spot_img
Homeਮਾਝਾਗੁਰਦਾਸਪੁਰਭਿਆਨਕ ਦੁਰਘਟਨਾ ਵਿੱਚ ਪਤੀ ਪਤਨੀ ਅਤੇ ਬੇਟੇ ਦੀ ਹੋਈ ਮੌਤ ਘਟਨਾ ਸੀ...

ਭਿਆਨਕ ਦੁਰਘਟਨਾ ਵਿੱਚ ਪਤੀ ਪਤਨੀ ਅਤੇ ਬੇਟੇ ਦੀ ਹੋਈ ਮੌਤ ਘਟਨਾ ਸੀ ਸੀ ਟੀ ਵੀ ਵਿੱਚ ਕੈਦ

ਕਾਦੀਆਂ 13 ਸਤੰਬਰ (ਸਲਾਮ ਤਾਰੀ)
ਬੀਤੇ ਕੱਲ੍ਹ ਬੰਗਾ ਨਜ਼ਦੀਕ ਹੋਏ ਭਿਆਨਕ ਹਾਦਸੇ ਵਿੱਚ ਜਿਲਾ ਗੁਰਦਾਸਪੁਰ ਦੇ ਪਿੰਡ ਚੀਮਾ ਖੁਡੀ ਦੇ ਰਹਿਣ ਵਾਲੇ ਪਤੀ ਪਤਨੀ ਅਤੇ ਬੇਟੇ ਦੀ ਦਰਦਨਾਕ ਮੌਤ ਹੋ ਗਈ ,,ਹਾਦਸੇ ਦੀ ਇਤਲਾਹ ਮਿਲਣ ਤੋਂ ਬਾਅਦ ਪਿੰਡ ਅੰਦਰ ਗਮਗੀਨ ਮਾਹੌਲ ਬਣਿਆ ਹੋਇਆ ਹੈ ਹਰ ਇਕ ਅੱਖ ਨਮ ਨਜਰ ਆ ਰਹੀ ਹੈ ,,ਇਹ ਸਾਰੀ ਦੁਰਘਟਨਾ ਸੜਕ ਕਿਨਾਰੇ ਲੱਗੇ ਸੀ ਸੀ ਟੀ ਵੀ ਵਿੱਚ ਕੈਦ ਹੋ ਗਈ ,,,,ਦੁਰਘਟਨਾ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਰੌਂਗਟੇ ਖੜੇ ਹੋ ਜਾਂਦੇ ਹਨ

.ਦੁਰਘਟਨਾ ਬਾਰੇ ਦਸਦੇ ਹੋਏ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਗੁਰਇਕਬਾਲ ਸਿੰਘ ਉਮਰ 46 ਸਾਲ ਆਪਣੀ ਪਤਨੀ ਰਮਨਦੀਪ ਕੌਰ ਉਮਰ 40 ਸਾਲ ਅਤੇ ਬੇਟੇ ਜਸਨੀਤ ਸਿੰਘ ਉਮਰ 17 ਸਾਲ ਨਾਲ ਆਪਣੀ ਗੱਡੀ ਵਿੱਚ ਸਵਾਰ ਹੋਕੇ ਆਪਣੀ ਬੇਟੀ ਨੂੰ ਉਸਦੇ ਕਾਲਜ ਛੱਡਣ ਗਏ ਸੀ ,,ਬੇਟੀ ਨੂੰ ਕਾਲਜ ਛੱਡ ਕੇ ਪਤੀ ਪਤਨੀ ਅਤੇ ਬੇਟਾ ਜਦੋ ਵਾਪਸ ਆ ਰਹੇ ਸੀ ਤਾਂ ਬੰਗਾ ਨਜ਼ਦੀਕ ਹਾਈਵੇ ਤੇ ਇਕ ਟਰਾਲਾ ਜਿਸ ਵਿੱਚ ਮਿੱਟੀ ਅਤੇ ਗਟਕਾ ਲੋਡ ਕੀਤਾ ਹੋਇਆ ਸੀ ਇਹਨਾਂ ਦੀ ਗੱਡੀ ਨਾਲ ਟਕਰਾਉਂਦਾ ਹੋਇਆ ਇਹਨਾਂ ਦੀ ਗੱਡੀ ਉਤੇ ਹੀ ਪਲਟ ਗਿਆ ,,,ਇਸ ਦੁਰਘਟਨਾ ਵਿੱਚ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ,,ਜਿਸਦੀ ਸੂਚਨਾ ਪਿੱਛੇ ਪਰਿਵਾਰ ਨੂੰ ਸੰਬੰਧਿਤ ਥਾਣੇ ਦੇ ਪੁਲਿਸ ਅਧਿਕਾਰੀ ਵਲੋਂ ਦਿੱਤੀ ਗਈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments