spot_img
Homeਮਾਝਾਗੁਰਦਾਸਪੁਰਸਹਾਇਕ ਫੂਡ ਕਮਿਸ਼ਨਰ ਜੀ ਐਸ ਪੰਨੂ ਨੂੰ ਗੁਰਦਾਸਪੁਰ ਦੇ ਦੁਕਾਨਦਾਰਾ ਨੇ ਦਿੱਤੀ...

ਸਹਾਇਕ ਫੂਡ ਕਮਿਸ਼ਨਰ ਜੀ ਐਸ ਪੰਨੂ ਨੂੰ ਗੁਰਦਾਸਪੁਰ ਦੇ ਦੁਕਾਨਦਾਰਾ ਨੇ ਦਿੱਤੀ ਲਿਖਤੀ ਸ਼ਿਕਾਇਤ

ਕਾਦੀਆਂ 14 ਸਤੰਬਰ (ਮੁਨੀਰਾ ਸਲਾਮ ਤਾਰੀ) :-  ਗੁਰਦਾਸਪੁਰ ਦੇ ਦੁਕਾਨਦਾਰਾਂ ਵੱਲੋਂ ਸਹਾਇਕ ਫੂਡ ਕਮਿਸ਼ਨਰ ਡਾ. ਜੀ. ਐਸ. ਪੰਨੂ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਦਿੱਤੀ ਗਈ ਕਿ ਕੋਈ ਹਰਪ੍ਰੀਤ ਸਿੰਘ ਨਾਮ ਦਾ ਵਿਅਕਤੀ ਨਕਲੀ ਫੂਡ ਇੰਸਪੈਕਟਰ ਬਣਕੇ ਦੁਕਾਨਦਾਰਾਂ ਨੂੰ ਫੋਨ ਕਰਕੇ ਫੂਡ ਲਾਇਸੈਂਸ ਅਪਲਾਈ ਕਰਨ ਜਾਂ ਮੈਡੀਕਲ ਸਰਟੀਫਿਕੇਟ ਨਾ ਹੋਣ ਦੀ ਸੂਰਤ ਵਿੱਚ ਸੈਂਪਲ ਭਰਨ ਦੀਆਂ ਧਮਕਿਆਂ ਦੇ ਰਿਹਾ ਹੈ ਅਤੇ ਪੈਸਿਆਂ ਦੀ ਮੰਗ ਕਰ ਰਿਹਾ ਹੈ।
ਇਸ ਸਬੰਧੀ ਜਦੋਂ ਸਾਰੇ ਮਾਮਲੇ ਦੀ ਸ਼ਿਕਾਇਤ ਸਹਾਇਕ ਫੂਡ ਕਮਿਸ਼ਨਰ ਡਾ ਜੀ ਐਸ ਪੰਨੂ ਨੂੰ ਮਿਲੀ ਤਾਂ ਉਨ੍ਹਾਂ ਕਿਹਾ ਕਿ ਹਰਪ੍ਰੀਤ ਸਿੰਘ ਨਾਮ ਦਾ ਕੋਈ ਵੀ ਵਿਅਕਤੀ ਸਾਡੇ ਮਹਿਕਮੇ ਵਿੱਚ ਬਤੌਰ ਫੂਡ ਇੰਸਪੈਕਟਰ ਨਹੀਂ ਹੈ। ਜੇਕਰ ਕੋਈ ਵਿਅਕਤੀ ਜਾਅਲੀ ਫੂਡ ਇੰਸਪੈਕਟਰ ਬਣ ਕੇ ਦੁਕਾਨਦਾਰ ਨੂੰ ਧਮਕਾਉਂਦਾ ਹੈ ਜਾਂ ਪੈਸੇ ਦੀ ਮੰਗ ਕਰਦਾ ਹੈ ਤਾਂ ਉਸ ਨੂੰ ਤੁਰੰਤ ਫੜਕੇ ਪੁਲਿਸ ਦੇ ਹਵਾਲੇ ਕੀਤਾ ਜਾਏ ਅਤੇ ਉਸ ਉੱਤੇ ਬਣਦੀ ਕਾਨੂੰਨੀ ਕਾਰਵਾਈ ਕਰਵਾਈ ਜਾਵੇ। ਡਾ ਜੀ ਐਸ ਪਨੂੰ ਨੇ ਅੱਗੇ ਕਿਹਾ ਕਿ ਲੋਕ ਅਤੇ ਦੁਕਾਨਦਾਰ ਇਸ ਤਰ੍ਹਾਂ ਦੇ ਨੂੰ ਸਰਪੰਚਾਂ ਤੋਂ ਸਾਵਧਾਨ ਰਹਿਣ ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਨਕਲੀ ਖੋਟ ਇੰਸਪੈਕਟ ਬਣਕੇ ਲੋਕਾਂ ਨੂੰ ਡਰਾਉਂਦਾ ਧਮਕਾਉਂਦਾ ਹੈ ਤਾਂ ਮੇਰੇ ਨਾਲ ਜਾਂ ਸਾਡੇ ਦਫਤਰ  ਨਾਲ ਤੁਰੰਤ ਗੱਲ ਕੀਤੀ ਜਾ ਸਕਦੀ ਹੈ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments