spot_img
Homeਮਾਝਾਗੁਰਦਾਸਪੁਰਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ "ਘੱਲੂਘਾਰਾ ਦਿਵਸ" ਨੂੂੰ ਸਮਰਪਿਤ ਸਮਾਗਮ...

ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ “ਘੱਲੂਘਾਰਾ ਦਿਵਸ” ਨੂੂੰ ਸਮਰਪਿਤ ਸਮਾਗਮ “ਕਾਵਿ ਸਾਂਝਾਂ” ਦਾ “ਘੱਲੂਘਾਰਾ ਵਿਸ਼ੇਸ਼ ਅੰਕ” ਰਲੀਜ਼ ਕੀਤਾ

ਬਾਬਾ ਬਕਾਲਾ ਸਾਹਿਬ 5 ਜੂਨ (ਬਲਜਿੰਦਰ ਸਿੰਘ ਰੰਧਾਵਾ) ਪਿਛਲੇ 35 ਸਾਲਾਂ ਤੋਂ ਲਗਾਤਾਰ ਸਾਹਿਤਕ ਸਰਗਰਮੀਆਂ ਰਚਾ ਰਹੀ ਚਰਚਿੱਤ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ (ਸਬੰਧਤ ਕੇਂਦਰੀ ਪੰਜਾਬੀ ਲੇਖਕ ਸਭਾ) ਵੱਲੋਂ “ਘੱਲੂਘਾਰਾ ਦਿਵਸ” ਨੂੂੰ ਸਮਰਪਿਤ ਇਕ ਸਮਾਗਮ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਦੇ ਸਹਿਯੋਗ ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਮੌਕੇ ਦੀਵਾਨ ਹਾਲ ਵਿਖੇ ਸਭ ਤੋਂ ਪਹਿਲਾਂ ਭਾਈ ਦਲਜੀਤ ਸਿੰਘ ਨੇ ਘੱਲੂਘਾਰਾ ਦਿਵਸ ਦੌਰਾਨ ਜੂਨ 84 ਦੇ ਸਮੂਹ ਸ਼ਹੀਦਾਂ ਨਮਿਤ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ । ਉਪਰੰਤ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਦੁਆਰਾ ਸੰਪਾਦਿਤ ਆਨਲਾਇਨ ਮੈਗਜ਼ੀਨ “ਕਾਵਿ ਸਾਂਝਾਂ” ਦੇ “ਘੱਲੂਘਾਰਾ ਵਿਸ਼ੇਸ਼ ਅੰਕ” ਨੂੰ ਜ: ਬਲਜੀਤ ਸਿੰਘ ਜਲਾਲ ਉਸਮਾਂ ਮੈਂਬਰ ਸ਼੍ਰੋਮਣੀ ਕਮੇਟੀ, ਮੀਤ ਮੈਨੇਜਰ ਭਾਈ ਮੋਹਣ ਸਿੰਘ ਕੰਗ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਸੁਖਵੰਤ ਕੌਰ ਵੱਸੀ ਪ੍ਰਧਾਨ ਮਹਿਲਾ ਵਿੰਗ ਨੇ ਸਾਂਝੇ ਤੌਰ ਤੇ ਸੰਗਤਾਂ ਨੂੰ ਅਰਪਿਤ ਕੀਤਾ । ਇਸ ਮੌਕੇ ਸੁਖਵਿੰਦਰ ਸਿੰਘ ਬੁਤਾਲਾ, ਸੰਤੋਖ ਸਿੰਘ ਗੁਰਾਇਆ, ਮਾ: ਮਨਜੀਤ ਸਿੰਘ ਵੱਸੀ, ਬਲਬੀਰ ਸਿੰਘ ਬੋਲੇਵਾਲ, ਮਾ: ਮਨਜੀਤ ਸਿੰਘ ਕੰਬੋ, ਅਮਰਜੀਤ ਸਿੰਘ ਘੁੱਕ, ਸੁਖਵੰਤ ਕੌਰ ਵੱਸੀ, ਸੁਰਿੰਦਰ ਖਿਲਚੀਆਂ, ਰਾਜਵਿੰਦਰ ਕੌਰ ਰਾਜ, ਗੁਰਮੀਤ ਕੌਰ ਬੱਲ, ਸੁਖਵਿੰਦਰ ਕੌਰ ਟੌਂਗ, ਬਲਵਿੰਦਰ ਸਿੰਘ ਅਠੌਲਾ, ਮੱਖਣ ਸਿੰਘ ਭੈਣੀਵਾਲਾ, ਨਵਦੀਪ ਸਿੰਘ ਬਦੇਸ਼ਾ, ਸਕੱਤਰ ਸਿੰਘ ਪੁਰੇਵਾਲ, ਗੁਰਮੇਜ ਸਿੰਘ ਸਹੋਤਾ, ਮੰਗਦੀਪ ਸਿੰਘ, ਅਤੇ ਹੋਰ ਕਵੀਜਨਾਂ ਨੇ ਹਾਜ਼ਰੀ ਭਰੀ ।

RELATED ARTICLES
- Advertisment -spot_img

Most Popular

Recent Comments