spot_img
Homeਮਾਝਾਗੁਰਦਾਸਪੁਰਆਰ.ਆਰ ਬਾਵਾ ਡੀ.ਏ.ਵੀ ਕਾਲਜ ਫਾਰ ਵੂਮਨ, ਬਟਾਲਾ ਵਿਖੇ ਮੈਗਾ ਰੋਜਗਾਰ ਮੇਲਾ 14 ਸਤੰਬਰ ਨੂੰ

ਆਰ.ਆਰ ਬਾਵਾ ਡੀ.ਏ.ਵੀ ਕਾਲਜ ਫਾਰ ਵੂਮਨ, ਬਟਾਲਾ ਵਿਖੇ ਮੈਗਾ ਰੋਜਗਾਰ ਮੇਲਾ 14 ਸਤੰਬਰ ਨੂੰ

ਬਟਾਲਾ, 12 ਸਤੰਬਰ ( ਮੁਨੀਰਾ ਸਲਾਮ ਤਾਰੀ) ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰਡਾ. ਨਿਧੀ ਕੁਮੁਦ ਬਾਮਬਾ ਦੀ ਅਗਵਾਈ ਹੇਠ ਬੇਰੁਜਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਮੈਗਾ ਰੋਜਗਾਰ ਮੇਲਾ 14 ਸਤੰਬਰ  ਨੂੰ ਆਰ.ਆਰ ਬਾਵਾਡੀ.ਏ.ਵੀ ਕਾਲਜ ਫਾਰ ਵੂਮਨਬਟਾਲਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਰੋਜਗਾਰ ਮੇਲੇ ਵਿੱਚ 10ਵੀਂ, 12ਵੀਂਗਰੈਜੁਏਟ ਅਤੇ ਪੋਸਟ ਗਰੇਜੂਏਟ ਪ੍ਰਾਰਥੀਆਂ ਨੂੰ ਟੈਕਨੀਕਲ ਅਤੇ ਨਾਨ ਟੈਕਨੀਕਲ ਪੋਸਟਾਂ ਲਈ ਵਧੀਆ ਸੈਲਰੀ ਤੇ ਯੋਗਤਾ ਅਨੁਸਾਰ ਭਰਤੀ ਕੀਤਾ ਜਾਵੇਗਾ।

 ਜਿਲ੍ਹਾ ਰੋਜਗਾਰ ਅਫਸਰ ਪਰਸ਼ੋਤਮ ਸਿੰਘ ਨੇ ਦੱਸਿਆ ਇਸ ਰੋਜਗਾਰ ਮੇਲੇ ਵਿੱਚ ਲਗਭਗ 12 ਨਾਮੀ  ਕੰਪਨੀਆਂ ਜਿਵੇਂ ਕਿ ਐਕਸਿਸ ਬੈਂਕਡਾ. ਆਈ.ਟੀ.ਐੱਮ. ਮੋਹਾਲੀਐੱਸ.ਆਈ.ਐੱਸ. ਸਿਕਓਰਟੀਐੱਸ.ਬੀ.ਆਈ ਲਈਫ ਇੰਸ਼ੋਰੈਂਸਪੀ.ਐੱਨ.ਬੀ ਮੈਟ ਲਾਈਫਸਤਿਯਾ ਮਾਈਕਰੋ ਫਾਇਨਾਂਸ ਅਤੇ ਏ.ਬੀ. ਗਰੇਨ ਸਪਿਰਟਸ ਪ੍ਰਾਈਵੇਟ ਲਿਮਟਿਡ ਗੁਰਦਾਸਪੁਰ ਵਲੋਂ ਸ਼ਮੂਲੀਅਤ ਕੀਤੀ ਜਾਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਚਾਹਵਾਨ 10ਵੀਂ, 12ਵੀਂ,  ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪਾਸ ਉਮੀਦਵਾਰ ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਹੈਉਹ ਮਿਤੀ 14 ਸਤੰਬਰ 2022 ਸਵੇਰੇ 9:00 ਵਜੇ ਆਰ.ਆਰ ਬਾਵਾਡੀ.ਏ.ਵੀ ਕਾਲਜ ਫਾਰ ਵੂਮਨਬਟਾਲਾ ਵਿਖੇ ਨਿੱਜੀ ਤੌਰ ਤੇ ਫਾਰਮਲ ਡਰੈਸ ਵਿੱਚ ਆਪਣਾ ਰੀਜਿਊਮ ਅਤੇ ਪੜ੍ਹਾਈ ਦੇ ਸਰਟੀਫਿਕੇਟ ਨਾਲ ਲੈ ਕੇ ਇੰਟਰਵਿਊ ਲਈ ਹਾਜ਼ਰ ਹੋ ਸਕਦੇ ਹਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments