spot_img
Homeਮਾਝਾਗੁਰਦਾਸਪੁਰਐੱਨ ਐੱਸ ਐੱਸ ਵਲੰਟੀਅਰਾਂ ਵੱਲੋਂ ਕਾਲਜ ਕੈਂਪਸ ਚ ਦਰੱਖਤ ਲਗਾਏ ਗਏ

ਐੱਨ ਐੱਸ ਐੱਸ ਵਲੰਟੀਅਰਾਂ ਵੱਲੋਂ ਕਾਲਜ ਕੈਂਪਸ ਚ ਦਰੱਖਤ ਲਗਾਏ ਗਏ

ਕਾਦੀਆਂ 9 ਸਤੰਬਰ (ਸਲਾਮ ਤਾਰੀ) ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐੱਨ ਐੱਸ ਐੱਸ ਵਿਭਾਗ ਵਲੋਂ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਦੀ ਰਹਿਨੁਮਾਈ ਹੇਠ ਇੱਕ ਰੋਜ਼ਾ ਵਿਸ਼ੇਸ਼ ਕੈਂਪ ਪ੍ਰੋਗਰਾਮ ਅਫ਼ਸਰ ਲੜਕੇ ਪ੍ਰੋਫੈਸਰ ਗੁਰਿੰਦਰ ਸਿੰਘ ਦੀ ਯੋਗ ਅਗਵਾਈ ਵਿਚ ਕਾਲਜ ਕੈਂਪਸ ਅੰਦਰ ਲਗਾਇਆ ਗਿਆ ਕੈਂਪ ਦੌਰਾਨ ਸਾਫ਼ ਸਫ਼ਾਈ ਮੁਹਿੰਮ ਦੇ ਨਾਲ ਨਾਲ ਐੱਨ ਐੱਸ ਐੱਸ ਵਲੰਟੀਅਰ ਲੜਕੀਆਂ ਵੱਲੋਂ ਵਾਤਾਵਰਨ ਦੀ ਸਾਂਭ ਸੰਭਾਲ ਦਾ ਸੁਨੇਹਾ ਦਿੰਦਿਆਂ ਵੱਖ ਵੱਖ ਥਾਵਾਂ ਤੇ ਸਫੈਦੇ ਦੇ ਦਰੱਖਤ ਲਗਾਏ ਗਏ ਸੱਠ ਦੇ ਕਰੀਬ ਨਵੇਂ ਦਰੱਖ਼ਤ ਲਗਾ ਕੇ ਹਰਿਆਵਲ ਮੁਹਿੰਮ ਦਾ ਯੋਗਦਾਨ ਪਾਇਆ ਪ੍ਰੋਗਰਾਮ ਅਫ਼ਸਰ ਲੜਕੇ ਪ੍ਰੋ ਗੁਰਿੰਦਰ ਸਿੰਘ ਨੇ ਨਵੇਂ ਵਲੰਟੀਅਰਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਕੌਮੀ ਸੇਵਾ ਯੋਜਨਾ ਕੈਂਪਾਂ ਰਾਹੀਂ ਇੱਥੇ ਵਿਦਿਆਰਥੀ ਵਰਗ ਦੀ ਸੇਵਾ ਦਾ ਜਜ਼ਬਾ ਪੈਦਾ ਹੁੰਦਾ ਹੈ ਵਲੰਟੀਅਰਾਂ ਵਲੰਟੀਅਰ ਬਣ ਕੇ ਆਪਣਾ ਵਡਮੁੱਲਾ ਯੋਗਦਾਨ ਵਿਦਿਆਰਥੀ ਦੇਸ਼ ਸੇਵਾ ਲਈ ਪਾਉਂਦੇ ਹਨ ਵਾਤਾਵਰਣ ਦੀ ਸਾਂਭ ਸੰਭਾਲ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ ਤੇ ਐੱਨ ਐੱਸ ਐੱਸ ਵਲੰਟੀਅਰ ਇਸ ਵਾਸਤੇ ਉਤਸ਼ਾਹ ਨਾਲ ਕੰਮ ਕਰ ਸਕਦੇ ਹਨ ਵਿਦਿਆਰਥੀ ਵਰਗ ਵੱਲੋਂ ਪੂਰੇ ਉਤਸ਼ਾਹ ਨਾਲ ਕੈਂਪ ਦੌਰਾਨ ਦਰੱਖਤ ਲਗਾਉਣ ਦਾ ਕਾਰਜ ਕੀਤਾ ਗਿਆ ਫੋਟੋ ਪ੍ਰੋਗਰਾਮ ਅਫ਼ਸਰ ਲੜਕੇ ਪ੍ਰੋ ਗੁਰਿੰਦਰ ਸਿੰਘ ਤੇ ਐੱਨ ਐੱਸ ਐੱਸ ਵਲੰਟੀਅਰ ਕਾਲਜ ਕੈਂਪਸ ਅੰਦਰ ਦਰਖਤ ਲਗਾਉਂਦੇ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments