spot_img
Homeਮਾਝਾਗੁਰਦਾਸਪੁਰਲਾਇਨਜ ਕਲੱਬ ਬਟਾਲਾ ਮੁਸਕਾਨ ਅਤੇ ਲਾਇਨਜ ਕਲੱਬ ਬਟਾਲਾ ਸੇਵਾ ਸਫ਼ਾਇਰ ਵੱਲੋਂ ਸ੍ਰੀ...

ਲਾਇਨਜ ਕਲੱਬ ਬਟਾਲਾ ਮੁਸਕਾਨ ਅਤੇ ਲਾਇਨਜ ਕਲੱਬ ਬਟਾਲਾ ਸੇਵਾ ਸਫ਼ਾਇਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਬ ਮੌਕੇ ਫ੍ਰੀ ਮੈਡੀਕਲ ਕੈਂਪ ਲਗਾਇਆ

ਬਟਾਲਾ 07 ਸਤੰਬਰ ( ਮੁਨੀਰਾ ਸਲਾਮ ਤਾਰੀ)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਬ ਮੌਕੇ ਲਾਇਨਜ ਕਲੱਬ ਬਟਾਲਾ ਮੁਸਕਾਨ ਅਤੇ ਲਾਇਨਜ ਕਲੱਬ ਬਟਾਲਾ ਸੇਵਾ ਸਫ਼ਾਇਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਬ ਮੌਕੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਲਾਇਨਜ ਕਲੱਬ ਬਟਾਲਾ ਮੁਸਕਾਨ ਦੇ ਪ੍ਰਧਾਨ ਲਾਇਨ ਭਾਰਤ ਭੂਸ਼ਨ ਨੇ ਦੱਸਿਆ ਕਿ ਉਨ੍ਹਾਂ ਦੀ ਲਾਇਨਜ ਕਲੱਬ ਬਟਾਲਾ ਮੁਸਕਾਨ ਅਤੇ ਲਾਇਨਜ ਕਲੱਬ ਬਟਾਲਾ ਸੇਵਾ ਸਫ਼ਾਇਰ ਦੇ ਸਹਿਯੋਗ ਨਾਲ ਸਥਾਨਕ ਸਮਾਧ ਰੋਡ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਸੀ , ਜਿਸ ਵਿੱਚ ਜਿੱਥੇ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਉੱਥੇ ਸ਼ੂਗਰ ਦੇ ਮੁਫ਼ਤ ਚੈਕਅੱਪ ਵੀ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਵੱਲੋਂ ਅਜਿਹੇ ਸਮਾਜ ਭਲਾਈ ਨਾਲ ਸੰਬੰਧਤ ਪ੍ਰੋਜੈਕਟ ਉਲੀਕੇ ਜਾਣਗੇ। ਇਸ ਦੌਰਾਨ ਬਟਾਲਾ ਦੀ ਵੱਖ-ਵੱਖ ਲਾਇਨ ਕਲੱਬਾਂ ਵੱਲੋਂ ਵੀ ਇਸ ਮੈਡੀਕਲ ਕੈਂਪ ਦੇ ਆਯੋਜਨ ਵਿੱਚ ਸਹਿਯੋਗ ਦਿੱਤਾ। ਇਸ ਮੌਕੇ ਲਾਇਨਜ ਕਲੱਬ ਬਟਾਲਾ ਮੁਸਕਾਨ ਦੇ ਸੈਕਟਰੀ ਲਾਇਨ ਡਾ. ਰਣਜੀਤ ਸਿੰਘ , ਖਚਾਨਚੀ ਲਾਇਨ ਪਰਵਿੰਦਰ ਸਿੰਘ ਗੋਰਾਇਆ , ਪੀ.ਆਰ. ਓ. ਲਾਇਨ ਗਗਨਦੀਪ ਸਿੰਘ, ਲਾਇਨਜ ਕਲੱਬ ਬਟਾਲਾ ਸੇਵਾ ਸਫ਼ਾਇਰ ਦੇ ਪ੍ਰਧਾਨ ਅਤੇ ਜ਼ੋਨ ਚੇਅਰਮੈਨ ਲਾਇਨ ਰਾਜੀਵ ਵਿੰਗ, ਰੀਜਨ ਚੇਅਰਮੈਨ ਲਾਇਨ ਹੈਪੀ ਗੁਪਤਾ , ਬਟਾਲਾ ਸਮਾਇਲ ਦੇ ਪ੍ਰਧਾਨ ਲਾਇਨ ਨਰੇਸ਼ ਲੁਥਰਾ, ਬਟਾਲਾ ਪ੍ਰਿੰਸ ਦੇ ਪ੍ਰਧਾਨ ਲਾਇਨ ਹਰਵੰਤ ਮਹਾਜਨ , ਬਟਾਲਾ ਲੋਟਸ ਦੇ ਪ੍ਰਧਾਨ ਲਾਇਨ ਯੋਗੇਸ਼ ਬੇਰੀ , ਲਾਇਨ ਬਰਿੰਦਰ ਸਿੰਘ ਅਠਵਾਲ, ਲਾਇਨ ਵਿਜੇ ਸਹਿਗਲ, ਲਾਇਨ ਅਸ਼ੋਕ ਮਹਾਜਨ , ਲਾਇਨ ਵਰਿੰਦਰ ਗੁਪਤਾ , ਲਾਇਨ ਵਰਿੰਦਰ ਕੁਮਾਰ , ਲਾਇਨ ਪਵਨ ਵਿਜ , ਲਾਇਨ ਪਵਨ ਮਲਹੋਤਰਾ , ਲਾਇਨ ਕੁਲਦੀਪ ਵਿਗ, ਲਾਇਨ ਰਾਜੀਵ ਡੋਗਰਾ , ਲਾਇਨ ਯੋਗੇਸ਼ ਮਹਿਦਰੂ, ਲਾਇਨ ਰਾਕੇਸ਼ ਅਗਰਵਾਲ, ਲਾਇਨ ਸ਼ੁਸ਼ੀਲ ਮਹਾਜਨ, ਲਾਇਨ ਗੋਬਿੰਦ ਸੈਣੀ , ਲਾਇਨ ਗੁਰਪ੍ਰੀਤ ਸਿੰਘ ਗਿੱਲ , ਲਾਇਨ ਰੋਬਿਨ ਅਟਵਾਲ ਆਦਿ ਹਾਜ਼ਰ ਸਨ। *

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments