤ ਨੂੰ ਸੌਣ  ਨਹੀਂ ਦੇ ਰਿਹਾ। ਕਿਉਂਕਿ ਉਸ ਨੂੰ ਪਤਾ ਨਹੀਂ ਸ਼ੇਰ ਕਦੋਂ ਅੰਦਰ ਆ ਜਾਣਾ ਹੈ।ਇਸੇ ਕਾਰਣ ਅਬੜਵਾਹੇ ਇਕੋ ਹੀ ਰੱਟ ਫੜੀ ਬੈਠਾ ਤੋਮਰ ਤੇ ਭਾਜਪਾ ਸਰਕਾਰ ਬੁਰੀ ਤਰਾਂ ਡਰੀ ਹੋਈ ਹੈ।ਇਸ ਸਮੇਂ ਜਸਵਿੰਦਰ ਸਿੰਘ ਭਮਾਲ,ਮਦਨ ਸਿੰਘ ਬੰਤ ਸਿੰਘ ਚੁਗਾਵਾਂ,ਪਰਵਾਰ ਸਿੰਘ,ਰਾਮ ਸਿੰਘ ਹਠੂਰ ,ਹਰਬੰਸ ਸਿੰਘ ਬਾਰਦੇਕੇ, ਜਗਜੀਤ ਸਿੰਘ ਮਲਕ ਆਦਿ ਹਾਜ਼ਰ  ਸਨ।

RELATED ARTICLES
- Advertisment -spot_img

Most Popular

Recent Comments