spot_img
Homeਮਾਝਾਗੁਰਦਾਸਪੁਰਵਿਸ਼ਵ ਮੁੱਢਲੀ ਸਹਾਇਤਾ ਦਿਵਸ-2022 “ਮਾਨਵ ਸੇਵਾ ਸੰਕਲਪ ਦਿਵਸ” ਵਜੋਂ ਮਨਾਇਆ

ਵਿਸ਼ਵ ਮੁੱਢਲੀ ਸਹਾਇਤਾ ਦਿਵਸ-2022 “ਮਾਨਵ ਸੇਵਾ ਸੰਕਲਪ ਦਿਵਸ” ਵਜੋਂ ਮਨਾਇਆ

ਬਟਾਲਾ, 9 ਸਤੰਬਰ ((ਮੁਨੀਰਾ ਸਲਾਮ ਤਾਰੀ) ) ਸੇਵਾ ਦੇ ਪੁੰਜ ਤੇ ਮੁੱਢਲੀ ਸਹਾਇਤਾ ਦੇ ਬਾਨੀ, ਭਾਈ ਘਨੱਈਆ ਜੀ ਦੇ 304ਵੇਂ ਪਰਲੋਕ ਗਮਨ ਦਿਵਸ ਮੌਕੇ “ਮਾਨਵ ਸੇਵਾ ਸੰਕਲਪ ਦਿਵਸ” ਮਨਾਇਆ ਗਿਆ । ਸਥਾਨਿਕ ਸਿਵਲ ਡਿਫੈਂਸ ਦੀ ਵਾਰਡਨ ਸਰਵਿਸ, ਪੋਸਟ ਨੰ. 8 ਵਲੋਂ, ਜ਼ੋਨ-4-ਸਲੂਸ਼ਨ-ਨਵੀ ਦਿੱਲੀ ਦੇ ਪੰਜਾਬ ਅੰਬੈਸਡਰ ਤੇ ਡਿਜ਼ਾਸਟਰ ਮੈਨੇਜ਼ਮੈਂਟ ਕਾਮਰੇਡਸ ਐਂਡ ਚੈਂਪੀਅਨਜ਼ (ਡੀਐਮਸੀਸੀ) ਗਲੋਬਲ ਕਮਿਊਨਿਟੀ ਦੇ ਸਹਿਯੋਗ ਨਾਲ ਸ੍ਰੀ ਗੁਰੁ ਨਾਨਕ ਦੇਵ ਜੀ ਅਕੈਡਮੀ, ਓਠੀਆਂ ਵਿਖੇ “ਜਾਗਰੂਕ ਕੈਂਪ ਲਗਾਇਆ ਗਿਆ। ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ, ਸੀ.ਡੀ. ਵਲੰਟੀਅਰ ਹਰਪ੍ਰੀਤ ਸਿੰਘ ਤੇ ਰਜਿੰਦਰ ਸਿੰਘ ਦੇ ਨਾਲ ਪਿੰ੍ਰਸੀਪਲ ਸ਼ਰਨਜੀਤ ਸਿੰਘ ਅਧਿਆਪਕਾ ਪਰਮਿੰਦਰ ਕੌਰ, ਦਲਜੀਤ ਕੌਰ ਤੇ ਵਿਿਦਆਰਥੀ ਮੌਜੂਦ ਸਨ।

ਕੈਂਪ ਦੇ ਸ਼ੁਰੂਆਤ ‘ਚ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਭਾਈ ਘੱਨਈਆ ਜੀ ਦੇ ਜੀਵਨ ‘ਤੇ ਚਾਨਣਾ ਪਾਇਆ ਅਤੇ ਕਿਹਾ ਕਿ “ਨਾ ਕੋ ਬੈਰੀ ਨਹੀਂ ਬੇਗਾਨਾ” ਦੇ ਸਿਧਾਂਤ ਨੂੰ ਮੰਨਦੇ ਹੋਏ ਆਪਣੇ ਅਤੇ ਦੁਸ਼ਮਣ ਫੌਜਾਂ ਦੇ ਜਖਮੀਆਂ ਨੂੰ ਪਾਣੀ ਛਕਾਉਣ ਦੇ ਨਾਲ ਮਰ੍ਹਮ-ਪੱਟੀ ਵੀ ਕਰਦੇ ਸਨ । ਇਥੋ ਹੀ ਬਿਨਾਂ ਵਿਤਕਰੇ ਮਨੁੱਖੀ ਸੇਵਾ ਭਾਵ ਮੁੱਢਲੀ ਸਹਾਇਤਾ ਦੀ ਪ੍ਰੰਪਰਾ 1704-05 ਤੋਂ ਸ਼ੁਰੂ ਹੋਈ । ਵਿਸ਼ਵ ਮੁੱਢਲੀ ਸਹਾਇਤਾ ਦਿਵਸ ਮੌਕੇ ਭਾਈ ਘੱਨਈਆ ਜੀ ਦੇੇ ਪਰਲੋਕ ਗਮਨ ਦਿਵਸ ਨੂੰ “ਮਾਨਵ ਸੇਵਾ ਸੰਕਲਪ ਦਿਵਸ” ਵਜੋਂ ਮਨਾਇਆ ਜਾਂਦਾ ਹੈ। ਸਾਨੂੰ ਸਾਰਿਆ ਨੰ ਉਹਨਾਂ ਦੇ ਦਰਸਾਏ ਮਾਰਗ ਤੇ ਚਲਣਾ ਚਾਹੀਦਾ ਹੈ ਤੇ ਸਮੁੱਚੀ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਹੈ।

ਇਸ ਤੋ ਅਗੇ ਉਹਨਾਂ ਕਿਹਾ ਕਿ “ਜਿੰਦਗੀਆਂ ਬਚਾਉਣ ਲਈ, ਮੁੱਢਲੀ ਸਹਾਇਤਾ ਦੇ ਗੁਰ, ਹਰ ਨਾਗਰਿਕ ਸਿੱਖਿਅਤ ਹੋਵੇ” ਵਿਸ਼ਵ ਮੁੱਢਲੀ ਸਹਾਇਤਾ-2022 ਦਾ ਵਿਸ਼ਾ ਹੈ। ਇਹ ਬਹੁਤ ਜਰੂਰੀ ਤੇ ਅਹਿਮ ਵਿਸ਼ਾ ਹੈ ਜਿਸ ਤੇ ਜਾਗਰੂਕ ਹੋਣਾ ਲਾਜ਼ਮੀ ਹੈ। ਜੇਕਰ ਕਿਸੇ ਵੀ ਹਾਦਸੇ ਮੌਕੇ ਐਂਬੂਲੈਂਸ ਜਾਂ ਡਾਕਟਰੀ ਸਹਾਇਤਾ ਲਈ ਫੋਨ ਕਰ ਦਿੱਤਾ ਜਾਵੇ ਤਾਂ ਇਹ ਵੀ ਇਕ ਪੀੜਤ ਦੀ ਮਦਦ ਹੀ ਹੈ । ਬਾਹਰੀ ਸਹਾਇਤਾ ਆਉਣ ਤੱਕ ਸਹੀ ਤਰੀਕੇ ਨਾਲ ਸਿੱਖਿਅਤ ਵਿਅਕਤੀ ਵਲੋਂ ਮੁਢੱਲੀ ਸਹਾਇਤਾ ਕਰ ਦਿੱਤੀ ਜਾਵੇ ਤਾਂ ਪੀੜਤ ਦੀ ਜਾਨ ਬਚਾਈ ਜਾ ਸਕਦੀ ਹੈ । ਉਹਨਾਂ ਵਲੋ ਫਸਟ ਏਡ ਬਾਕਸ ਬਾਰੇ ਜਾਣਕਾਰੀ ਤੇ ਫਾਇਦੇ ਵੀ ਦਸੇ ਗਏ । ਵਿਿਦਆਰਥਆਂ ‘ਚ ਹਰਮਨ ਕੌਰ, ਜੀਵੀਕਾ, ਸ਼ਰਨਦੀਪ ਕੌਰ, ਹਰਲੀਨ ਕੌਰ, ਮਹਿਕਪ੍ਰੀਤ ਸਿੰਘ ਤੇ ਗੁਰਿੰਦਰ ਸਿੰਘ ਵਲੋ ਵੀਚਾਰਾਂ ਦੀ ਸਾਂਝ ਪਾਈ ਗਈ ।

ਆਖਰ ਵਿਚ ਵਿਚ ਜਨ ਹਿਤ ਜਾਗਰੂਕ ਤਹਿਤ ਐਮਰਜੈਂਸੀ ਨੰਬਰ ਦਰਸਾਉਦਾ ਬੋਰਡ ਸਕੂਲ ‘ਚ ਲਗਾਇਆ ਗਿਆ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments