spot_img
Homeਮਾਝਾਗੁਰਦਾਸਪੁਰਬਲਾਕ ਨੋਡਲ ਅਫ਼ਸਰ ਨੇ ਪੰਜ ਸਕੂਲਾਂ ਦਾ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਮੁਤਾਬਕ...

ਬਲਾਕ ਨੋਡਲ ਅਫ਼ਸਰ ਨੇ ਪੰਜ ਸਕੂਲਾਂ ਦਾ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਮੁਤਾਬਕ ਕੀਤਾ ਦੌਰਾ

ਕਾਦੀਆਂ 7 ਸਤੰਬਰ (ਮੁਨੀਰਾ ਸਲਾਮ ਤਾਰੀ)
ਡਾਇਰੈਕਟਰ ਐਸ ਸੀ ਈ ਆਰ ਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲਾ ਸਿੱਖਿਆ ਅਧਿਕਾਰੀ ਹਰਪਾਲ ਸਿੰਘ ਸੰਧਾਵਾਲੀਆ ਅਤੇ ਸਟੇਟ ਰਿਸੋਰਸ ਪਰਸਨ ਚੰਦਰਸ਼ੇਖਰ ਦੀ ਅਗਵਾਈ ਹੇਠ ਜ਼ਿਲ੍ਹਾ ਮੇੈਟਰ ਅੰਗਰੇਜ਼ੀ ਸਮਾਜਿਕ ਸਿੱਖਿਆ ਨਰਿੰਦਰ ਸਿੰਘ ਬਿਸ਼ਟ ਅਤੇ ਬੀ ਐੱਮ ਅੰਗਰੇਜ਼ੀ ਸਮਾਜਿਕ ਸਿੱਖਿਆ ਗੁਰਦਾਸਪੁਰ ਵੱਲੋਂ ਮੇਲੇ ਦੇ ਤੀਸਰੇ ਦਿਨ ਬੁੱਧਵਾਰ ਨੂੰ ਜ਼ਿਲੇ ਵਿਚ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦੀਆਂ ਕਿਰਿਆਵਾਂ ਨੂੰ ਦਰਸਾਉਂਦੇ ਹੋਏ ਮੇਲੇ ਲਗਾਏ ਗਏ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਬਲਾਕ ਨੋਡਲ ਅਫਸਰ ਵਿਜੇ ਕੁਮਾਰ ਨੇ ਦੱਸਿਆ ਕਿ ਇਹ ਮੇਲਾ ਪੰਜ ਸਤੰਬਰ ਤੋਂ 9 ਸਤੰਬਰ ਤੱਕ ਆਯੋਜਿਤ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਅਧੀਨ ਅੱਜ ਤੀਸਰੇ ਦਿਨ ਬੀਏਐਮ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਬਲਾਕ ਕਾਦੀਆਂ ਇੱਕ ਦੇ ਪੰਜ ਸਕੂਲਾਂ ਵਿਚ ਦੌਰਾ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਹਰ ਬਲਾਕ ਵਿੱਚ ਰੋਜ਼ ਸਕੂਲਾਂ ਵਿੱਚ ਮੇਲੇ ਲਗਾਏ ਜਾਣਗੇ । ਅਤੇ ਬਲਾਕ ਮੈਂਟਰ ਉਕਤ ਸਕੂਲਾਂ ਵਿਚ ਮੋਨੀਟਰਿੰਗ ਕਰ ਰਹੇ ਹਨ । ਉਨ੍ਹਾਂ ਦੱਸਿਆ ਕਿ ਇਨ੍ਹਾਂ ਮੇਲਿਆਂ ਦੇ ਨਾਲ ਨਾਲ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ । ਉਨ੍ਹਾਂ ਦੀ ਪ੍ਰਤਿਭਾ ਵਿਚ ਨਿਖਾਰ ਆਉਂਦਾ ਹੈ । ਕਥਾ ਸਹਿਭਾਗਤਾ ਵਿਚ ਵੀ ਵਾਧਾ ਹੁੰਦਾ ਹੈ ।ਸਮਿੱਸ ਨੱਤ ਮੋਕਲ ਸਰਕਾਰੀ ਹਾਇਰ ਸੈਕੰਡਰੀ ਸਕੂਲ ਕੰਡੀਲਾ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ,ਸਮਿਸ ਮੁਰਾਦਪੁਰ ਅਤੇ ਸਰਕਾਰੀ ਮਿਡਲ ਸਕੂਲ ਲੀਲ ਕਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਆਕਰਸ਼ਕ ਰੋਲ ਪਲੇ ਮਾਡਲ ਦੁਆਰਾ ਕੰਟੈਂਟ ਨੂੰ ਸਮਝਾਇਆ ਗਿਆ ਹੈ । ਅਧਿਆਪਕਾਂ ਵੱਲੋਂ ਇਨ੍ਹਾਂ ਮੇਲਿਆਂ ਵਿੱਚ ਬਹੁਤ ਹੀ ਵਧੀਆ ਭੂਮਿਕਾ ਨਿਭਾਈ ਜਾ ਰਹੀ ਹੈ । ਅਤੇ ਵਿਦਿਆਰਥੀਆਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ । ਇਸ ਮੌਕੇ ਤੇ ਪ੍ਰਿੰਸੀਪਲ ਕਮਲਜੀਤ ਕੌਰ ,ਬੀ ਐਮ ਰਾਕੇਸ਼ ਕੁਮਾਰ , ਹੈੱਡਮਾਸਟਰ ਅਰਵਿੰਦਰਜੀਤ ਸਿੰਘ ਭਾਟੀਆ, ਮਨਦੀਪ ਕੌਰ , ਗੀਤਾਂਜਲੀ ,ਰਣਜੀਤ ਸਿੰਘ , ਮੁਕੇਸ਼ ਕੁਮਾਰ ,ਲਖਵਿੰਦਰ ਕੌਰ , ਸੁਰਜੀਤ ਸਿੰਘ, ਰਜਿੰਦਰ ਸਿੰਘ ਆਦਿ ਹਾਜ਼ਰ ਸੀ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments